Wednesday 22 October 2014

ਹਾਇਕੁ-6

ਸਿਆਲ ਦੀ ਸਵੇਰ 
ਧੁੰਦ ਵਿਚੋਂ ਲੱਭਾਂ 
ਸੂਰਜ ਦੀ ਟਿੱਕੀ 

ਧੁੰਦ ਭਰੀ ਸਵੇਰ -
ਅਸਮਾਨ ਵਿਚ ਲੱਭਾਂ 
ਸੂਰਜ ਦੀ ਟਿੱਕੀ 

ਖੁੱਲੇ ਖੇਤ-
ਸਿਆਲ ਦੀ ਚਾਨਣੀ ਰਾਤ 
ਸੇਕਾਂ ਅੱਗ ਦੀ ਧੂਣੀ 

ਸਿਆਲ ਦੀ ਰਾਤ
ਘਾਹ ਤੇ ਮੋਤੀ 
ਅਸਮਾਨੀ ਚੰਦ 
ਸ਼ੁੱਕਰਵਾਰ ਦੀ ਸ਼ਾਮ -
ਸੰਗ ਪਾਰਟੀ ਵਾਲੀ ਡਰੈਸ  
ਸੁਰਖੀ ਬਿੰਦੀ ਦਾ ਸੁਮੇਲ  

ਸ਼ੁੱਕਰਵਾਰ ਦੀ ਸ਼ਾਮ -
ਕੁੜਤੀ ਨਾਲ ਦੀ ਸੁਰਖੀ 
ਬੁੱਲਾਂ ਤੇ ਫੱਬੇ  
ਸਿਆਲ ਦੀ ਸ਼ਾਮ-
ਬੱਦਲਾਂ ਚੋਂ  ਮਾਰੇ ਝਾਤੀਆਂ 
ਦੂਜ ਦਾ ਚੰਦ

HSD 29/08/2014

No comments:

Post a Comment