ਕਿੰਨਾ ਚੰਗਾ ਹੁੰਦਾ
ਜੇ ਮੈਂ ਚੁਪ ਰਹਿੰਦਾ
ਤੇ ਇਸ ਜੁਬਾਨ ਨੂੰ
ਮੌਕਾ ਹੀ ਨਾਂ ਮਿਲਦਾ
ਤਿਲਕਣ ਦਾ
ਤੇ ਬਚ ਜਾਂਦਾ ਬਿਖਰਨ ਤੋਂ
ਇਸ ਝੂਠ ਦੇ ਖੇਤ ਵਿਚ
ਬੀਜ ਓਹ ਸਚ ਦਾ
ਜਿਸ ਦੇ ਵਿਚੋਂ ਨਿਕਲੀਆਂ
ਓਹ ਕੋਮਲ ਪੱਤੀਆਂ
ਨਾਂ ਬਣਦੀਆਂ ਕਿਸੇ ਦੀ
ਕੋਮਲ ਚਮੜੀ ਤੇ
ਨਿਕਲੀ ਰਗ ਤ੍ਬੀਤੀ
ਯਾ ਫਿਰ ਉਸ ਦੇ ਫੁੱਲਾਂ ਚੋਂ
ਨਿਕਲਿਆ ਪਰਾਗ
ਕਿਸੇ ਦੀਆਂ ਸੂਹੀਆਂ ਅੱਖਾਂ
ਜਾਂ ਵਗਦੇ ਨੱਕ ਦਾ
ਬਣ ਜਾਂਦਾ ਇੱਕ ਕਾਰਨ
ਤੇ ਮੈਂ ਬਚ ਜਾਂਦਾ
ਬਣਨ ਤੋਂ
ਉਸ ਦੇ ਦੁਖ ਦਾ
ਭਾਗੀਦਾਰ
HSD 26/05/2014
No comments:
Post a Comment