Thursday 23 July 2015

ਮਾਂ ਦਿਨ


ਜਦ ਮੈ ਸੋਚਾਂ ਤੇਰੇ ਬਾਰੇ
ਖਿਆਲਾਂ ਦੀ ਲੜੀ ਚੱਲ ਪੈਂਦੀ ਹੈ
ਪਤਾ ਨੀਂ ਚਲਦਾ ਕਦ ਅੱਖੀਆਂ ਚੋਂ
ਹੰਝੂਆਂ ਦੀ ਝੜੀ ਚੱਲ ਪੈਂਦੀ ਹੈ
ਦਿਲ ਕਰਦਾ ਅੱਜ ਤੇਰੀ ਬੁੱਕਲ
ਵਿੱਚ ਸਿਰ ਰੱਖ ਕਿ ਪੈ ਜਾਵਾਂ ਮੈ
ਕਿੰਨੇ ਿਚਰ ਤੋਂ ਜੋ ਰੋਕੀਂ ਬੈਠਾਂ
ਇੱਕੋ ਸਾਹੇ ਕਹਿ ਜਾਵਾਂ ਮੈ
ਕਿੰਝ ਬਚਾਵਾਂ ਦੱਸੀਂ ਮੈਨੂੰ
ਘਰ ਘਰ ਮਰਦੀਆਂ ਮਾਵਾਂ ਨੂੰ ਮੈ
ਰੱਬ ਜਿਹਦੇ ਚਰਨਾਂ ਚ ਵੱਸਦਾਂ
ਉਹਨੂੰ ਛੱਡ ਕਿਉਂ ਪੁੂਜਾਂ ਗਾਵਾਂ ਨੂੰ ਮੈ
ਕਿਉਂ ਤੇਰੇ ਨਾਂ ਤੇ ਇੱਕ ਦਿਨ
ਹੁਣ ਮਨਾਵਣ ਲੱਗ ਪਿਆ ਮੈ
ਤੜਕੇ ਉੱਠ ਹੱਥ ਪੈਰੀਂ ਲਾਉਣ
ਵਾਲ਼ੀ ਰੀਤ ਕਿਉਂ ਛੱਡ ਗਿਆ ਮੈ
ਹਰ ਸਾਲ ਹੁਣ ਫੇਸਬੁੱਕ ਤੇ
ਕਿਉਂ ਨਾਂ ਮੈ ਤੇਰੀ ਫੋਟੋ ਪਾਵਾਂ
ਬਣਾਕੇ ਇੱਕ ਸਤਿਕਾਰ ਕਮੇਟੀ
ਕਿਉਂ ਨਾਂ ਮੈ ਤੇਰੀ ਇੱਜਤ ਕਰਾਵਾਂ
ਬਾਬੇ ਨਾਨਕ ਦੀ ਵਾਂਗੰੂ ਹੀ
ਕਿਉਂ ਨਾਂ ਤੇਰੀ ਸਿੱਖਿਆ ਪੂਜਾਂ
ਤੈਨੂੰ ਚੰਗੀ ਦਿਖਾਵਣ ਦੇ ਲਈ
ਕਿਉਂ ਨਾਂ ਹਰ ਇੱਕ ਦੇ ਨਾਲ ਜੂਝਾਂ
ਮਾਂ ਤਾਂ ਹਮੇਸ਼ਾਂ ਮਾਂ ਹੀ ਹੁੰਦੀ
ਕਿੰਝ ਲੋਕਾਂ ਨੂੰ ਸਮਝਾਵਾਂ ਹੁਣ ਮੈ
ਸਾਂਭਾਂ ਛੱਡ ਕਿੰਝ ਦਿਖਾਵੇ ਬਾਜ਼ੀ
ਘਰ ਘਰ ਰੁਲਦੀਆਂ ਮਾਵਾਂ ਹੁਣ ਮੈ

ਹਰ ਜੀ 11/05/2015

No comments:

Post a Comment