Tuesday, 25 August 2015

ਮੁੱਠੀਆਂ ਚੋਂ ਕਿਰਿਆ ਰੇਤਾ



ਬੀਚ ਤੇ ਖੜੀ ਉਹ
ਰੇਤੇ ਦੀਆਂ ਮੁੱਠੀਆਂ ਭਰਦੀ
ਤੇ ਸਮੁੰਦਰ ਦੇ ਅਥਾਹ ਪਾਣੀ ਵੱਲ ਦੇਖਦੀ
ਹੌਲੀ ਹੌਲੀ ਰੇਤਾ ਉਸ ਦੀਆਂ 
ਉੰਂਗਲਾਂ ਚੋ ਕਿਰ ਜਾਂਦਾ
ਸੁੱਕਾ ਰੇਤਾ ਕਿਰਨਾ ਤਾਂ ਸੀ ਹੀ
ਉਹ ਮੁੱਠੀਆਂ ਮੀਟਦੀ
ਮੁੜ ਮੁੜ ਰੇਤੇ ਦੀਆਂ ਮੁੱਠੀਆਂ ਭਰਦੀ
ਪਿੰਨੀਆਂ ਵੱਟਦੀ
ਮੁੱਠੀਆਂ ਚ ਰੇਤਾ ਘੁੱਟਦੀ 
ਪਿੰਨੀਆਂ ਨੂੰ ਤਲੀਆਂ ਵਿੱਚ ਦਬਾਉਂਦੀ
ਪਰ ਰੇਤਾ ਫਿਰ ਕਿਰ ਜਾਂਦਾ
ਉਸ ਦੀਆਂ ਗੱਲ੍ਹਾਂ ਤੇ ਚੱਲੀਆਂ
ਅੱਥਰੂਆਂ ਦੀਆਂ ਘਰਾਲ੍ਹਾਂ 
ਸ਼ਾਇਦ ਉਸ ਬੇਬਸੀ ਦਾ ਇਜਹਾਰ ਕਰਾਉਂਦੀਆਂ
ਜਾਂ ਰੇਤੇ ਨੂੰ ਗਿੱਲਾ ਕਰਨ ਦਾ ਨੁੱਖਸਾ ਦੱਸਦੀਆਂ
ਪਰ ਉਹ ਤਾਂ ਗੁੰਮ ਸੀ ਆਪਣੀ ਬੇਬਸੀ ਚ
ਤੇ ਰੇਤੇ ਦੇ ਫਿਰ ਕਿਰ ਜਾਣ ਦਾ ਡੂੰਘੇ ਦੁੱਖ ਚ
ਹੰਝੂਆਂ ਦੇ ਨੁੱਖਸੇ ਨੂੰ ਉਹ ਸਮਝ ਹੀ ਨਾਂ ਸਕੀ
ਸਿੱਲ੍ਹੀ ਹਵਾ ਦੇ ਬੁੱਲੇ  
ਕੰਨਾ ਚ ਕੀਤੀਆਂ ਗਲੀਆਂ ਚੋਂ ਸੀਟੀਆਂ
ਗੱਲ੍ਹਾਂ ਤੇ ਝਰੀਟਾਂ ਮਾਰਦੇ ਤੇ 
ਵਾਲਾਂ ਨੂੰ ਖਿਲਾਰਦੇ ਹੋਏ 
ਉਸ ਦੀ ਪਸੀਨੇ ਨਾਲ ਭਿੱਜੀ ਚਮੜੀ ਤੇ
ਰੇਤ ਚੁੱਭੋ ਕੇ ਅੱਗੇ ਤੁਰ ਜਾਂਦੇ
ਤੇ ਉਹ ਹਰਕਿਆਈਆਂ ਮਾਰ 
ਹਵਾ ਦੇ ਬੁੱਲਿਆਂ ਤੋਂ ਬਚਣ
ਤੇ ਖੁਦ ਨੂੰ ਸਥਿਰ ਰੱਖਣ ਦੀ 
ਨਕਾਮਿ ਕੋਸ਼ਿਸ ਕਰਦੀ ਪਰ
ਉਸ ਦੇ ਪੈਰ ਹੋਰ ਰੇਤੇ ਚ ਧਸ ਜਾਂਦੇ
ਹਵਾ ਨਾਲ ਕਣ ਦਰ ਕਣ
ਰੇਤਾ ਉੱਡਦਾ ਰਹਿੰਦਾ
ਤੇ ਉਸ ਦੇ ਮਨ ਵਿੱਚ ਬੇਰੰਗ ਜਿੰਦਗੀ ਦਾ 
ਚਿੱਤਰਹਾਰ ਚੱਲਦਾ ਰਹਿੰਦਾ
ਦੂਰ ਦੁਰਾਡੇ ਜਾ  ਰਹੇ ਰੇਤ ਦੇ ਕਣਾ ਵਾਂਗ
ਉਹ ਰੰਗਾਂ ਦੇ ਕਿਰ ਜਾਣ ਦੀ ਿਕਰਿਆ ਨੂੰ 
ਮਹਿਸੂਸ ਕਰਦੀ ਤੇ ਮੰਨ ਲੈਂਦੀ ਕਿ 
ਜਿੰਦਗੀ ਚੋਂ ਜੋ ਕੁਝ ਗੁੰਮ ਗਿਆ
ਉਹ ਅੱਜ ਤੱਕ ਵਾਪਿਸ ਨੀਂ ਆਇਆ 
ਤੇ ਸ਼ਾਇਦ ਦੇ ਆਵੇਗਾ ਵੀ ਨਹੀਂ
ਉਹ ਵਾਰ ਵਾਰ ਰੇਤੇ ਨੂੰ ਚੱਕਦੀ 
ਮੁੱਠੀਆਂ ਘੁੱਟਦੀ ਸਮੁੰਦਰ ਵੱਲ ਤੱਕਦੀ 
ਪਰ ਉੰਗਲਾਂ ਚੋਂ ਕਿਰਦੇ ਰੇਤ ਨੂੰ
ਕਦੇ ਰੋਕ ਨਾਂ ਸਕੀ

ਬੇਦਰਦੀ ਚੰਨ



ਜਦ ਇੱਕ ਤਾਰਾ ਅਸਮਾਨੀ ਟੁੱਟਦਾ
ਲੱਗਦਾ  ਦ਼ੋਸ਼  ਬੇਦਰਦੀ ਚੰਨ ਤੇ  
ਆਪਣੀ ਪੀੜ ਤਾਂ ਸਭ ਨੂੰ ਪਿਆਰੀ
ਕੀ ਬੀਤਦੀ ਕਿਸੇ ਹੋਰ ਦੇ ਮਨ ਤੇ  

ਚੰਨ ਤੇ ਐਵੀਂ ਦਾਗ ਨੀਂ ਪੈਗੇ
ਓਹਨੇ ਵੀ ਜ਼ਖਮ  ਹੰਢਾਏ  ਹੋਣਗੇ
ਮੇਰੀ  ਪੀੜ ਵੀ ਕੋਈ ਸੁਣਲੋ  
ਕਦੇ ਵਾਸਤੇ ਉਸ ਪਾਏ  ਹੋਣਗੇ

ਫਿਰ ਉਹਨੇ ਸਿੱਖ ਲਿਆ ਹੀ ਹੋਣਾ
ਦਿਲ ਦੇ ਜ਼ਖਮਾ ਨੂੰ ਕਿੰਝ ਸਹਿਣਾ
ਇਸ ਸਵਾਰਥੀ  ਦੁਨੀਆਂ ਦੇ ਵਿੱਚ
ਕਿੰਝ ਬੇਦਰਦੀ ਬਣ ਕੇ ਰਹਿਣਾ

ਜੋ ਆਕੜ ਦੇ ਓਹੀ ਟੁੱਟਦੇ
ਸਮਝ ਲਿਆ ਹੋਣਾ  ਇਹ ਦਸਤੂਰ
ਜੋ ਝੁੱਕ ਜਾਂਦੇ ਕਦੇ ਨਾਂ  ਟੁੱਟਦੇ
ਜਿਵੇਂ  ਲੰਮੇ ਨਾਰਿਅਲ  ਅਤੇ ਖਜੂਰ

ਹਰ ਜੀ 19/08/2015

ਕੰਗ ਦੇ ਆਗਮਨ ਦਿਵਸ ਤੇ.

