ਚਿੱਟੇ ਗਏ ਤੇ ਨੀਲੇ ਆਏ
ਨੀਲਿਆਂ ਆਕੇ ਪੈਰ ਜਮਾਏ
ਰਾਜ ਨਹੀਂ ਇਹ ਸੇਵਾ ਹੈ ਜੀ
ਊਚੀ ਊਚੀ ਨਾਹਰੇ ਲਾਏ
ਬੇਰੁਜਗਾਰਾਂ ਨੂੰ ਨੌਕਰੀਆਂ ਦਾ ਲਾਲਚ
ਦੇ ਉਹਨਾ ਨੂੰ ਟੈਂਕੀਆਂ ਤੇ ਚੜਾਇਆ
ਆਪਣੇ ਹੱਕ ਜਿਸ ਨੇ ਵੀ ਮੰਗੇ
ਲਾਠੀਆਂ ਦਾ ਉਹਨਾ ਤੇ ਮੀਂਹ ਬਰ੍ਸਾਇਆ
ਨੰਨੀ ਛਾਂ ਦਾ ਨਾਹਰਾ ਦੇ ਕੇ
ਮਾਵਾਂ ਨੂੰ ਇਹਨਾ ਖੂਬ ਭਰਮਾਇਆ
ਧੀ ਦੀ ਇਜ਼ਤ ਜੋ ਸੀ ਬਚਾਉਂਦਾ
ਪਿਓ ਗੁੰਡਿਆਂ ਤੋਂ ਓਹ ਮਰਵਾਇਆ
ਸਿੱਖੀ ਦੇ ਬਣ ਠੇਕੇਦਾਰ ਇਹਨਾਂ ਨੇ
ਹਰ ਸਿੱਖ ਦੀ ਪੱਗ ਨੂੰ ਹਥ ਪਾਇਆ
ਸਿੱਖਿਆ ਮੰਤਰੀ ਨੇ ਖੁਦ ਮਾਸਟਰ ਕੁੱਟੇ
ਸਿੱਖਿਆ ਸੱਕਤਰ ਕਰਿੰਦਿਆਂ ਤੋਂ ਕੁਟਵਾਇਆ
ਚੀਨੀ ਨਾਲੋ ਰੇਤਾ ਮਹਿੰਗਾ
ਬਜਰੀ ਠੁੱਡਾਂ ਜੀਰੀ ਨੂੰ ਮਾਰੇ
ਸਰਕਾਰੀ ਬੱਸਾਂ ਦੀ ਖਸਤਾ ਹਾਲਤ
ਪਰਾਈਵੇਟਾਂ ਦੇ ਬਾਰੇ ਨਿਆਰੇ
ਨੀਲੀਆਂ ਪੱਗਾਂ ਚਿੱਟੇ ਕੁੜਤੇ
ਪਾ ਚਿੱਟੇ ਦਾ ਕਰਨ ਵਪਾਰ
ਪੰਜਾਬ ਦਾ ਭੱਠਾ ਬੈਠਾ ਕੇ ਵੀ ਇਹ
ਬਣਦੀ ਹਰਮਨ ਪਿਆਰੀ ਸਰਕਾਰ
ਸੋਚੋ ਸਮਝੋ ਤੇ ਜਾਗੋ ਪੰਜਾਬੀਓ
ਕੀ ਤੁਸੀਂ ਚਾਹੁੰਦੇ ਏਹੋ ਜਿਹੀ ਸਰਕਾਰ
ਸਾਂਭ ਲਾਓ ਜੋ ਵੀ ਕੁਝ ਬੱਚਿਆ
ਮੁੜ ਵੇਲਾ ਨੀਂ ਆਉਂਦਾ ਬਾਰ ਬਾਰ
ਵਰਤੋ ਵੋਟ ਆਪਣੀ ਦੀ ਤਾਕ਼ਤ
ਦਿਖਾ ਦਿਓ ਇਹਨਾਂ ਨੂੰ ਆਪਣਾ ਜਲਾਲ
ਲਾ ਦਿਓ ਮੋਹਰਾਂ ਝਾੜੂ ਤੇ ਇਸ ਵਾਰੀ
ਬੇਸ਼ਕ ਖਾ ਲਿਓ ਦੂਜਿਆਂ ਤੋਂ ਮਾਲ
'ਆਪ' ਨੂੰ ਵੀ ਇੱਕ ਮੌਕਾ ਦੇ ਦਿਓ
ਸੇਵਾ ਕਰਨ ਲਈ ਅਗਲੇ ਪੰਜ ਸਾਲ
ਸ਼ਾਇਦ ਮਿਲ ਜਾਵੇ ਸਵਰਾਜ ਤੋਹਾਨੂੰ
ਬਣ ਗਿਆ ਪ੍ਰਧਾਨ ਮੰਤਰੀ ਜੇ ਕੇਜਰੀਵਾਲ
HSD 23/04/14
No comments:
Post a Comment