Wednesday 22 October 2014

ਸਹੀਦ ਕੌਣ


ਸ਼ਹੀਦ ਓਹੀ ਕਿਓਂ 
ਜਿਸਦਾ  ਹੋਇਆ ਹੋਵੇ 
ਕਤਲ
ਚਾਹੇ ਦੇਸ਼ ਲਈ  
ਚਾਹੇ ਧਰਮ ਲਈ
ਚਾਹੇ ਫਿਰਕੂਪਣੇ ਲਈ 
ਤੇ ਚਾਹੇ ਕਰਮ ਲਈ 

ਸ਼ਹੀਦ ਓਹੀ ਕਿਓਂ
ਜਿਹੜਾ ਦੁਸ਼ਮਣ ਹੋਵੇ 
ਕਿਸੇ ਇੱਕ ਫਿਰਕੇ ਦਾ 
ਧਰਮ ਦਾ 
ਯਾ  ਕੌਮ ਦਾ 
ਤੇ ਮਰੇ 
ਇਸ ਦੁਸ਼ਮਣੀ ਕਰਕੇ 
 

ਸਹੀਦ ਕਿਓਂ ਨਹੀਂ
ਓਹ ਬਾਪ
ਜੋ ਮਰ ਜਾਵੇ 
ਆਪਣੀ ਧੀ ਦੀ ਇੱਜਤ 
ਬਚਾਉਣ ਲਈ 
ਓਹ ਮਾਂ
ਜੋ ਭੂਖੀ ਰਹੇ 
ਆਪਣੇ ਬਚਿਆਂ ਦਾ 
ਢਿੱਡ  ਭਰਨ ਲਈ 

ਸਹੀਦ ਕਿਓਂ ਨਹੀਂ
ਓਹ ਜੋ  ਮਰੇ 
ਕੁਦਰਤੀ ਮੌਤ 
ਪਰ ਕਰਦਾ ਰਿਹਾ ਹੋਵੇ 
ਲੋਕ ਸੇਵਾ
ਸਾਰੀ ਉਮਰ
ਬਿਨਾ ਕਿਸੇ ਲੋਭ 
ਤੇ ਪੁਗਾਰ ਤੋਂ

HSD 22/08/2014

No comments:

Post a Comment