ਕਹਿੰਦਾ ਬਿਲਕੁਲ ਨੀਂ ਘਬਰਾਉਣਾ
ਐਤਕੀਂ ਜਨਮ ਦਿਨ ਤਾਂ ਮਨਾਉਣਾ
ਦਿਲ ਵਿਚ ਪੁਰਜਾ ਨਵਾਂ ਪਵਾਉਣਾ
ਕਿਓਂ ਕੇ ਪੁਰਾਣੇ ਨੂੰ ਲੱਗ ਗਈ  ਜੰਗ
ਹੈਪੀ ਬਰਥਡੇ  ਡਾਕਟਰ ਕੰਗ

ਕੈਸੋਆਂਣੇ  ਚ ਜੰਮਿਆ ਪਲਿਆ
ਪੀਏਯੂ ਦੇ ਵਿਚ ਇਹ  ਪੜਿਆ
ਆਸਟ੍ਰੇਲੀਆ ਵਿਚ ਆਕੇ ਵਸ ਗਿਆ
ਜਿਥੇ ਪੈਂਦੀ ਬਹੁਤੀ ਠੰਡ
ਹੈਪੀ ਬਰਥਡੇ  ਡਾਕਟਰ ਕੰਗ

ਮਲਵਈਆਂ ਦਾ ਸੋਹਣਾ ਮੁੰਡਾ
ਪਹਿਲਾਂ ਪੱਗ ਸੀ ਬੰਨਦਾ ਹੁੰਦਾ
ਕੱਟੇ ਵਾਲਾਂ ਨੂੰ ਹੁਣ ਰੰਗਦਾ
ਪਰ ਰੱਖਦਾ  ਹਰ ਸਮੇਂ ਚਿੱਟੇ ਦੰਦ
ਹੈਪੀ ਬਰਥਡੇ  ਡਾਕਟਰ ਕੰਗ

ਆੜੀ  ਯਾਰਾਂ ਦਾ ਹੈ ਪੱਕਾ
ਭਾਵੇਂ ਸਹਿਲੇ  ਪਰ ਕਰਦਾ ਨੀ ਧੱਕਾ
ਗੱਲ ਵਿਗਿਆਨ ਦੀ ਓਟ ਚ ਕਰਦਾ
ਪਰ ਕਦੇ ਨੀਂ ਬਕਦਾ ਇਹ ਗੰਦ ਮੰਦ
ਹੈਪੀ ਬਰਥਡੇ  ਡਾਕਟਰ ਕੰਗ

ਡਾ ਸੁਰਜੀਤ ਕੰਗ ਦੇ ਆਗਮਨ ਦਿਵਸ ਤੇ.

ਹਰ ਜੀ 14/08/2015

Tuesday, 4 August 2015

ਧਰਮ ਦਾ ਜੰਗਲ



ਅਕਸਰ ਸੁਣਿਆ
ਹਰ ਧਰਮ ਦੇ 
ਠੇਕੇਦਾਰਾਂ ਨੂੰ
ਕਰਦਿਆਂ ਗਿਲਾ
ਕਿ ਅੱਜ ਕਲ੍ਹ ਲੋਕ
ਵੱਟ ਰਹੇ ਹਨ
ਪਾਸਾ ਧਰਮ ਤੋਂ 
ਮਨ ਚ ਖਿਆਲ ਆਇਆ
ਕਿਓਂ ਨਾ ਲੱਭਿਆ ਜਾਏ
ਇਸ ਦਾ ਕਾਰਨ
ਤੇ ਮੈ ਕੀਤਾ ਕੂਚ
ਧਰਮ ਦੇ ਜੰਗਲ ਵੱਲ
ਇਸ ਜੰਗਲ ਦੀ
ਵੰਨਸਵੰਨਤਾ ਦੇਖ
ਮੇਰੇ ਤਾਂ ਗਵਾਚਗੇ ਹੋਸ਼
ਕੀਤਾ ਭਟਕਣਾ ਸ਼ੁਰੂ
ਇੱਧਰ ਉੱਧਰ
ਇਸ ਭਾਲ ਵਿੱਚ
ਕਿ ਸ਼ਾਇਦ 
ਮਿਲਜੇ ਕੋਈ 
ਜੋ ਪਾ ਸਕੇ ਚਾਨਣ
ਧਰਮ ਦੇ ਜੰਮਣ ਤੇ
ਭਟਕਦੇ ਭਟਕਦੇ
ਮਿਲੀ ਇੱਕ ਸ਼ਿਲਾ 
ਲਿਖਿਆ ਸੀ ਜਿਸ ਤੇ  
ਕੁੱਝ ਇੰਝ 
"ਮਿਲਿਆ ਸੀ 
ਜਦ ਪਹਿਲੀ ਵਾਰ 
ਇੱਕ ਠੱਗ ਇੱਕ ਮੂਰਖ ਨੂੰ
ਰੱਖਿਆ ਗਿਆ ਸੀ ਉੱਦੋਂ
ਧਰਮ ਦਾ ਨੀਂਹ ਪੱਥਰ"
ਤੇ ਲਿਖਣ ਵਾਲੇ ਦਾ ਨਾਂ ਸੀ
ਮਾਰਕ ਤਵਾਇਨ
ਇਸ ਦੇ ਨਾਲ ਸੀ
ਇੱਕ ਹੋਰ ਸ਼ਿਲਾ
ਜਿਸ ਤੇ ਸੀ ਲਿਖਿਆ
"ਫੇਰ ਠੱਗਾੰ ਨੇ 
ਅਦਿੱਖ ਰੱਬ ਤੇ 
ਅਖੋਤੀ ਧਰਮਾੰ ਦੇ ਨਾੰ ਤੇ 
ਗੋਲਕਾੰ ਰਾਜ ਭਾਗ ਸਾੰਭ ਲੇ 
ਤੇ ਮੂਰਖਾੰ ਨੇ 
ਨੇਜੇ ਬਰਛੇ ਤਲਵਾਰਾੰ"
ਲਿਖਣ ਵਾਲਾ ਸੀ
ਇੱਕ ਧਰਮ ਦੇ ਮੋਢੀਆ
ਦੀ ਕੁੱਲ ਵਿੱਚੋਂ
ਯੁਵਰਾਜ ਬੇਦੀ
ਬਸ ਇਸ ਤੋਂ ਅੱਗੇ ਜਾਣ ਦੀ
ਨਾਂ ਮੈਨੂੰ ਲੋੜ ਪਈ
ਤੇ ਨਾਂ ਮੇਰੀ ਹਿੰਮਤ ਹੋਈ
ਲੱਗ ਪਿਆ ਸਾਫ ਹੋਣ
ਸ਼ੀਸ਼ੇ ਦਾ ਧੁੰਦਲਾਪਣ
ਸ਼ਾਇਦ ਸਮਝਣ ਲੱਗ ਪਏ
ਲੋਕ ਠੱਗਾਂ ਦੀ ਨੀਤ ਨੂੰ
ਤੇ ਮੂਰਖਾਂ ਦੇ ਵਿਓਹਾਰ ਨੂੰ
ਸ਼ਾਇਦ ਸਾਇੰਸ ਦੀ ਦੇਣ ਨੇ 
ਠੱਗਾਂ ਦੇ ਬਣਾਏ
ਰੱਬ ਦੇ ਡਰ ਦੇ
ਪਰਦੇ ਦੇ ਕੀਤੇ
ਚੀਰ ਹਰਣ ਕਰਕੇ ਹੀ
ਲੋਕ ਧਰਮ ਦੇ ਜੰਗਲ
ਦੇ ਭੰਬਲਭੂਸੇ ਤੋ
ਨਿੱਕਲ ਰਹੇ ਹਨ ਬਾਹਿਰ।

