ਉਸਦੇ ਪਿਆਰ ਦੀ
ਗੁੱਝੀ ਮਾਰ ਦਾ
ਦਰਦ ਇੰਨਾ ਗਹਿਰਾ
ਕਿ ਕਾਲਜੇ ਚੋਂ ਉੱਠੀ
ਚੀਸ ਲਬਾਂ ਤੱਕ ਦਾ
ਸਫਰ ਨਾਂ ਤਹਿ ਕਰ ਸਕੀ
ਅੱਥਰੂ ਪਲਕਾਂ ਦਾ
ਬੰਨ੍ਹ ਪਾਰ ਕਰਨ ਤੋਂ
ਪਹਿਲਾਂ ਹੀ ਸੁੱਕ ਗਏ
ਖਿਆਲਾਂ ਦੀ ਲੜੀ
ਬਣਨ ਤੋ ਪਹਿਲਾਂ ਹੀ
ਖੇਰੂੰ ਖੇਰੂੰ ਹੋ ਗਈ
ਮਲ੍ਹਮ ਲਾਉਣ ਵਾਲੇ ਸ਼ਬਦ
ਕੰਨਾਂ ਤੱਕ ਪਹੁੰਚਦੇ ਪਹੁੰਚਦੇ
ਸ਼ਹਿਦ ਤੋਂ ਲੂਣ ਬਣ ਗਏ
HSD 29/06/2014
No comments:
Post a Comment