Thursday 23 July 2015

ਅਨੋਖਾ ਮਨੁੱਖ


ਕੱਚਾ ਕੋਠਾ ਉਹਦਾ ਬਿਨ ਦਰਵਾਜ਼ੇ
ਵਿਹੜੇ ਦੇ ਵਿੱਚ ਹੈ ਇੱਕ ਰੁੱਖ ਵੀ
ਕਦੇ ਨਾਂ ਉਹਨੂੰ ਖਾਂਦਾ ਕੁੱਝ ਦੇਖਿਆ
ਕੀ ਕਦੇ ਉਹਨੂੰ ਲੱਗਦੀ ਭੁੱਖ ਵੀ
ਹਰ ਸਮੇਂ ਮੂੰਹ ਚੋਂ ਕੁੱਝ ਬੋਲਦਾ ਰਹਿੰਦਾ
ਦੇਖਿਆ ਨਹੀਂ ਕਦੇ ਮੈ ਉਹਨੂੰ ਚੁੱਪ ਵੀ
ਕੱਲਾ ਰਹਿੰਦਾ ਮਸਤ ਮਲੰਗ ਜਿਹਾ
ਦਿੰਦਾ ਨਹੀਂ ਉਹ ਕਿਸੇ ਨੂੰ ਦੁੱਖ ਵੀ
ਮੰਜਾ ਡਾਹ ਕੇ ਵਿੱਚ ਵਿਹੜੇ ਦੇ
ਵਿੱਚ ਸਿਆਲਾਂ ਸੇਕਦਾ ਧੁੱਪ ਵੀ
ਇੱਕੋ ਜਿਹੇ ਉਹ ਕੱਪੜੇ ਪਾਉਂਦਾ
ਹੋਵੇ ਜਿਹੜੀ ਮਰਜੀ ਚਾਹੇ ਰੁੱਤ ਵੀ
ਨਾਂ ਉਹ ਕਦੇ ਦੀਵਾ ਬੱਤੀ ਬਾਲਦਾ
ਹੋਵੇ ਚਾਹੇ ਹਨ੍ਹੇਰਾ ਘੁੱਪ ਵੀ
ਅਕਸਰ ਉਹਨੂੰ ਮੈ ਦੇਖ ਹੀ ਲੈਨਾ
ਪਰ ਕਦੇ ਕਦੇ ਉਹ ਜਾਂਦਾ ਛੁੱਪ ਵੀ
ਦੇਖਣ ਨੂੰ ਤਾਂ ਹੈ ਉਹ ਮੇਰੇ ਵਰਗਾ
ਪਤਾ ਨਹੀਂ ਉਹ ਹੈ ਮਨੁੱਖ ਵੀ
ਹਰ ਜੀ ੦੧-੦੭-੨੦੧

No comments:

Post a Comment