ਹਰ ਜੀ ੩੦-੦੭-੨੦੧੫

Thursday, 23 July 2015

ਚੰਨੋ ਦਾ ਜਨਮ ਦਿਨ



ਅੱਜ ਦਾ ਦਿਨ ਜਦ ਚੜ੍ਹਿਆ
ਦੇਖੀ ਪੂਰਵ ਦੇ ਵਿੱਚ ਲਾਲੀ
ਲਿਖਣ ਲਈ ਕੁੱਝ ਉਹਦੇ ਜਨਮ ਤੇ
ਮਨ ਗੁਮਿੰਆ ਵਿੱਚ ਖਿਆਲੀ

ਹੈ 21 ਸਾਲ ਦੀ ਅੱਜ ਵੀ ਚੰਨੋ
ਭਾਵੇਂ ਹੋ ਗਿਆ 30 ਸਾਲ ਦਾ ਤਜ਼ਰਬਾ
ਇਹਦੀਆਂ ਕਈ ਅਦਾਵਾਂ ਉੱਤੇ
ਮੈ ਸਦਾ ਹੀ ਰਿਹਾ ਮਰਦਾ

ਚਿੱਟੇ ਦੰਦ ਸ਼ਰਬਤੀ ਅੱਖੀਆਂ
ਤੇ ਸੁੁਪਰ ਸੋਨਿਕ ਹਾਸੇ
ਤੋਰ ਤੁਰੇ ਮਿਰਗਣੀ ਵਾਂਗੂੰ
ਭੰਨੇ ਅੱਡੀਆਂ ਨਾਲ ਪਤਾਸੇ

ਦੋ ਕੰਢਿਆਂ ਵਰਗਾ ਮੇਲ ਸੀ ਸਾਡਾ
ਇੱਕ ਪੇਂਡੂ ਤੇ ਇੱਕ ਸ਼ਹਿਰੀ
ਇਹਦੀ ਬੋਲੀ ਸ਼ਹਿਦ ਤੋਂ ਮਿੱਠੀ
ਮੇਰੀ ਖੜਵੀਂ ਤੇ ਜਹਿਰੀ

ਇਹ ਹੈ ਇੱਕ ਗੁਣਾਂ ਦੀ ਗੁੱਥਲੀ
ਮੈ ਗਿਆਨ ਦਾ ਦੇਸੀ ਕਬਾੜੀਆ
ਇਹ ਪਲੀ ਵਿੱਚ ਸਨੀਲ ਮਖਮਲਾਂ
ਮੈ ਸੀ ਝੁੱਲ੍ਹੇ ਦੇ ਵਿੱਚ ਰਾੜ੍ਹਿਆ

ਹਰ ਕੰਧੋਲੀ ਵਿੱਚ ਲਾਲ ਨੀਂ ਹੁੰਦਾ
ਤੇ ਹਰ ਸਿੱਪੀ ਵਿੱਚ ਨਾਂ ਮੋਤੀ
ਜੇ ਦੇਖਣ ਵਾਲੀ ਅੱਖ ਨਾਂ ਹੁੰਦੀ
ਤਾਂ ਅੱਜ ਖੁਦ ਪਕਾਉਂਦਾ ਰੋਟੀ

ਮੇਰੇ ਹਿੱਸੇ ਦੀਆਂ ਖੁਸ਼ੀਆਂ ਨਾਲ
ਰੱਬ ਇਸਦੀ ਝੋਲੀ ਭਰਦੇ
ਇਹ ਰਾਜੀ ਮੇਰਾ ਰਾਂਝਾ ਰਾਜੀ
ਚਾਹੇ ਅਕਸਰ ਹੀ ਅਸੀਂ ਲੜਦੇ

ਹਰ ਜੀ ੨੨-੦੭-੨੦੧੫

ਪੰਜਾਬੀ ਖੇਡ ਮੇਲਾ


ਖੇਡਾਂ ਦੇ ਵਿਚ ਖੇਡੇ ਬੱਚੇ
ਨਾਲੇ ਕੁੜੀਆਂ ਭੈਣਾ ਮਾਵਾਂ
ਸੂਰਜ ਆਪਣੀ ਤਪਸ਼ ਦਿਖਾਈ 
ਵਿੱਚੇ ਚੱਲੀਆਂ ਠੰਡੀਆਂ ਹਵਾਵਾਂ
ਸੱਜ ਸਵਾਰ ਕੇ ਵਿਚ ਮੇਲੇ ਦੇ
ਆਈਆਂ ਸੱਜ ਵਿਆਹੀਆਂ
ਅਸੀਂ ਕਿਹੜਾ ਹੁਣ ਘੱਟ ਕਿਸੇ ਤੋਂ
ਆਖਣ ਚਾਚੀਆਂ ਤਾਈਆਂ
ਖਾ ਜਲੇਬੀਆਂ ਨਾਲ ਸੀ ਚਾਹ ਦੇ
ਮੱਲੀ ਆਪਣੀ ਆਪਣੀ ਕੁਰਸੀ
ਸੰਗੀਤ ਕੁਰਸੀ ਦੀ ਖੇਡ ਚ ਵੜਕੇ
ਦਿਖਾਈ ਸਭ ਨੇ ਫੁਰਤੀ
ਖੇਡ ਕੱਬਡੀ ਦੇਖੀ ਸਭ ਨੇ
ਬਾਹਰ ਘੇਰੇ ਦੇ ਬਹਿ ਕੇ
ਤਾੜੀਆਂ ਮਾਰੀਆਂ ਉਚੀ ਉਚੀ
ਜਦ ਜਾਂਦਾ ਨੰਬਰ ਲੈ ਦੇਕੇ
ਸਾਫ਼ ਸੁਥਰੀ ਸੀ ਖੇਡੀ ਜਵਾਨਾਂ
ਸਾਡੀ ਪੁਸ਼ਤੀ ਖੇਡ ਕਬੱਡੀ
ਨਾਂ ਕਿਸੇ ਨੇ ਕੋਈ ਰੌਲਾ ਪਾਇਆ
ਨਾਂ ਕਿਸੇ ਕੋਈ ਛੁਰਲੀ ਛੱਡੀ
ਫੁੱਟਬਾਲ ਵਿਚ ਵੀ ਸਿਡਨੀ ਵਾਲੇ
ਗਭਰੂਆਂ ਰੰਗ ਦਿਖਾਏ
ਰੱਸਾਕਸੀ ਵਿਚ ਟੈਕਸੀ ਵਾਲਿਆਂ
ਬੱਸਾਂ ਵਾਲਿਆਂ ਨੂੰ ਟੋਚਨ ਪਾਏ
ਚੰਗਾ ਭਰਿਆ ਮੇਲਾ ਉਥੇ
ਨਾਲੇ ਰਾਜਦੂਤ ਮੰਤਰੀ ਆਏ
ਵਿਚ ਮੈਦਾਨੀ ਭੰਗੜੇ ਵਾਲਿਆਂ
ਕਮੇਟੀ ਵਾਲੇ ਵੀ ਨਾਲ ਨਚਾਏ
ਕਮੈਂਟਰੀ ਵਾਲੇ ਦੀ ਬਹਿ ਜਾ ਬਹਿ ਜਾ
ਹੋਈ ਮੇਲੇ ਵਿਚ ਖੇਡ ਪੰਜਾਬੀ
ਸੁਖੀ ਸਾਂਦੀ ਸਭ ਠੀਕ ਹੋ ਗਿਆ
ਨਾਂ ਕੋਈ ਹੋਇਆ ਸ਼ਰਾਬੀ
ਅਗਲੇ ਸਾਲ ਵੀ ਇਸੇ ਤਰਾਂ
ਇਥੇ ਲੱਗੂ ਪੰਜਾਬੀ ਮੇਲਾ
ਸਭ ਨੇ ਹੁੰਮ ਹਮਾਕੇ ਸਭ ਨੇ ਪੁਜਣਾ
ਚਾਹੇ ਕੋਈ ਕੰਮ ਕਰੇ ਚਾਹੇ ਵੇਹਲਾ

