Monday 7 July 2014

ਹਾਇਕੂ -5


ਮੀਂਹ ਦੀ ਝੜੀ -
ਸਿਰ ਤੇ ਮੰਡਾਸਾ 
ਹਥ ਚ ਕਹੀ


ਨੀਲਾ ਅਸਮਾਨ
ਘਸਮੈਲੇ ਬੱਦਲ
ਪਪੀਹੇ ਪਾਈ ਨੀਵੀਂ

ਕਾਲੀ ਘਟਾ
ਮੀਂਹ ਦੇ ਛਰਾਟੇ
ਡੱਡੂਆਂ ਦੇ ਗੀਤ

ਅੱਤ ਦੀ ਗਰਮੀ
ਯਾਰਾਂ ਦੀ ਜੁੰਡਲੀ
ਬਰਫ਼ ਸੇਕੇ

ਸਿਆਲ ਦੀ ਰਾਤ
ਦਰਖਤਾ ਚ ਬੋਲਣ ਭੂਤ
ਚੱਲੇ ਸੀਤ ਹਵਾ

ਸਿਆਲ ਦੀ ਸਵੇਰ
ਇਧਰ ਚੜਦਾ  ਸੂਰਜ
ਓਧਰ ਸੱਤਰੰਗੀ ਪੀਂਘ

ਬਾਪੂ ਦਿਵਸ --
ਉੱਤਰੀ ਅਰਧ ਗੋਲੇ ਚ ਰੌਲਾ ਗੌਲਾ
ਦੱਖਣੀ ਅਰਧ ਗੋਲਾ ਚੁਪ 

1 comment:

  1. ਆਪ ਜੀ ਦੇ ਬਲਾਗ 'ਤੇ ਫੇਰੀ ਪਾਉਣ ਦਾ ਸਬੱਬ ਬਣਿਆ , ਪੜ੍ਹ ਕੇ ਚੰਗਾ ਲੱਗਾ। ਆਪ ਜੀ ਦੇ ਹਾਇਕੁ ਤੇ ਹੋਰ ਰਚਨਾਵਾਂ ਚੰਗੀਆਂ ਲੱਗੀਆਂ।
    ਸਾਡਾ ਪਤਾ -ਹਾਇਕੁ ਲੋਕ ........http:haikulok.blogspot.com.au
    ਧੰਨਵਾਦ !

    ReplyDelete