Monday 20 January 2014

ਮੈਂ

ਮੈਂ ਕਿਹਾ ਮੇਰੀ ਮੈਂ ਉਸ ਕਿਹਾ ਮੇਰੀ ਮੈਂ
ਇਸ ਮੈਂ ਕਰਕੇ ਸਾਡੀ ਹੋ ਗਈ ਮੈਂ ਮੈਂ
ਨਾਂ ਓਹਨੂੰ ਸਮਝ ਆਈ ਮੇਰੀ ਮੈਂ
ਨਾਂ ਓਹਦੀ ਮੈਂਥੋਂ ਸਮਝੀ ਗਈ  ਮੈਂ

ਸੁਲਝਾ ਨੀਂ ਸਕਿਆ ਹੁਣ ਤੱਕ ਮੈਂ
ਇੰਨੀ ਹੈ ਗੁੰਜਲਦਾਰ ਇਹ ਮੈਂ
ਬਣੀ ਹੋਈ ਪਤਾ ਨੀਂ ਕਾਹਦੀ  ਮੈਂ
ਪੰਗੇ ਲਈ ਹਮੇਸ਼ਾਂ ਤਿਆਰ ਇਹ ਮੈਂ

ਡੁੱਬਕੇ ਵਿਚ ਕੁਪੱਤੀ ਮੈਂ
ਪਤਾ ਨੀਂ ਕੀ ਕਹਿ ਜਾਨਾ ਮੈਂ
ਮਨ ਚੋਂ ਨਿੱਕਲ ਜਾਂਦੀ ਜਦ ਮੈਂ
ਫੇਰ ਬੜਾ ਪਛਤਾਓਨਾ ਮੈਂ

ਕਿਸ ਮਿੱਟੀ ਦੀ ਬਣੀ ਇਹ ਮੈਂ
ਵਖਰੇ ਰੰਗ ਦਿਖਾਉਂਦੀ ਮੈਂ
ਜਿਹਨੂੰ ਇਕ ਵਾਰ ਚੜ੍ਹਜੇ ਮੈਂ
ਫਿਰ ਦੇਖ ਕਿੰਝ ਘੁਮਾਉਂਦੀ ਮੈਂ
 
ਕਿੰਝ ਛੁਟਕਾਰਾ ਪਾਵਾਂ  ਮੈਂ 
ਚੰਬੜੀ ਬਣਕੇ ਭੂਤਨੀ ਮੈਂ 
ਜਦ ਤੱਕ ਨਾਂ ਭੂਤ ਕਢਾਵਾਂ ਮੈਂ 
ਤਦ ਤੱਕ ਹੁੰਦਾ ਸੂਤ ਨੀਂ ਮੈਂ

No comments:

Post a Comment