Monday 20 January 2014

ਸਨੀ ਸਿੱਧੂ

ਕਿੰਝ ਨੇ ਬਣਦੇ ਰਿਸ਼ਤੇ ਸਾਡੇ
ਮੈਨੂੰ ਇਹਦੀ ਸਮਝ ਨੀਂ ਕਾਈ
ਧੁਰੋਂ ਸੰਜੋਗ ਲਿਖਾਕੇ ਆਉਂਦੇ
ਮੈਂ ਤਾਂ ਬਸ ਸੁਣਿਆ ਇਹ ਭਾਈ

ਕਿੱਥੇ ਜੰਮੇ ਕਿੱਥੇ ਖੇਲੇ
ਕਿੱਥੇ ਜਾ ਕੇ ਕੰਮ ਹੈ ਕਰਨਾ
ਕੀਹਦੇ ਨਾਲ ਸੰਜੋਗ ਲਿਖੇ ਨੇ
ਕੀਹ੍ਦੀਆਂ ਬਾਹਾਂ ਦੇ ਵਿਚ ਮਰਨਾ

ਵਿਚ ਸਤਾਸੀ ਜੰਮਿਆ ਸੀ ਇਹ
ਵਿਚ ਅਠਾਸੀ ਲੋਹੜੀ ਮਨਾਈ
ਕਈ ਸਾਲਾਂ ਤੋਂ ਲੱਭਦਾ ਸੀ ਇਹ
ਪਰ ਤੇਰਾਂ ਵਿਚ  ਮਿਲੀ ਲੋਗਾਈ

ਦਾਦੇ ਦਾਦੀ ਦਾ ਲਾਡਲਾ ਪੋਤਾ
ਮਾਂ ਬਾਪ ਦਾ ਛੋਟਾ ਲਾਲ
ਤੇਰੇ ਮਿਲਣ ਨਾਲ ਪੂਰੀ ਹੋਗੀ
ਇਹਦੀ ਸਭ ਤੋ ਵੱਡੀ ਭਾਲ

ਅੱਜ ਦੇ ਦਿਨ ਤੋ ਸ਼ੁਰੂ ਹੋ ਗਿਆ
ਨਵਾਂ ਜਿੰਦਗੀ ਦਾ ਸਫਰ ਤੋਹਾਡਾ
ਅੱਜ ਤੋ ਇਹ ਬਸ ਤੇਰਾ ਹੋਗਿਆ
ਹੁਣ ਤੱਕ ਸੀ ਜੋ ਸਨੀ ਅਸਾਡਾ

ਖੁਸ਼ੀ ਰਿਹੋ ਸਦਾ ਨਾਲ ਪਿਆਰ ਦੇ
ਕੱਠੇ ਰਹਿਣ ਦੀ ਆਦਤ ਪਾ ਲਿਓ
ਦੋ ਤੋਂ ਹੁਣ ਤੁਸੀਂ ਇੱਕ ਹੋ ਗਏ
ਇਹ ਗੱਲ ਪੱਕੀ ਮਨ ਚ ਬਿਠਾ  ਲਿਓ

ਇਹ ਜਿੰਦਗੀ ਹੈ ਬੜੀ ਅਨੋਖੀ
ਇਹਦੀ ਕੋਈ ਸਾਰ ਨਾਂ ਜਾਣੇ
ਓਹਦੀ ਰਜ਼ਾ ਵਿਚ ਰਹਿਣਾ ਸਿਖ ਲਿਓ
ਜੇ ਜਿੰਦਗੀ ਦੇ ਸੁਖ ਹੰਡਾਉਣੇ
ਨਵੀਂ ਰਿਸਤੇਦਾਰੀ ਦੀਆਂ ਸਿਧੂ ਤੇ ਭੱਟੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ

No comments:

Post a Comment