Monday 20 January 2014

25ਵਾਂ ਗੱਠਬੰਧਨ ਦਿਵਸ

ਅੱਜ (13/01/2014) 25ਵੇਂ ਗੱਠਬੰਧਨ ਦਿਵਸ ਤੇ
ਇਹ ਕਵਿਤਾ ਓਸ ਮਹਾਨ ਸ਼ਖਸ਼ੀਅਤ ਨੂੰ ਸਮਰਪਤ
ਜਿਸਨੇ ਮੇਰੀ ਜਿੰਦਗੀ ਦਾ ਸਫ਼ਰ ਖੂਬਸੂਰਤ ਬਣਾ ਦਿੱਤਾ !

ਉਹ ਸੋਹਣੀ ਓਹਦੀ ਸੂਰਤ ਮੋਹਣੀ
ਦਿਲ ਵੀ ਓਹਨੇ ਸੋਹਣਾ ਪਾਇਆ
ਭੌੰਦੁ ਜੱਟ ਬਸ ਲੱਟੂ ਹੋ ਗਿਆ  
ਜਦ ਵੀ ਉਸ ਮੁਖ ਦਿਖਾਇਆ 

ਮਨ ਵਿਚ ਇਕ ਤਸਵੀਰ ਵਸ ਗਈ
ਓਹ ਦਿਸਦੀ ਏ ਚਾਰੇ ਪਾਸੇ
ਅੱਖੀਆਂ ਚ ਓਹਦੇ ਚਮਕ ਅਨੋਖੀ
ਸੁਪਰਸੋਨਿਕ ਓਹਦੇ ਹਾਸੇ

ਚਿੱਟੇ ਦੰਦ ਤੇ ਹੋਂਠ ਗੁਲਾਬੀ
ਹੈ ਗੋਲ ਮਟੋਲ ਜਿਹਾ ਓਹਦਾ ਚੇਹਰਾ
ਤਿਣ ਜਿਹੜੇ ਸਨ ਚੇਹਰੇ ਦੀ ਰੌਣਕ
ਨਾਲ ਰੰਗ ਮਿਲਦਾ ਸੀ ਓਹਨਾ ਮੇਰਾ

ਸਿਆਹ ਕਾਲੇ ਓਹਦੇ ਵਾਲ ਸੀ ਹੁੰਦੇ
ਜੋ ਹੁਣ ਆਕੇ ਹੋ ਗਏ ਨੇ ਚਿੱਟੇ
ਅੱਜ ਕੱਲ੍ਹ ਵਲੈਤੀ ਕੱਟ ਕਰਾ ਲਿਆ
ਓਦੋਂ ਗੁੱਤ ਛੋਹਂਦੀ ਸੀ ਗਿੱਟੇ

ਵਿਚ ਯੂਨੀ ਦੇ ਪੜਣ ਵਾਸਤੇ
ਓਹ ਮੋਪਡ ਤੇ ਅਕਸਰ ਆਉਂਦੀ
ਉਨ੍ਹਾਂ ਰਾਹਾਂ  ਨੂੰ ਮੈਂ  ਨਿੱਤ ਤੱਕਦਾ
ਜਿਹਨਾ ਤੇ ਓਹ ਮੋਪਡ ਭ੍ਜਾਉਂਦੀ

ਓਹ ਸ਼ਹਿਰਣ ਮੈਂ ਦੇਸੀ ਪੇਂਡੂ
ਸਾਡਾ ਮੇਲ ਕੋਈ ਨਾਂ ਲੱਗੇ
ਓਹਦੇ ਮਾਂ ਪਿਓ ਨੌਕਰੀ ਵਾਲੇ
ਮੇਰਾ ਬਾਪੁ ਹੱਕਦਾ ਢੱਗੇ

ਬੱਸ ਹਿੰਮਤ ਕਰਕੇ ਨਾਲ ਯਾਰ ਦੇ
ਇੱਕ ਦਿਨ ਮਿਲਿਆ ਮੈਂ ਓਹਨੂੰ ਜਾਕੇ
ਧੱਕ ਧੱਕ ਕਰਦਾ ਦਿਲ ਮੈਂ ਅਪਣਾ
ਮੁੜਿਆ ਓਹਦੇ ਹੱਥ ਫੜਾਕੇ  

ਉਸ ਦਿਨ ਤੋ ਬਸ ਫਿਰ ਕੀ ਸੀ
ਸਾਡੀ ਹੋਗੀ ਫਿੱਟ ਕਹਾਣੀ
ਕੱਠਿਆਂ ਹੁਣ ਬੁਢਾਪਾ ਕੱਟੂਗਾ
ਜਿਵੇਂ ਇੱਕਠਿਆਂ ਲੰਘੀ ਜਵਾਨੀ

ਓਹ ਚੋਟੀ ਦਾ ਅੰਬ ਸੰਧੂਰੀ
ਅੱਜ ਦੇ ਦਿਨ ਝੋਲੀ ਮੇਰੀ ਪੈ ਗਿਆ
ਉਸ ਦਿਨ ਤੋਂ ਇਹ ਦੇਸੀ ਪੇਂਡੂ
ਬਸ ਉਸ ਸ਼ਹਿਰਣ ਜੋਗਾ ਹੀ ਰਹਿ ਗਿਆ

No comments:

Post a Comment