Thursday 11 February 2016

ਮਿਰਗ ਤ੍ਰਿਸ਼ਨਾ



ਉਹ ਪਿੱਛਾ ਕਰਦੀ
ਉਸ ਚਮਕ ਵਾਲੇ  
ਦੁੱਧ ਰੰਗੇ ਆਕਾਰ ਦਾ
ਜੋ ਉਸ ਤੋ  ਜਾ ਰਿਹਾ ਸੀ  ਦੂਰ
ਬਹੁਤ ਦੂਰ
ਜਿੱਥੇ ਧਰਤੀ ਤੇ ਆਕਾਸ਼ ਦਾ
ਮਿਲਣ ਹੁੰਦਾ ਹੈ
ਇੰਝ ਲਗਦਾ ਜਿਵੇਂ ਓਹ
ਆਕਾਸ਼ੀ  ਸਤਰ ਦੇ
ਨੀਲੇ ਤੇ ਭੂਰੇ ਰੰਗਾ ਵਿੱਚ
ਸਮਾ ਰਿਹਾ ਹੋਵੇ
ਧੁੰਦਲਾ ਰਿਹਾ ਹੋਵੇ

ਉਹ ਅੱਖਾਂ ਸੰਗੋੜਦੀ
ਨਿਗਾਹ ਨੂੰ ਕੇਂਦਰਿਤ ਤੇ ਸਾਫ਼
ਕਰਨ ਦੀ ਕੋਸ਼ਿਸ਼ ਕਰਦੀ
ਅੱਖਾਂ ਨੂੰ ਪਹਿਲਾਂ  ਤਲੀਆਂ ਨਾਲ
ਫੇਰ  ਮੁੱਠੀਆਂ ਨਾਲ ਮਲਦੀ
ਉਂਗਲਾਂ ਦੀਆਂ ਗੱਠਾਂ ਨਾਲ
ਉਸ ਦੀਆਂ ਅੱਖਾਂ ਚ
ਦਰਦ ਹੋਣ ਲੱਗ ਪਿਆ

ਟੱਡੀਆਂ ਅੱਖਾਂ ਨਾਲ
ਓਹ ਦੇਖਦੀ ਰਹਿੰਦੀ
ਜਦ ਤੱਕ ਉਸ ਦੀਆਂ ਅੱਖਾਂ
ਗਿੱਲੀਆਂ  ਨਾਂ ਹੋ ਜਾਂਦੀਆਂ
ਓਹ ਅੱਖਾਂ ਦੇ ਗਿੱਲੇ ਪਣ ਨੂੰ  
ਉਸ ਦੇ ਖੋਣ ਦਾ ਕਾਰਨ
ਨਹੀ ਬਣਾ ਸਕਦੀ
ਇਸ ਲਈ  ਉਹ
ਵਾਰ ਵਾਰ ਅੱਖਾਂ ਝ੍ਮ੍ਕਦੀ
ਨਿਗਾਹ ਨੂੰ ਸਾਫ਼ ਕਰਨ ਲਈ
ਅਥਰੂ ਪੂੰਝਦੀ ,
ਫਿਰ  ਮੁਸਕਰਾਉਂਦੀ
ਤੇ ਉਸ ਅਕਾਰ ਦਾ
ਪਿੱਛਾ ਕਰਦੀ ਰਹਿੰਦੀ
ਉਸਦੇ ਖਿਲਰਦੇ  ਚੋਲੇ ਚੋਂ
ਉਸਨੂੰ ਉਸਦੇ ਪੈਰ
ਦਿਖਾਈ ਨਾਂ ਦਿੰਦੇ
ਓਹ ਉਸ ਨੂੰ ਫੜਨ ਲਈ
ਆਪਣੀ ਬਾਂਹ ਵਧਾਉਂਦੀ
ਪਰ ਉਸਨੂੰ ਛੂਹ ਵੀ  ਨਾਂ  ਸਕਦੀ

ਕਿਉਂ ਕੇ ਇਹ ਅਸਲੀਅਤ ਨਹੀਂ  ਸੀ
ਸਿਰਫ਼ ਮਿਰਗ ਤ੍ਰਿਸ਼ਨਾ ਸੀ,
ਇੱਕ ਭਲੇਖਾ ਸੀ
ਉਸ ਨੂੰ ਆਗ੍ਰਹ ਕੀਤਾ ਗਿਆ ਸੀ
ਤੇ ਤਾੜਿਆ  ਗਿਆ ਸੀ
ਪਰ ਉਹ  ਉਸ ਦਾ
ਪਿੱਛਾ ਕਰਦੀ ਰਹੀ  
ਰੇਤ ਦੀ ਹਨੇਰੀ
ਕੰਡਿਆਲੇ ਰਸਤੇ ਤੇ
ਤਪਦੇ ਸੂਰਜ ਦੀ
ਪ੍ਰਵਾਹ ਕੀਤੇ ਬਿਨਾ

ਫੇਰ ਉਸਨੇ ਐਲਾਨ ਕੀਤਾ
ਕੀ ਓਹ ਉਸ ਕੋਲ
ਜਾਣਾ ਨੀ ਚਾਹੁੰਦੀ
ਸਗੋਂ  ਮਿਰਗ ਤ੍ਰਿਸ਼ਨਾ ਨੂੰ
ਖਦੇੜਨਾ ਚਾਹੁੰਦੀ ਹੈ
ਤੇ ਖੁਦ ਉਜਾੜ ਚ
ਰਹਿਣਾ ਚਾਹੁੰਦੀ ਹੈ
ਕਿਉਂ ਕੇ ਸੰਤਾਪ ਚ
ਹੁਣ ਉਸ ਨੂੰ
ਖੁਸ਼ੀ ਮਿਲਦੀ ਹੈ

ਵਿੰਕਸ  24 ਸਤੰਬਰ 2015
ਅਨੁਵਾਦ ਹਰ ਜੀ 25/09/2015

No comments:

Post a Comment