ਕਦੇ ਚੜਦਾ ਨੀ ਪਿਆਰ
ਸਿਰੇ ਲਾਰਿਆਂ ਦੇ ਨਾਲ
ਸਿਰੇ ਲਾਰਿਆਂ ਦੇ ਨਾਲ
ਚੰਗਾ ਲੱਗੇ ਸਦਾ ਰਹਿਣਾ
ਪਿਆਰਿਆਂ ਦੇ ਨਾਲ
ਪਿਆਰਿਆਂ ਦੇ ਨਾਲ
ਆਵੇ ਪੀਣ ਦਾ ਸੁਆਦ
ਬੱਤੇ ਖਾਰਿਆਂ ਦੇ ਨਾਲ
ਖਿੜੇ ਪੀਤੀ ਹੋਈ ਸਦਾ
ਲਲਕਾਰਿਆਂ ਦੇ ਨਾਲ
ਖਿੜੇ ਪੀਤੀ ਹੋਈ ਸਦਾ
ਲਲਕਾਰਿਆਂ ਦੇ ਨਾਲ
ਕਾਲੀ ਰਾਤ ਚੰਗੀ ਲੱਗੇ
ਸਦਾ ਤਾਰਿਆਂ ਦੇ ਨਾਲ
ਦਾਲ ਬਣਦੀ ਸੁਆਦ
ਕੱਚੇ ਹਾਰਿਆਂ ਦੇ ਨਾਲ
ਕੱਚੇ ਹਾਰਿਆਂ ਦੇ ਨਾਲ
ਬਾਹਰੋਂ ਪਿੰਡਦੀ ਪਹਿਚਾਣ
ਹੋਵੇ ਗੁਹਾਰਿਆਂ ਦੇ ਨਾਲ
ਹੁੰਦੀ ਘਰਾਂ ਦੀ ਪਹਿਚਾਣ
ਬਣੇ ਚੁਬਾਰਿਆਂ ਦੇ ਨਾਲ
ਹੋਵੇ ਗੁਹਾਰਿਆਂ ਦੇ ਨਾਲ
ਹੁੰਦੀ ਘਰਾਂ ਦੀ ਪਹਿਚਾਣ
ਬਣੇ ਚੁਬਾਰਿਆਂ ਦੇ ਨਾਲ
ਰੈਲੀ ਹੁੰਦੀ ਕਾਮਯਾਬ
ਚੰਗੇ ਬੁਲਾਰਿਆਂ ਦੇ ਨਾਲ
ਖੜਨਾ ਚੰਗੇ ਕਿਹਨੂੰ ਲੱਗੇ
ਓਹਨਾ ਹਾਰਿਆਂ ਦੇ ਨਾਲ
ਚੰਗੇ ਬੁਲਾਰਿਆਂ ਦੇ ਨਾਲ
ਖੜਨਾ ਚੰਗੇ ਕਿਹਨੂੰ ਲੱਗੇ
ਓਹਨਾ ਹਾਰਿਆਂ ਦੇ ਨਾਲ
ਦੂਰ ਹੁੰਦੀ ਨਹੀਂ ਗਰਮੀ
ਠੰਡੇ ਠਾਰਿਆਂ ਦੇ ਨਾਲ
ਕੱਟੇ ਲੱਕੜਾਂ ਤਖਾਣ
ਠੰਡੇ ਠਾਰਿਆਂ ਦੇ ਨਾਲ
ਕੱਟੇ ਲੱਕੜਾਂ ਤਖਾਣ
ਤਿੱਖੇ ਆਰਿਆਂ ਦੇ ਨਾਲ
ਮੱਝ ਦੁੱਧ ਜਿਆਦਾ ਦੇਵੇ
ਹਰੇ ਚਾਰੀਆਂ ਦੇ ਨਾਲ
ਕਰੇ ਗੁੰਗੇ ਨਾਲ ਗੱਲਾਂ
ਮਾਂ ਇਸ਼ਾਰਿਆਂ ਦੇ ਨਾਲ
ਪਵੇ ਸਾਉਣ ਵਾਲਾ ਮੀਂਹ
ਸ਼ਰਾਰਿਆਂ ਦੇ ਨਾਲ
ਸੂਫ਼ ਵੀ ਖਤਮ ਹੋ ਗਈ
ਗਰਾਰਿਆਂ ਦੇ ਨਾਲ
ਮੇਲ ਇਮਲੀ ਦੀ ਚਟਨੀ ਦਾ
ਪਕੌੜੇ ਕਰਾਰਿਆਂ ਦੇ ਨਾਲ
ਕਦੇ ਲਿੱਪਦੇ ਸੀ ਕੋਠੇ
ਤੂੜੀ ਗਾਰਿਆਂ ਦੇ ਨਾਲ
ਕਦੇ ਮਰੇ ਨਾ ਕੋਈ ਕੌਮ
ਘੱਲੂਘਾਰਿਆਂ ਦੇ ਨਾਲ
HSD 17/06/2014
No comments:
Post a Comment