Thursday 23 July 2015

ਪੇਕੇ ਜਾ ਨੀ ਵਹੁਟੀ


ਕਦੇ ਤਾਂ ਪੇਕੇ ਜਾ ਨੀ ਵਹੁਟੀ
ਜਾ ਮਾਂ ਨਾਲ ਹਥ ਵਟਾ ਨੀ ਵਹੁਟੀ
ਜਦ ਤੋਂ ਤੂੰ ਮੇਰੇ ਘਰ ਆਈ
ਮੇਰੀ ਤੂੰ ਬਣ ਗਈ ਪਰਛਾਈ
ਉਂਗਲ ਤੇ ਮੈਨੂ ਫਿਰੇ ਨਚਾਈ
ਹੁਣ ਲੈਣ ਦੇ ਸੁਖ ਦਾ ਸਾਹ ਨੀ ਵਹੁਟੀ
ਬਚਿਆਂ ਨੂੰ ਮੈਂ ਸਾਂਭ ਲਾਊਂਗਾ
ਭਾਂਡੇ ਟੀਂਡੇ ਮਾਂਜ ਲਾਊਂਗਾ
ਤੇਰੇ ਲੌਟਣ ਦੀ ਤਾਂਘ ਕਰੁਂਗਾ
ਜਾ ਭਾਬੀ ਦੀਆਂ ਪੱਕੀਆਂ ਖਾ ਨੀ ਵਹੁਟੀ
ਪੰਜ ਸਤ ਦਿਨ ਕੋਈ ਚਿੱਠੀ ਨਾਂ ਪਾਈਂ
ਨਾਹੀਂ ਕੋਈ ਮੈਨੂੰ ਫੋਨ ਲਗਾਈਂ
ਭੂਆ ਬਣ ਇੰਝ ਹੁਕਮ ਚਲਾਈਂ
ਸੁੱਕ ਜਾਣ ਸਭ ਦੇ ਸਾਹ ਨੀ ਵਹੁਟੀ
ਯਾਰਾਂ ਦੇ ਸੰਗ ਬਹਿਣ ਦੇ ਮੈਨੂੰ
ਠੱਠਾ ਮਖੌਲ ਕਰ ਲੈਣ ਦੇ ਮੈਨੂੰ
ਮਨ ਦਾ ਉਬਾਲ ਕਢ ਲੈਣ ਦੇ ਮੈਨੂੰ
ਕਰਨ ਦੇ ਪੂਰੇ ਚਾਅ ਨੀ ਵਹੁਟੀ
ਪੇਕਿਆਂ ਤੋਂ ਤੈਨੂੰ ਲੈਣ ਮੈਂ ਆਊਂਗਾ
ਫੁੱਫੜ ਬਣ ਉਥੇ ਕਦੇ ਨਾਂ ਦਿਖਾਊਂਗਾ
ਰਸਤੇ ਵਿਚ ਤੈਨੂੰ ਚਾਹ ਵੀ ਪਿਆਊਂਗਾ
ਹੁਣ ਫੜ ਪੇਕਿਆਂ ਦਾ ਰਾਹ ਨੀ ਵਹੁਟੀ

ਹਰ ਜੀ 12/03/2015

No comments:

Post a Comment