ਹਰ ਜੀ 10/03/2015

ਪੇਕੇ ਜਾ ਨੀ ਵਹੁਟੀ


ਕਦੇ ਤਾਂ ਪੇਕੇ ਜਾ ਨੀ ਵਹੁਟੀ
ਜਾ ਮਾਂ ਨਾਲ ਹਥ ਵਟਾ ਨੀ ਵਹੁਟੀ
ਜਦ ਤੋਂ ਤੂੰ ਮੇਰੇ ਘਰ ਆਈ
ਮੇਰੀ ਤੂੰ ਬਣ ਗਈ ਪਰਛਾਈ
ਉਂਗਲ ਤੇ ਮੈਨੂ ਫਿਰੇ ਨਚਾਈ
ਹੁਣ ਲੈਣ ਦੇ ਸੁਖ ਦਾ ਸਾਹ ਨੀ ਵਹੁਟੀ
ਬਚਿਆਂ ਨੂੰ ਮੈਂ ਸਾਂਭ ਲਾਊਂਗਾ
ਭਾਂਡੇ ਟੀਂਡੇ ਮਾਂਜ ਲਾਊਂਗਾ
ਤੇਰੇ ਲੌਟਣ ਦੀ ਤਾਂਘ ਕਰੁਂਗਾ
ਜਾ ਭਾਬੀ ਦੀਆਂ ਪੱਕੀਆਂ ਖਾ ਨੀ ਵਹੁਟੀ
ਪੰਜ ਸਤ ਦਿਨ ਕੋਈ ਚਿੱਠੀ ਨਾਂ ਪਾਈਂ
ਨਾਹੀਂ ਕੋਈ ਮੈਨੂੰ ਫੋਨ ਲਗਾਈਂ
ਭੂਆ ਬਣ ਇੰਝ ਹੁਕਮ ਚਲਾਈਂ
ਸੁੱਕ ਜਾਣ ਸਭ ਦੇ ਸਾਹ ਨੀ ਵਹੁਟੀ
ਯਾਰਾਂ ਦੇ ਸੰਗ ਬਹਿਣ ਦੇ ਮੈਨੂੰ
ਠੱਠਾ ਮਖੌਲ ਕਰ ਲੈਣ ਦੇ ਮੈਨੂੰ
ਮਨ ਦਾ ਉਬਾਲ ਕਢ ਲੈਣ ਦੇ ਮੈਨੂੰ
ਕਰਨ ਦੇ ਪੂਰੇ ਚਾਅ ਨੀ ਵਹੁਟੀ
ਪੇਕਿਆਂ ਤੋਂ ਤੈਨੂੰ ਲੈਣ ਮੈਂ ਆਊਂਗਾ
ਫੁੱਫੜ ਬਣ ਉਥੇ ਕਦੇ ਨਾਂ ਦਿਖਾਊਂਗਾ
ਰਸਤੇ ਵਿਚ ਤੈਨੂੰ ਚਾਹ ਵੀ ਪਿਆਊਂਗਾ
ਹੁਣ ਫੜ ਪੇਕਿਆਂ ਦਾ ਰਾਹ ਨੀ ਵਹੁਟੀ

ਹਰ ਜੀ 12/03/2015

ਜੱਟਾਂ ਦੀ ਵੈਸਾਖੀ


ਨਾਂ ਖਿਚੋ ਫੋਟੋਆਂ ਖੜਕੇ ਖੇਤਾਂ ਵਿਚ ਜੱਟਾਂ ਦੇ
ਹੁਣ ਤਾਂ ਮੇਲੇ ਲਗਦੇ ਨੇ ਬਾਬਿਆਂ ਦੀਆਂ ਹੱਟਾਂ ਤੇ
ਖੇਤੀ ਦੇ ਨਾਲ ਜੋੜੋ ਨਾਂ ਹੁਣ ਵੈਸਾਖੀ ਮੇਲੇ ਨੂੰ
ਜੱਟ ਦਾ ਰੂਪ ਹੀ ਸਮਝੋ ਤੁਸੀਂ ਹੁਣ ਬਾਬੇ ਦੇ ਚੇਲੇ ਨੂੰ 
ਹਰ ਇੱਕ ਧਾਰਮਿਕ ਥਾਂ ਦੇ ਉੱਤੇ ਦੁਨੀਆਂ ਜਾਂਦੀ ਹੈ
ਖਾਲੀ ਖੀਸੇ ਕਰਕੇ ਓਹ ਵੈਸਾਖੀ ਮਨਾਉਂਦੀ ਹੈ
ਕਿਧਰੇ ਗੜ੍ਹੇ ਤੇ ਤੇਜ ਹਵਾਂਵਾਂ ਮੀਂਹ ਦੇ ਨਾਲ ਚੱਲੀਆਂ
ਵੈਸਾਖੀ ਵਾਲੇ ਦਿਨ ਜੱਟ ਲਭੇ ਕਣਕ ਦੀਆਂ ਬੱਲੀਆਂ
ਕਿਦਾਂ ਮੋੜੂੰ ਕਰਜ਼ਾ ਜਿਹੜਾ ਸ਼ਾਹ ਤੋਂ ਮੈਂ ਚੁੱਕਿਆ
ਭੁਬਾਂ ਮਾਰਕੇ ਰੋਇਆ ਲੋਕਾਂ ਭਾਣੇ ਜੱਟ ਬੁੱਕਿਆ
ਘਰੇ ਆਣ ਕੇ ਹਾੜਾ ਉਹਨੇ ਦੇਸੀ ਦਾ ਲਾਇਆ
ਜਾ ਖੂਹੀ ਤੇ ਉਸਨੇ ਗਲ ਵਿਚ ਫਾਹਾ ਸੀ ਪਾਇਆ
ਪੁੱਤ ਵੀ ਪੜ੍ਹਕੇ ਵਿਹਲਾ ਗਲੀਆਂ ਵਿਚ ਰਹੇ ਘੁੰਮਦਾ
ਚੜ੍ਹੇ ਟੈਂਕੀਆਂ ਉੱਤੇ ਫਿਰ ਵੀ ਗੱਲ ਕੋਈ ਨੀਂ ਸੁਣਦਾ
ਪਿਓ ਦੀ ਮੌਤ ਦੇ ਪਿਛੋਂ ਪੁੱਤਰ ਬਹੁਤ ਘਬਰਾਇਆ ਸੀ
ਹੌਲੀ ਹੌਲੀ ਹਥ ਫਿਰ ਉਹਨੇ ਚਿੱਟੇ ਨੂੰ ਪਾਇਆ ਸੀ
ਫਿਰ ਕੀ ਸੀ ਘਰ ਉਜੜ ਗਿਆ ਜੋ ਵਸਦਾ ਰਸਦਾ ਸੀ
ਬੁੱਢੀ ਮਾਂ ਦੇ ਵੈਣਾ ਤੇ ਹੁਣ ਸਾਰਾ ਜਗ ਹਸਦਾ ਸੀ
ਨਾਂ ਸਰਕਾਰ ਨੇ ਪੁਛਿਆ ਨਾਂ ਕੋਈ ਬਾਬਾ ਆਣ ਖੜਿਆ
ਘੁੰਮਦਾ ਫਿਰਦਾ ਇੱਕ ਦਿਨ ਵੇਹੜੇ ਪਟਵਾਰੀ ਆ ਬੜਿਆ
ਲਵਾ ਬੇਬੇ ਤੋਂ ਗੂਠਾ ਉਹਨੇ ਫ਼ਤੇਹ ਬੁਲਾ ਦਿੱਤੀ
ਜੱਟ ਦੀ ਬਚੀ ਜ਼ਮੀਨ ਨਾਂ ਸ਼ਾਹੂਕਾਰ ਚੜ੍ਹਾ ਦਿੱਤੀ
ਇੰਝ ਵੈਸਾਖੀ ਅੱਜ ਕਲ੍ਹ ਦੇਖੋ ਜੱਟ ਮਨਾਉਂਦੇ ਨੇ
ਮੇਲਿਆਂ ਦੀ ਥਾਂ ਸਿਵਿਆਂ ਦੇ ਵਿਚ ਭੰਗੜੇ ਪਾਉਂਦੇ ਨੇ

