ਰਿਸ਼ਤੇ ਨਾਤੇ ਕੀ ਹੁੰਦੇ ਨੇ ਕਿਓਂ ਹੁੰਦੇ ਨੇ
ਇਹ ਤਾਂ ਮੈਨੂੰ ਸਮਝ ਹੈ ਆਉਂਦਾ
ਕਿੰਝ ਬਣਦੇ ਨੇ ਕਦ ਬਣਦੇ ਨੇ
ਇਸ ਉਲਝਣ ਨੂੰ ਮੈਂ ਰਹਾਂ ਸੁਲਝਾਉਂਦਾ
ਇਹ ਹੁੰਦੇ ਨੇ ਸੰਜੋਗਾਂ ਦੇ ਮੇਲੇ
ਸਾਡਾ ਵਿਰਸਾ ਤਾਂ ਇਹ ਸਮਝਾਉਂਦਾ
ਆਪਣੇ ਜਮਣ ਵੇਲੇ ਜਿਹੜੇ
ਹਰ ਕੋਈ ਧੁਰੋਂ ਲਿਖਾ ਕੇ ਲਿਆਉਂਦਾ
ਕਿੱਥੇ ਜੰਮਣਾ ਕਿੱਥੇ ਮਰਨਾ
ਕਿਸ ਧਰਤੀ ਤੇ ਜਾ ਕੇ ਵੱਸਣਾ
ਕੀਹਦੇ ਸੰਗ ਸੰਜੋਗ ਲਿਖੇ ਨੇ
ਕੀਹਦੇ ਸੰਗ ਬਹਿ ਕੇ ਹੈ ਹੱਸਣਾ
ਇਹ ਤਾਂ ਉਸਦੀਆਂ ਓਹਿਓ ਜਾਣੇ
ਇਹ ਸਾਰਾ ਕੁਝ ਸਾਡੇ ਵੱਸ ਨਾ
ਰੱਬ ਇਕ ਗੁੰਜਲਦਾਰ ਬੁਝਾਰਤ
ਪ੍ਰੋ, ਮੋਹਣ ਸਿੰਘ ਦਾ ਇਹ ਦੱਸਣਾ
ਦਾਦੇ ਦਾਦੀ ਦਾ ਲਾਡਲਾ ਪੋਤਾ
ਭੂਆ ਦਾ ਇਹ ਭਤੀਜ ਪਿਆਰਾ
ਭੈਣ ਦਾ ਵੱਡਾ ਵੀਰ ਹੈ ਚੀਨੂੰ
ਮਾਂ ਪਿਓ ਦਾ ਇਹ ਰਾਜ ਦੁਲਾਰਾ
ਯਾਰਾਂ ਦਾ ਇਹ ਯਾਰ ਹੈ ਬੇਲੀ
ਸੱਜਣਾ ਲਈ ਇਹ ਮੀਤ ਨਿਆਰਾ
ਗਾਉਣ ਦਾ ਸ਼ੌਕ ਇਹ ਰਖਣ ਵਾਲਾ
ਸਾਡੇ ਯਾਰ ਦੀ ਅੱਖ ਦਾ ਤਾਰਾ
ਜਿੰਦਗੀ ਦਾ ਇੱਕ ਸਫਰ ਨਵਾਂ
ਅੱਜ ਤੋ ਤੁਸੀਂ ਸ਼ੁਰੂ ਕਰੋਗੇ
ਸਿਧੇ ਟੇਢੇ ਉਬੜ ਖਬੜ
ਰਸਤਿਆਂ ਤੇ ਹੁਣ ਤੁਸੀਂ ਤੁਰੋਗੇ
ਪਹਿਲਾਂ ਦੋ ਸੀ ਹੁਣ ਇੱਕ ਹੋਗੇ
ਇਸ ਗੱਲ ਤੋਂ ਨਾਂ ਤੁਸੀਂ ਮੁਕਰੋਗੇ
ਕੱਠੇ ਤੁਰਨ ਦੀ ਆਦਤ ਪਾਕੇ
ਪਿਆਰ ਨਾਲ ਰਹਿਣਾ ਸਿਖ ਲਓਗੇ
ਮੈਂ ਕੀ ਦੇਵਾਂ ਸਿੱਖਿਆ ਥੋਨੂੰ
ਮੇਰੇ ਨਾਲੋਂ ਤੁਸੀਂ ਵਧ ਸਿਆਣੇ
ਕਿਸ ਰਿਸ਼ਤੇ ਨਾਲ ਕਿੰਝ ਵਰਤਣਾ
ਇਸ ਗੱਲ ਤੋਂ ਨਾਂ ਤੁਸੀਂ ਅਨਜਾਣੇ
ਉਸ ਡਾਢੇ ਦੀ ਵਖਰੀ ਲੀਲਾ
ਉਸਦੀ ਕੋਈ ਸਾਰ ਨਾਂ ਜਾਣੇ
ਓਹਦੀ ਰਜ਼ਾ ਵਿਚ ਰਹਿਣਾ ਸਿਖ ਲਿਓ
ਜੇ ਜਿੰਦਗੀ ਦੇ ਸੁਖ ਹੰਡਾਉਣੇ
ਨਵੀਂ ਰਿਸਤੇਦਾਰੀ ਦੀਆਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ
HSD 21/03/2014
No comments:
Post a Comment