ਅਸੀਂ ਜਦ ਵੀ ਮੋਰਚਾ ਲਾਇਆ
ਕੁਝ ਖੱਟਿਆ ਨਹੀਂ ਗਵਾਇਆ ਹੈ
ਲੋਕਾਂ ਤੇ ਚੜਿਆ ਕੁਟਾਪਾ
ਤੇ ਲੀਡਰਾਂ ਨੇ ਬੋਝਾ ਭਰਾਇਆ ਹੈ
ਕਦੇ ਪੰਜਾਬੀ ਬੋਲੀ ਖਾਤਿਰ
ਮੇਰਾ ਦੇਸ਼ ਪੰਜਾਬ ਵੰਡਾਇਆ ਹੈ
ਨਾਂ ਚੰਡੀਗੜ੍ਹ ਹੀ ਮਿਲਿਆ
ਨਾਂ ਪਾਣੀ ਹੀ ਗਿਆ ਵੰਡਾਇਆ ਹੈ
ਨਾਂ ਆਨੰਦਪੁਰ ਸਾਹਿਬ ਦੇ ਮਤੇ ਤੇ
ਕੋਈ ਫੈਸਲਾ ਗਿਆ ਸੁਣਾਇਆ ਹੈ
ਇਸ ਗੋਲਕ ਦੀ ਮਾਇਆ ਨੇ
ਸਦ ਨਵਾਂ ਹੀ ਚੰਨ ਚੜਾਇਆ ਹੈ
ਬਸ ਮੇਰੇ ਪੁੱਤ ਤੇ ਨੂੰਹ
ਇਸ ਪੰਜਾਬ ਦਾ ਸਰਮਾਇਆ ਹੈ
ਮਾਰ ਭੁੱਬਾਂ ਰੋਵਾਂ ਮੈਂ
ਦੇਖ ਖੁਸੇ ਜੋ ਚਾਹਿਆ ਹੈ
ਨਾਂ ਪੰਜਾਬ ਮੇਰੇ ਲਈ ਕੁਝ
ਇਹ ਤਾਂ ਮੇਰਾ ਸਰਮਾਇਆ ਹੈ
ਇਹਦੀ ਜਵਾਨੀ ਮਿਟਾਵਣ ਲਈ
ਇੱਥੇ ਨਸ਼ਾ ਭਾਜਵਾਇਆ ਹੈ
ਇਥੋਂ ਦੇ ਬੇਰੁਜਗਾਰਾਂ ਨੂੰ
ਟੈਂਕੀਆਂ ਤੇ ਚੜਾਇਆ ਹੈ
ਆਪਣੇ ਹੱਕਾਂ ਲਈ ਜੋ ਲੜਦੇ
ਪੋਲੀਸ ਦਾ ਡੰਡਾ ਵਰਾਹਿਆ ਹੈ
ਹਰਿਆਣੇ ਦੀ ਗੋਲਕ ਹਥੋਂ ਜਾਂਦੀ ਦੇਖ
ਅੱਖਾਂ ਚ ਪਾਣੀ ਭਰ ਆਇਆ ਹੈ
ਹੁਣ ਇਹਨੂੰ ਬੰਦ ਕਰਾਉਣ ਲਈ
ਦਰਵਾਜ਼ਾ ਦਿੱਲੀ ਦਾ ਖੜਕਾਇਆ ਹੈ
ਉਥੋਂ ਠੋਸ ਹੁੰਗਾਰਾ ਨਾਂ ਮਿਲਿਆ
ਤਾਂਹੀ ਨਵਾਂ ਮੋਰਚਾ ਲਾਇਆ ਹੈ
ਅਸੀਂ ਜਦ ਵੀ ਮੋਰਚਾ ਲਾਇਆ
ਕੁਝ ਖੱਟਿਆ ਨਹੀਂ ਗਵਾਇਆ ਹੈ
No comments:
Post a Comment