ਹਰ ਜੀ 14/04/2015

ਮਾਂ ਦਿਨ


ਜਦ ਮੈ ਸੋਚਾਂ ਤੇਰੇ ਬਾਰੇ
ਖਿਆਲਾਂ ਦੀ ਲੜੀ ਚੱਲ ਪੈਂਦੀ ਹੈ
ਪਤਾ ਨੀਂ ਚਲਦਾ ਕਦ ਅੱਖੀਆਂ ਚੋਂ
ਹੰਝੂਆਂ ਦੀ ਝੜੀ ਚੱਲ ਪੈਂਦੀ ਹੈ
ਦਿਲ ਕਰਦਾ ਅੱਜ ਤੇਰੀ ਬੁੱਕਲ
ਵਿੱਚ ਸਿਰ ਰੱਖ ਕਿ ਪੈ ਜਾਵਾਂ ਮੈ
ਕਿੰਨੇ ਿਚਰ ਤੋਂ ਜੋ ਰੋਕੀਂ ਬੈਠਾਂ
ਇੱਕੋ ਸਾਹੇ ਕਹਿ ਜਾਵਾਂ ਮੈ
ਕਿੰਝ ਬਚਾਵਾਂ ਦੱਸੀਂ ਮੈਨੂੰ
ਘਰ ਘਰ ਮਰਦੀਆਂ ਮਾਵਾਂ ਨੂੰ ਮੈ
ਰੱਬ ਜਿਹਦੇ ਚਰਨਾਂ ਚ ਵੱਸਦਾਂ
ਉਹਨੂੰ ਛੱਡ ਕਿਉਂ ਪੁੂਜਾਂ ਗਾਵਾਂ ਨੂੰ ਮੈ
ਕਿਉਂ ਤੇਰੇ ਨਾਂ ਤੇ ਇੱਕ ਦਿਨ
ਹੁਣ ਮਨਾਵਣ ਲੱਗ ਪਿਆ ਮੈ
ਤੜਕੇ ਉੱਠ ਹੱਥ ਪੈਰੀਂ ਲਾਉਣ
ਵਾਲ਼ੀ ਰੀਤ ਕਿਉਂ ਛੱਡ ਗਿਆ ਮੈ
ਹਰ ਸਾਲ ਹੁਣ ਫੇਸਬੁੱਕ ਤੇ
ਕਿਉਂ ਨਾਂ ਮੈ ਤੇਰੀ ਫੋਟੋ ਪਾਵਾਂ
ਬਣਾਕੇ ਇੱਕ ਸਤਿਕਾਰ ਕਮੇਟੀ
ਕਿਉਂ ਨਾਂ ਮੈ ਤੇਰੀ ਇੱਜਤ ਕਰਾਵਾਂ
ਬਾਬੇ ਨਾਨਕ ਦੀ ਵਾਂਗੰੂ ਹੀ
ਕਿਉਂ ਨਾਂ ਤੇਰੀ ਸਿੱਖਿਆ ਪੂਜਾਂ
ਤੈਨੂੰ ਚੰਗੀ ਦਿਖਾਵਣ ਦੇ ਲਈ
ਕਿਉਂ ਨਾਂ ਹਰ ਇੱਕ ਦੇ ਨਾਲ ਜੂਝਾਂ
ਮਾਂ ਤਾਂ ਹਮੇਸ਼ਾਂ ਮਾਂ ਹੀ ਹੁੰਦੀ
ਕਿੰਝ ਲੋਕਾਂ ਨੂੰ ਸਮਝਾਵਾਂ ਹੁਣ ਮੈ
ਸਾਂਭਾਂ ਛੱਡ ਕਿੰਝ ਦਿਖਾਵੇ ਬਾਜ਼ੀ
ਘਰ ਘਰ ਰੁਲਦੀਆਂ ਮਾਵਾਂ ਹੁਣ ਮੈ

ਹਰ ਜੀ 11/05/2015

ਮੈੰ ਪੁਆਧੀਆ


ਮੈ ਵੀ ਹਾੰ ਪੰਜਾਬ ਦਾ ਵਾਸੀ
ਮੈ ਜੰਮਿਆ ਵਿੱਚ ਪੁਆਧੀ
ਸਾਗ ਸਰੋਂ ਤੇ ਨਾਲ ਮੱਖਣ ਪੇੜੇ
ਮੈੰ ਵੀ ਮੱਕੀ ਦੀ ਰੋਟੀ ਖਾਧੀ
ਨਾ ਮਲਵਈ ਨਾ ਮਾਝੀ ਦੁਆਬੀ
ਮਾਹਰੀ ਬੋਲੀ ਵੀ ਹੈ ਵੱਖਰੀ
ਸੋਹਣਾ ਸਮੇਲ ਪੰਜਾਬੀ ਹਿੰਦੀ ਦਾ
ਨਾਲ ਲਿੱਖਦੇ ਹਾਂ ਪੈੰਤੀ ਅੱਖਰੀ
ਗੋਰੇ ਕਾ ਜੋ ਖੇਤ ਹੈ ਮਾ੍ਹਰਾ
ਵਹਾਂ ਗੈੰ ਮੈ੍ਹਸ ਹਮ ਬੰਨ੍ਹਦੇ
ੳੱਥੇ ਬਹਿ ਹਮ ਅੰਬ ਚੂਪਤੇ
ਨਾਲੇ ਕੁੱਕੜੀਆਂ ਥੇ ਭੁੰਨਦੇ
ਮਾਹਰੇ ਗੌੰ ਕੋ ਗੋਹਰ ਜੋ ਜਾਵੈ
ਉਸ ਬੀਚ ਮਾਂ ਲੰਘਦਾ ਘਾਰਾ
ਬਰਸਾਤ ਮਾੰ ਜੋ ਮੇਰੇ ਗੈਲ ਗਏ ਥੇ
ਉਹ ਮੁੜ ਪਿੰਡ ਨਾੰ ਬੜੇ ਦੁਬਾਰਾ
ਦੋ ਦੋ ਇੰਚ ਜੋ ਪਾਣੀ ਦੇਵੈੰ
ਮਾਹਰੇ ਖੇਤਾੰ ਮਾੰ ਬੰਬੇੇ ਲੱਗੇ
ਹਮ ਉੱਨਕੋ ਹੇੇੈੰ ਬੈਲ ਬੋਲਤੇ
ਜੋ ਥੋਡੇ ਲਈ ਬਲ਼ਦ ਢੱਗੇ
ਪੰਜਾਬ ਕੀ ਯੇ ਜੋ ਰਾਜਧਾਨੀ
ਵੋ ਵੀ ਬੀਚ ਪੁਆਧ ਮਾਂ ਵੱਸੈ
ਮਲਵਈ ਮਝੈਲ ਤੇ ਦੁਆਬੀਏ
ਅਬ ਪੁਆਧ ਕੀ ਤਰਫ ਹੀ ਨੱਸੈੰ
ਹਰ ਜੀ 26/05/2015

ਮੇਰਾ ਪਿੰਡ


ਮੈ ਵੀ ਸੀ ਪੰਜਾਬ ਦਾ ਵਾਸੀ
ਪਿੰਡ ਮੇਰਾ ਸੀ ਸੋਹਣਾ ਪੁਆਧੀ
ਪੰਜਾਹ ਕੁ ਘਰਾਂ ਛੋਟਾ ਿਜਹਾ ਮਾਜਰਾ
ਸਾਢੇ ਕੁ ਚਾਰ ਸੌ ਦੀ ਸੀ ਅਬਾਦੀ
ਜੰਮਣ ਵੇਲ਼ੇ ਸੀ ਜਿਲ੍ਹਾ ਅੰਬਾਲਾ
ਫੇਰ ਰੋਪੜ ਹੁਣ ਮੋਹਾਲੀ ਹੋ ਗਿਆ
ਚੰਡੀਗੜ੍ਹ ਜਦ ਤੋੰ ਬਣੀ ਹੈ ਇੱਥੇ
ਪੁਆਧ ਤਾਂ ਅਪਣੀ ਹੋੰਦ ਹੀ ਖੋ ਗਿਆ
ਜਿਸ ਗਲੀ ਵਿੱਚ ਘਰ ਸੀ ਮੇਰਾ
ਲੰਬੀ ਗਲੀ ੳੱੁਹਨੂੰ ਸਨ ਕਹਿੰਦੇ
ਆਪਸ ਵਿੱਚ ਮਿਲਾਪ ਸੀ ਚੰਗਾ
ਜਿਹੜੇ ਦਸ ਘਰ ਗਲ਼ੀ ਵਿੱਚ ਰਹਿੰਦੇ
ਗਿੱਲ ਬਿਲਿੰਗ ਤੇ ਮੁੰਡੀ ਗੋਤਾਂ ਦੀ
ਸੀ ਭਰਮਾਰ ਮੇਰੇ ਇਸ ਪਿੰਡ ਵਿੱਚ
ਢੀੰਡਸਿਆਂ ਦਾ ਕੱਲਾ ਘਰ ਸੀ
ਵਸਿਆ ਸੀ ਬਾਹਰੋ ਆ ਇਸ ਪਿੰਡ ਵਿੱਚ
ਹਰ ਕਿੱਤੇ ਦੇ ਲੋਕ ਸਨ ਪਿੰਡ ਿਵੱਚ
ਪਰ ਨਾਂ ਘੁਮਿਆਰ ਨਾਂ ਛੀੰਬਾ ਤੇਲ਼ੀ
ਬਾਕੀ ਸਭ ਦੇ ਪਿੰਡ ਵਿੱਚ ਸਨ ਬਾੜੇ
ਪਰ ਆਸਾ ਰਾਮ ਦੀ ਸੀ ਹਵੇਲੀ
ਨੌਕਰੀ ਕਰਨ ਵਾਲੇ ਸਨ ਘਰ ਘਰ ਵਿੱਚ
ਦਿਤੇ ਪਿੰਡ ਨੇ ਇੰਜਨੀਅਰ ਤੇ ਡਾਕਟਰ
ਫੌਜੀ ਡਰਾਈਵਰ ਕਲਰਕ ਤੇ ਕਾਮੇ
ਦਿੱਤੇ ਸਾਇੰਸਦਾਨ ਪੱਤਰਕਾਰ ਤੇ ਮਾਸਟਰ
ਚੰਡੀਗੜ ਤੋੰ ਸਰਹਿੰਦ ਵਲ ਨੂੰ
ਅੱਠ ਕੁ ਕੋਹ ਤੇ ਨਿਆਮੀਆਂ ਪਿੰਡ ਪੈੰਦਾ
ਿਪੰਡ ਛੱਡੇ ਨੂੰ ਕਈ ਸਾਲ ਹੋ ਗਏ
ਹੁਣ ਮੈ ਨਿਆਮੀਆਂ ਹੋਮਸਟੈਡ ਚ ਰਹਿੰਦਾ

ਹਰ ਜੀ 27/05/2015

ਠੰਡੀ ਚਾਹ

ਠੰਡੀ ਚਾਹ ਮੈ ਪੀ ਨੀ ਸਕਦਾ
ਤੱਤੀ ਨੂੰ ਨਿੱਤ ਮਾਰਦਾਂ ਫੂਕਾਂ
ਜਿਉੰਦੇ ਜੀ ਜਿਹਦੀ ਵੱਤ ਨਾ ਪੁੱਛੀ
ਉਹਦੇ ਮਰੇ ਤੋੰ ਮੈੰ ਮਾਰਦਾਂ ਕੂਕਾਂ

