Monday 20 January 2014

ਕੈਂਡਲ ਡਿਨਰ

ਬਿਜਲੀ ਚਮਕੀ ਜੋਰ ਦੀ ਗਰਜਿਆ 
 ਜੋ ਕਾਲ਼ਾ ਬੱਦਲ ਕਲ੍ਹ ਚੜਿਆ
ਚੜੇ ਦਿਨ ਲੱਗਿਆ ਸੰਝ ਪੈ ਗਈ
ਜਦ  ਵਰਿਆਹ ਓਹ ਨਾਲ ਸੀ ਗੜਿਆਂ 

ਥੋੜੇ ਸਮੇ ਵਿਚ ਜਲਥਲ ਕਰਕੇ
ਫੇਰ ਪਤਾ ਨੀਂ ਕਿਥੇ ਜਾ ਵੜਿਆ
ਮਗਰੋਂ ਆਇਆ ਹਵਾ ਦਾ ਝੌਂਕਾ
ਸ਼ਾਂਤ ਸੁਬਾਹ ਦਾ ਨਾਲੇ ਠਰਿਆ

ਹਰੇ ਕਚੂਰ ਦਰਖਤਾਂ ਉੱਤੋਂ
ਮੋਤੀ ਬਣ ਡਿੱਗੇ ਪਾਣੀ ਦੇ ਤੁਪਕੇ 
ਸਹੇ ਖੁਡਾਂ ਚੋਣ ਬਹਿਰ ਆਗਏ
ਬੈਠ ਗਏ ਝਾੜੀਆਂ ਚ ਛੁਪਕੇ

ਪੰਛੀ ਚਹਿਕੇ ਕੰਗਾਰੂ ਟੱਪੇ
ਖਿੱਲ ਗਿਆ ਇਹ ਗੁਲਸਤਾਂ ਹਮਾਰਾ
ਚੜੀ ਸੱਤਰੰਗੀ ਪੀਂਘ ਫੇਰ ਮਗਰੋਂ
ਬਣਿਆ ਬੜਾ ਅਦਭੁਤ ਨਜ਼ਾਰਾ

ਛੁੱਪ ਗਿਆ ਫੇਰ ਸੂਰਜ
ਹੋਗੀ ਸ਼ਾਮ ਸੋਹਾਣੀ
ਬਿਜਲੀ ਹੋਗੀ ਬੰਦ
ਨਾਂ ਹੁਣ ਲਾਇਟ ਨਾਂ ਪਾਣੀ

ਝੂਲੇ ਉਤੇ ਬੈਠ ਮੇਰੇ ਵੱਲ  
 ਤੱਕੇ ਘਰ ਦੀ ਸੁਆਣੀ
ਕਹਿੰਦੀ ਕਰੋ ਕੋਈ ਜੁਗਾੜ
ਰਾਤ ਦੀ ਰੋਟੀ ਜੇ  ਖਾਣੀ

ਮੈਂ ਕਿਹਾ ਤੂੰ ਬਾਲ ਮੋਮਬੱਤੀਆਂ 
ਮੈਂ ਕੋਈ ਜੁਗਾੜ ਬਣਾਉਨਾ 
ਇਸ ਸੋਹਾਣੀ ਸ਼ਾਮ ਦੇ 
ਰੰਗ ਹੋਰ ਵਧਾਉਨਾ

ਸੀ ਪ੍ਰਨਾਲਿਓਂ ਭਰ ਲਿਆ
ਮੈਂ ਪਾਣੀ ਮੀਂਹ ਦਾ
ਚੁੱਲੇ ਦੀ ਥਾਂ ਸਾਹਮਣੇ
ਮੈਨੂੰ ਬਾਰਬੀਕਿਉ ਦੀਂਹਦਾ

ਬਾਰਬੀਕਿਉ ਤੇ ਭੁੰਨ ਕੇ
ਮੈਂ ਮੁਰਗਾ ਬਣਾਇਆ
ਇੰਝ ਰਾਤੀਂ ਘਰਵਾਲੀ ਨੂੰ
ਮੈਂ ਕੈਂਡਲ ਡਿਨਰ ਕਰਾਇਆ

No comments:

Post a Comment