ਹੈਨ ਕੁਦਰਤੀ ਨਜ਼ਰੇ
ਸੰਗ ਹਨ ਜੋ ਨੇ ਪਿਆਰੇ
ਪਲ ਜਿੰਦਗੀ ਦੇ ਨਿਆਰੇ
ਸੋਚਾਂ ਇੱਕੋ ਚੀਜ਼ ਬਾਰੇ
ਹੋਰ ਚਾਹਿਦਾ ਮੈਨੂੰ ਕੀ
ਹਾਂ ਮੈਂ ਸਵਰਗਾਂ ਦਾ ਵਾਸੀ
ਨਾਂ ਕੋਈ ਮੱਕਾ ਨਾਂ ਕੋਈ ਕਾਸੀ
ਰੋਟੀ ਚਾਹੇ ਖਾਧੀ ਬਾਸੀ
ਜਿੰਦਗੀ ਜੀ ਲਈ ਹੁਣ ਖਾਸੀ
ਹੋਰ ਚਾਹਿਦਾ ਮੈਨੂੰ ਕੀ
ਖੁੱਲੀ ਧਰਤੀ ਪੈਰਾਂ ਥੱਲੇ
ਕੱਲਾ ਆਇਆਂ ਜਾਣਾ ਕੱਲੇ
ਅੱਜ ਬਹੁਤ ਕੁਝ ਹੈ ਪੱਲੇ
ਕਈ ਯਾਰ ਮੇਰੇ ਅਣਮੁੱਲੇ
ਹੋਰ ਚਾਹਿਦਾ ਮੈਨੂੰ ਕੀ
ਨਾਂ ਕੋਲ ਘੋੜਾ ਨਾਂ ਕੋਲ ਹਾਥੀ
ਖਾਣ ਪੀਣ ਲਈ ਕੌਲੀ ਬਾਟੀ
ਬੈਠਣ ਲਈ ਕੋਲ ਸੁੱਕੀ ਪਾਥੀ
ਸੁਘੜ ਸਿਆਣੀ ਜੀਵਨ ਸਾਥੀ
ਹੋਰ ਚਾਹਿਦਾ ਮੈਨੂੰ ਕੀ
ਫਸਿਆਂ ਵਿਚ੍ ਮੈਂ ਘੁਮਣਘੇਰੀ
ਕਰਦਾ ਫਿਰਦਾਂ ਮੇਰੀ ਤੇਰੀ
ਲਗਦਾ ਮੱਤ ਮਾਰੀ ਗਈ ਮੇਰੀ
ਓਹਦੀ ਰਹਿਮਤ ਸਿਰ ਤੇ ਬਥੇਰੀ
ਹੋਰ ਚਾਹਿਦਾ ਮੈਨੂੰ ਕੀ
HSD 28/05/2014
No comments:
Post a Comment