ਹਰ ਜੀ 22/06/2015

ਯੋਗ ਦਿਵਸ


ਲੰਮਾ ਪੈ ਕੇ ਖਿੱਚਾੰ ਸਾਹ ਨੂੰ
ਬਾਹਾੰ ਨਾਲ ਸਿਰ ਉੱਪਰ ਚੱਕਾੰ
ਹੌਲੀ ਹੌਲੀ ਛੱਡ ਕੇ ਸਾਹ ਨੂੰ
ਉੱਪਰ ਥੱਲੇ ਕੀਤੀਆੰ ਲੱਤਾੰ
ਯੋਗ ਸਾਧਨਾ ਸਿੱਖਦੇ ਸਿੱਖਦੇ
ਮੇਰੀਆੰ ਦੋਵੇੰ ਵੱਖੀਆੰ ਚੜੀਆੰ
ਕਰ ਕਰ ਮੈ ਕਪਾਲ ਭਾਤੀ ਨੂੰ
ਢਿੱਡ ਦੀਆੰ ਨਾੜਾੰ ਕੱਠੀਆੰ ਕਰੀਆੰ
ਦੋ ਕੁ ਤਸਵੀਰਾੰ ਖਿਚਾਵਣ ਦੇ ਲਈ
ਸਾਰੇ ਜੋੜ ਹਿਲਾ ਬੈਠਾ ਮੈ
ਸਭ ਰੋਗਾੰ ਦੀ ਯੋਗ ਦਵਾ ਹੈ
ਭੰਬਲਭੂਸੇ ਚ ਮਨ ਪਾ ਬੈਠਾ ਮੈ
ਕਸਰਤ ਕਰਨ ਦਾ ਇਹ ਤਰੀਕਾ
ਵਿਹਲਿਆੰ ਨੂੰ ਕੰਮ ਲਾ ਦਿੰਦਾ ਹੈ
ਭਗਵੇੰ ਕੱਪੜਿਆੰ ਵਾਲੇ ਸਾਧਾੰ ਨੂੰ
ਕਰੋੜਪਤੀ ਇਹ ਬਣਾ ਦਿੰਦਾ ਹੈ

ਹਰ ਜੀ 21/06/2015

ਨਰਮ ਯੋਗਾ


ਕਈਆੰ ਮੈਨੂੰ ਸਲਾਹ ਸੀ ਦਿੱਤੀ
ਕਿ ਯੋਗਾ ਹੌਲੀ ਕਰਨਾ ਸੀ
ਐਵੇੰ ਫੋਕੀ ਸ਼ੋਹਰਿਤ ਖਾਤਿਰ 
ਕਾਹਤੋੰ ਸੂਲੀ ਚੜ੍ਹਨਾ ਸੀ
ਅੱਜ ਫਿਰ ਅਲੋਮ ਵਿਲੋਮ ਕਰਨ ਲਈ
ਅਜੇ ਉੰਗਲ ਨੱਕ ਤੇ ਰੱਖੀ ਸੀ
ਪਤਾ ਨੀ ਕਿਧਰੋੰ ਛਿੱਕ ਨੇ ਆਕੇ
ਚਾੜ੍ਹ ਦਿੱਤੀ ਮੇਰੀ ਵੱਖੀ ਸੀ
ਸੁੱਖ ਆਸਣ ਚ ਬੈਠ ਕੇ ਅਜੇ
ਇੱਕ ਲੱਤ ਹੀ ਕੱਠੀ ਕੀਤੀ ਸੀ
ਵਾੰਗ ਸ਼ਰਾਬੀ ਲੁੜਕ ਗਿਆ ਮੈ
ਲੱਤ ਦੂਜੀ ਜਦ ਫੜ ਕੇ ਖਿੱਚੀ ਸੀ
ਨੱਕ ਵੱਜਿਆ ਪਾਵੇ ਨਾਲ ਜਾਕੇ
ਨਕਸੀਰ ਇੱਕ ਦਮ ਫੁੱਟ ਪਈ
ਨੇਤੀ ਵਾਲੀ ਰੱਸੀ ਨੱਕ ਵਿੱਚ
ਘਰਵਾਲੀ ਚਾੜ੍ਹਣ ਜੁੱਟ ਗਈ
ਨਵੇੰ ਕਲੀਨ ਦੀ ਜੜ ਤੂੰ ਵੱਢਤੀ
ਘਰ ਦੀ ਮਾਲਕਿਣ ਆਖ ਸੁਣਾਇਆ
ਸੁਣੀ ਸੀ ਸਿਫਤ ਮੈ ਬੜੀ ਯੋਗ ਦੀ
ਪਰ ਮੈਨੂੰ ਤਾੰ ਇਹ ਰਾਸ ਨਾੰ ਆਇਆ

ਹਰ ਜੀ 22/06/2015

ਖਿਆਲਾੰ ਚ ਬਾਬਾ


ਮੇਰੇ ਿਵੱਚ ਖਿਆਲਾੰ ਦੇ
ਕੱਲ ਸੀ ਬਾਬਾ ਨਾਨਕ ਆਇਆ
ਨਾ ਚੇਹਰੇ ਤੇ ਕੋਈ ਨੂਰ ਸੀ
ਨਾ ਸੀ ਕੋਈ ਚੋਲ਼ਾ ਉਸਨੇ ਪਾਇਆ
ਪਿੰਜਣੀਆੰ ਧੂੜ ਨਾਲ ਸਨ ਲੱਥ ਪੱਥ
ਪਾਟੀਆੰ ਅੱਡੀਆੰ ਵਿੱਚ ਬਿਆਇਆੰ
ਮੂੰਹ ਤੇ ਅੱਬੜ ਖੁੱਬੜ ਦਾੜ੍ਹੀ ਸੀ
ਤੇ ਸਨ ਮੱਥੇ ਤਿਊੜੀਆੰ ਪਾਈਆੰ
ਪੁੱਛਿਆ ਮੈ ਥੋੜਾ ਜਾ ਡਰ ਕੇ
ਬਾਬਾ ਜੀ ਕੀ ਥੋਨੂੰ ਪਰਸ਼ਾਨੀ
ਹੇਠਾੰ ਜੋ ਕੁੱਝ ਵੀ ਲਿਖਿਆ
ਉਹ ਹੈ ਬਾਬੇ ਦੀ ਜ਼ਬਾਨੀ
ਕਹਿੰਦਾ ਸੁਣ ਲੈ ਮੱਲ਼ਾ ਬਹਿ ਕੇ
ਜੋ ਤੇ੍ਹਰਵੀੰ ਨਾਲ ਮੇਰੇ ਹੈ ਹੋਈ
ਖੁੱਲਗੇ ਮੇਰੇ ਨਾ ਤੇ ਦੁਆਰੇ
ਪਰ ਮੇਰੀ ਗੱਲ ਨੀ ਮੰਨਦਾ ਕੋਈ
ਮੈ ਸੀ ਇੱਕ ਸਮਾਜ ਸੁਧਾਰਿਕ
ਪਰ ਲੋਕੀੰ ਮੈਨੂੰ ਪੂਜਣ ਲੱਗ ਪਏ
ਆਪਣੇ ਸੌੜੇ ਸੁਆਰਥ ਖਾਤਿਰ
ਮੇਰੇ ਨਾ ਨੂੰ ਵਰਤਣ ਲੱਗ ਪਏ
ਜਦ ਕੋਈ ਮੇਰੀ ਸੋਚ ਨੂੰ ਨਾ ਸਮਝੇ
ਫਿਰ ਕਿੰਝ ਉਸਤੇ ਦੇ ਸਕਦਾ ਉਹ ਪਹਿਰਾ
ਪਰ ਧਰਮ ਦੇ ਠੇਕੇਦਾਰਾੰ ਦੇ
ਭਾਸ਼ਣ ਮੈ ਸੁਣ ਸੁਣ ਹੋ ਗਿਆ ਬਹਿਰਾ
ਜਿਹਨਾ ਕੁਰੀਤੀਆ ਲਈ ਮੈ ਲੜਿਆ
ਅੱਜ ਉਹ ਮੇਰੇ ਨਾੰ ਉੱਤੇ ਚੱਲਦੀਆੰ
ਖੋਹ ਘਿਓ ਬੱਚਿਆੰ ਦੇੇ ਮੂੰਹ ਤੋੰ
ਜੋਤਾੰ ਮੇਰੇ ਦੁਆਰੇ ਬਲਦੀਆੰ
ਮੈ ਕਿਹਾ ਸੀ ਨਾ ਮੰਦਾ ਆਖਿਓ
ਜੋ ਹੈ ਸਭ ਦੀ ਜਨਣੀ ਮਾੰ
ਅੱਜ ਕੁੱਖਾੰ ਦੇ ਵਿੱਚ ਮਰ ਰਹੀ
ਤੇ ਰੁਲਦੀ ਘਰ ਘਰ ਨੰਨ੍ਹੜੀ ਛਾਂ
ਕਿਰਤ ਕਰੋ ਤੇ ਛਕੋ ਵੰਡਕੇ
ਇਹ ਨਾਹਰਾ ਸੀ ਮੈੰ ਲਾਇਆ
ਅੱਜ ਡੰਡੇ ਨਾਲ ਸਮਝਾਉੰਦੇ ਨੇ
ਮੈ ਸੀ ਜੋ ਤਰਕ ਨਾਲ ਸਮਝਾਇਆ
ਰਾਜੇ ਸ਼ੀੰਹ ਮੁਕੱਦਮ ਕੁੱਤੇ
ਕਹਿ ਮੈ ਤਕੜੇ ਨੂੰ ਸੀ ਵੰਗਾਰਿਆ
ਅੱਜ ਮੇਰਾ ਨਾ ਲੈ ਕੇ
ਤਕੜੇ ਨੇ ਮਾੜੇ ਨੂੰ ਹੈ ਮਾਰਿਆ
ਮੇੇਰੇ ਤਰਕਸ਼ੀਲ ਵਚਨਾ ਦੇ
ਹਰ ਕੋਈ ਅਪਣੇ ਹੀ ਮਤਲਬ ਕੱਢਦਾ
ਕਰਨਾ ਿਕੰਝ ਲੋੜਵੰਦ ਦਾ ਸ਼ੋਸ਼ਣ
ਉਹਦੇ ਲਈ ਨਵੇ ਤਰੀਕੇ ਲੱਭਦਾ
ਹੁਣ ਤੂੰ ਹੀ ਦੱਸ ਮੈਨੂੰ
ਕਿਉੰ ਚਿੰਤਤ ਨਾ ਮੈ ਹੋਵਾੰ
ਕਿਹਦੀ ਮਾੰ ਨੂੰ ਮਾਸੀ ਆਖਾੰ
ਤੇ ਕਿਹਦੀ ਜਾਨ ਨੂੰ ਦੱਸ ਮੈ ਰੋਵਾੰ
ਸਬੱਬ ਹੋਇਆ ਤਾੰ ਫੇਰ ਿਮਲਾੰਗੇ
ਜਾਣ ਲੱਗੇ ਬਾਬਾ ਜੀ ਕਹਿਗੇ
ਲੜੀ ਖਿਆਲਾੰ ਦੀ ਟੁੱਟਗੀ
ਤੇ ਅੱਥਰੂ ਅੱਖੀਆੰ ਿਵੱਚੋੰ ਬਹਿਗੇ



