Thursday 23 July 2015

ਮੈੰ ਪੁਆਧੀਆ


ਮੈ ਵੀ ਹਾੰ ਪੰਜਾਬ ਦਾ ਵਾਸੀ
ਮੈ ਜੰਮਿਆ ਵਿੱਚ ਪੁਆਧੀ
ਸਾਗ ਸਰੋਂ ਤੇ ਨਾਲ ਮੱਖਣ ਪੇੜੇ
ਮੈੰ ਵੀ ਮੱਕੀ ਦੀ ਰੋਟੀ ਖਾਧੀ
ਨਾ ਮਲਵਈ ਨਾ ਮਾਝੀ ਦੁਆਬੀ
ਮਾਹਰੀ ਬੋਲੀ ਵੀ ਹੈ ਵੱਖਰੀ
ਸੋਹਣਾ ਸਮੇਲ ਪੰਜਾਬੀ ਹਿੰਦੀ ਦਾ
ਨਾਲ ਲਿੱਖਦੇ ਹਾਂ ਪੈੰਤੀ ਅੱਖਰੀ
ਗੋਰੇ ਕਾ ਜੋ ਖੇਤ ਹੈ ਮਾ੍ਹਰਾ
ਵਹਾਂ ਗੈੰ ਮੈ੍ਹਸ ਹਮ ਬੰਨ੍ਹਦੇ
ੳੱਥੇ ਬਹਿ ਹਮ ਅੰਬ ਚੂਪਤੇ
ਨਾਲੇ ਕੁੱਕੜੀਆਂ ਥੇ ਭੁੰਨਦੇ
ਮਾਹਰੇ ਗੌੰ ਕੋ ਗੋਹਰ ਜੋ ਜਾਵੈ
ਉਸ ਬੀਚ ਮਾਂ ਲੰਘਦਾ ਘਾਰਾ
ਬਰਸਾਤ ਮਾੰ ਜੋ ਮੇਰੇ ਗੈਲ ਗਏ ਥੇ
ਉਹ ਮੁੜ ਪਿੰਡ ਨਾੰ ਬੜੇ ਦੁਬਾਰਾ
ਦੋ ਦੋ ਇੰਚ ਜੋ ਪਾਣੀ ਦੇਵੈੰ
ਮਾਹਰੇ ਖੇਤਾੰ ਮਾੰ ਬੰਬੇੇ ਲੱਗੇ
ਹਮ ਉੱਨਕੋ ਹੇੇੈੰ ਬੈਲ ਬੋਲਤੇ
ਜੋ ਥੋਡੇ ਲਈ ਬਲ਼ਦ ਢੱਗੇ
ਪੰਜਾਬ ਕੀ ਯੇ ਜੋ ਰਾਜਧਾਨੀ
ਵੋ ਵੀ ਬੀਚ ਪੁਆਧ ਮਾਂ ਵੱਸੈ
ਮਲਵਈ ਮਝੈਲ ਤੇ ਦੁਆਬੀਏ
ਅਬ ਪੁਆਧ ਕੀ ਤਰਫ ਹੀ ਨੱਸੈੰ
ਹਰ ਜੀ 26/05/2015

1 comment: