ਨਾਂ ਮਸਜਿਦ ਵਿਚ ਮਿਲਿਆ ਖੁਦਾ
ਨਾਂ ਮੰਦਿਰ ਦੇ ਵਿਚ ਦੇਵਤਾ
ਸਤਿਨਾਮ ਲਭਦੇ ਲਭਦੇ ਨੇ
ਜਾ ਦੁਆਰੇ ਮੱਥਾ ਟੇਕਤਾ
ਗਿਰਜੇ ਵਿਚ ਵੀ ਫੂਕੀਆਂ
ਦੋ ਚਾਰ ਮੋਮ ਬੱਤੀਆਂ
ਮੜੀਆਂ ਵਿਚ ਵੀ ਜਾਕੇ
ਅੱਗ ਸਿਵਿਆਂ ਦੀ ਰਿਹਾ ਸੇਕਦਾ
ਦੁੱਧ ਨਾਲ ਨੁਹਾਇਆ
ਮੰਦਿਰ ਵਿਚਲੇ ਗੋਲ ਪੱਥਰ ਨੂੰ
ਮਾਤਾ ਦੇ ਭਾਉਣ ਤੇ ਜਾਕੇ
ਰਿਹਾ ਗੁਲਗਲੇ ਮੈਂ ਫੇਕਦਾ
ਖੁਆਜੇ ਤੇ ਬਾਲ ਦੀਵਾ
ਦਲੀਆ ਚੜਾਇਆ ਮੈਂ
ਅੱਗ ਉੱਤੇ ਪਾਇਆ ਘਿਓ
ਖੇੜੇ ਅੱਗੇ ਰਿਹਾ ਮਹਿਕਦਾ
ਗੁੱਗੇ ਨੂੰ ਵੀ ਪੂਜਿਆ
ਤੇ ਸਿਖ ਨੂੰ ਖਵਾਈ ਰੋਟੀ
ਰੱਜ ਰੱਜ ਖੀਰ ਖਾਂਦੇ
ਰਿਹਾ ਪੰਡਿਤ ਨੂੰ ਦੇਖਦਾ
ਬਾਬਿਆਂ ਦੇ ਟੋਲੇ ਤੋਂ ਵੀ
ਰੱਜ ਕੇ ਲੁਟਾਈ ਖਾਦੀ
ਬਦਲ ਨਾਂ ਸਕਿਆ ਕੁਝ ਵੀ
ਲਿਖਿਆ ਜੋ ਲੇਖਦਾ
ਰੱਬ ਨੂੰ ਬਣਾ ਕੇ ਹਊਆ
ਲੁੱਟ ਲਿਆ ਲੋਕਾਂ ਮੈਨੂੰ
ਹੁਣ ਆਕੇ ਪਤਾ ਲੱਗਿਆ
ਮੈਨੂੰ ਓਹਨਾ ਦੇ ਭੇਖਦਾ
HSD 06/07/2014
No comments:
Post a Comment