Thursday 23 July 2015

ਖਿਆਲਾੰ ਚ ਬਾਬਾ


ਮੇਰੇ ਿਵੱਚ ਖਿਆਲਾੰ ਦੇ
ਕੱਲ ਸੀ ਬਾਬਾ ਨਾਨਕ ਆਇਆ
ਨਾ ਚੇਹਰੇ ਤੇ ਕੋਈ ਨੂਰ ਸੀ
ਨਾ ਸੀ ਕੋਈ ਚੋਲ਼ਾ ਉਸਨੇ ਪਾਇਆ
ਪਿੰਜਣੀਆੰ ਧੂੜ ਨਾਲ ਸਨ ਲੱਥ ਪੱਥ
ਪਾਟੀਆੰ ਅੱਡੀਆੰ ਵਿੱਚ ਬਿਆਇਆੰ
ਮੂੰਹ ਤੇ ਅੱਬੜ ਖੁੱਬੜ ਦਾੜ੍ਹੀ ਸੀ
ਤੇ ਸਨ ਮੱਥੇ ਤਿਊੜੀਆੰ ਪਾਈਆੰ
ਪੁੱਛਿਆ ਮੈ ਥੋੜਾ ਜਾ ਡਰ ਕੇ
ਬਾਬਾ ਜੀ ਕੀ ਥੋਨੂੰ ਪਰਸ਼ਾਨੀ
ਹੇਠਾੰ ਜੋ ਕੁੱਝ ਵੀ ਲਿਖਿਆ
ਉਹ ਹੈ ਬਾਬੇ ਦੀ ਜ਼ਬਾਨੀ
ਕਹਿੰਦਾ ਸੁਣ ਲੈ ਮੱਲ਼ਾ ਬਹਿ ਕੇ
ਜੋ ਤੇ੍ਹਰਵੀੰ ਨਾਲ ਮੇਰੇ ਹੈ ਹੋਈ
ਖੁੱਲਗੇ ਮੇਰੇ ਨਾ ਤੇ ਦੁਆਰੇ
ਪਰ ਮੇਰੀ ਗੱਲ ਨੀ ਮੰਨਦਾ ਕੋਈ
ਮੈ ਸੀ ਇੱਕ ਸਮਾਜ ਸੁਧਾਰਿਕ
ਪਰ ਲੋਕੀੰ ਮੈਨੂੰ ਪੂਜਣ ਲੱਗ ਪਏ
ਆਪਣੇ ਸੌੜੇ ਸੁਆਰਥ ਖਾਤਿਰ
ਮੇਰੇ ਨਾ ਨੂੰ ਵਰਤਣ ਲੱਗ ਪਏ
ਜਦ ਕੋਈ ਮੇਰੀ ਸੋਚ ਨੂੰ ਨਾ ਸਮਝੇ
ਫਿਰ ਕਿੰਝ ਉਸਤੇ ਦੇ ਸਕਦਾ ਉਹ ਪਹਿਰਾ
ਪਰ ਧਰਮ ਦੇ ਠੇਕੇਦਾਰਾੰ ਦੇ
ਭਾਸ਼ਣ ਮੈ ਸੁਣ ਸੁਣ ਹੋ ਗਿਆ ਬਹਿਰਾ
ਜਿਹਨਾ ਕੁਰੀਤੀਆ ਲਈ ਮੈ ਲੜਿਆ
ਅੱਜ ਉਹ ਮੇਰੇ ਨਾੰ ਉੱਤੇ ਚੱਲਦੀਆੰ
ਖੋਹ ਘਿਓ ਬੱਚਿਆੰ ਦੇੇ ਮੂੰਹ ਤੋੰ
ਜੋਤਾੰ ਮੇਰੇ ਦੁਆਰੇ ਬਲਦੀਆੰ
ਮੈ ਕਿਹਾ ਸੀ ਨਾ ਮੰਦਾ ਆਖਿਓ
ਜੋ ਹੈ ਸਭ ਦੀ ਜਨਣੀ ਮਾੰ
ਅੱਜ ਕੁੱਖਾੰ ਦੇ ਵਿੱਚ ਮਰ ਰਹੀ
ਤੇ ਰੁਲਦੀ ਘਰ ਘਰ ਨੰਨ੍ਹੜੀ ਛਾਂ
ਕਿਰਤ ਕਰੋ ਤੇ ਛਕੋ ਵੰਡਕੇ
ਇਹ ਨਾਹਰਾ ਸੀ ਮੈੰ ਲਾਇਆ
ਅੱਜ ਡੰਡੇ ਨਾਲ ਸਮਝਾਉੰਦੇ ਨੇ
ਮੈ ਸੀ ਜੋ ਤਰਕ ਨਾਲ ਸਮਝਾਇਆ
ਰਾਜੇ ਸ਼ੀੰਹ ਮੁਕੱਦਮ ਕੁੱਤੇ
ਕਹਿ ਮੈ ਤਕੜੇ ਨੂੰ ਸੀ ਵੰਗਾਰਿਆ
ਅੱਜ ਮੇਰਾ ਨਾ ਲੈ ਕੇ
ਤਕੜੇ ਨੇ ਮਾੜੇ ਨੂੰ ਹੈ ਮਾਰਿਆ
ਮੇੇਰੇ ਤਰਕਸ਼ੀਲ ਵਚਨਾ ਦੇ
ਹਰ ਕੋਈ ਅਪਣੇ ਹੀ ਮਤਲਬ ਕੱਢਦਾ
ਕਰਨਾ ਿਕੰਝ ਲੋੜਵੰਦ ਦਾ ਸ਼ੋਸ਼ਣ
ਉਹਦੇ ਲਈ ਨਵੇ ਤਰੀਕੇ ਲੱਭਦਾ
ਹੁਣ ਤੂੰ ਹੀ ਦੱਸ ਮੈਨੂੰ
ਕਿਉੰ ਚਿੰਤਤ ਨਾ ਮੈ ਹੋਵਾੰ
ਕਿਹਦੀ ਮਾੰ ਨੂੰ ਮਾਸੀ ਆਖਾੰ
ਤੇ ਕਿਹਦੀ ਜਾਨ ਨੂੰ ਦੱਸ ਮੈ ਰੋਵਾੰ
ਸਬੱਬ ਹੋਇਆ ਤਾੰ ਫੇਰ ਿਮਲਾੰਗੇ
ਜਾਣ ਲੱਗੇ ਬਾਬਾ ਜੀ ਕਹਿਗੇ
ਲੜੀ ਖਿਆਲਾੰ ਦੀ ਟੁੱਟਗੀ
ਤੇ ਅੱਥਰੂ ਅੱਖੀਆੰ ਿਵੱਚੋੰ ਬਹਿਗੇ



ਹਰ ਜੀ 29-06-201

No comments:

Post a Comment