ਹਰ ਜੀ 29-06-201

ਪਿਆਰ


ਕਰਦਾ ਪਿਆਰ ਦੀ ਤਾੰ ਗੱਲ ਇੱਥੇ ਹਰ ਕੋਈ
ਕਰਨਾ ਪਿਆਰ ਹੈ ਨੀੰ ਹਰ ਇੱਕ ਦੇ ਵੱਸਦਾ
ਕੋਈ ਕਰੇ ਚੁੱਪ ਚਾਪ ਬੁੱਲ੍ਹਾੰ ਤੇ ਨਾ ਆਉਣ ਦੇਵੇ
ਕੋਈ ਪਾਵੇ ਰੌਲ਼ਾ ਫਿਰੇ ਹਰ ਇੱਕ ਨੂੰ ਦੱਸਦਾ
ਕੋਈ ਚੱਕੀੰ ਫਿਰੇ ਦਿਲ ਹੱਥਾੰ ਦੀਆੰ ਹਥੇਲੀਆੰ ਤੇ
ਲੰਘੀ ਜਾਣ ਕੋਲੋ ਲੋਕੀੰ ਪਰ ਕੋਈ ਵੀ ਨੀ ਤੱਕਦਾ
ਕੋਈ ਤਾੰ ਪਿਆਰ ਵਿੱਚ ਗੁੰਮ ਸੁੰਮ ਹੋਇਆ ਫਿਰੇ
ਕੋਈ ਚੌਵੀ ਘੰਟੇ ਰਹੇ ਆਵਾਗਾਉਣ ਹੱਸਦਾ
ਕਈਆੰ ਦੇ ਦਿਲਾੰ ਿਵੱਚੋ ਖੁਸ਼ਿਆੰ ਦੇ ਖੇੜੇ ਉੱਠਣ
ਕਈਆੰ ਦਾ ਦਿਲ ਰਹਿੰਦਾ ਫੋੜੇ ਵਾੰਗੂੰ ਰਸਦਾ
ਕਈ ਤਾੰ ਪਿਆਰ ਿਵੱਚ ਿੲਸ ਤਰਾੰ ਰੰਗੇ ਜਾੰਦੇ
ਚ੍ਹਾੜਿਆ ਜਿਵੇੰ ਰੰਗ ਹੋਵੇ ਿਕੱਕਰ ਦੇ ਕੱਸ ਦਾ
ਹਰ ਇੱਕ ਰਿਸ਼ਤੇ ਲਈ ਵੱਖਰਾ ਪਿਆਰ ਹੁੰਦਾ
ਚਾਹੇ ਮਾੰ ਬੇਟੀ ਵਾਲਾ ਚਾਹੇ ਨੂੰਹ ਸੱਸ ਦਾ
ਕਰਿਓ ਿਪਆਰ ਚਾਹੇ ਜਿੱਦਾੰ ਵੀ ਮੌਕਾ ਹੋਵੇ
ਿਪਆਰ ਦੀ ਬਿਨ੍ਹਾ ਤੇ ਹੀ ਜਹਾਨ ਇਹ ਵਸਦਾ

ਹਰ ਜੀ 29-06-2015

ਅਨੋਖਾ ਮਨੁੱਖ


ਕੱਚਾ ਕੋਠਾ ਉਹਦਾ ਬਿਨ ਦਰਵਾਜ਼ੇ
ਵਿਹੜੇ ਦੇ ਵਿੱਚ ਹੈ ਇੱਕ ਰੁੱਖ ਵੀ
ਕਦੇ ਨਾਂ ਉਹਨੂੰ ਖਾਂਦਾ ਕੁੱਝ ਦੇਖਿਆ
ਕੀ ਕਦੇ ਉਹਨੂੰ ਲੱਗਦੀ ਭੁੱਖ ਵੀ
ਹਰ ਸਮੇਂ ਮੂੰਹ ਚੋਂ ਕੁੱਝ ਬੋਲਦਾ ਰਹਿੰਦਾ
ਦੇਖਿਆ ਨਹੀਂ ਕਦੇ ਮੈ ਉਹਨੂੰ ਚੁੱਪ ਵੀ
ਕੱਲਾ ਰਹਿੰਦਾ ਮਸਤ ਮਲੰਗ ਜਿਹਾ
ਦਿੰਦਾ ਨਹੀਂ ਉਹ ਕਿਸੇ ਨੂੰ ਦੁੱਖ ਵੀ
ਮੰਜਾ ਡਾਹ ਕੇ ਵਿੱਚ ਵਿਹੜੇ ਦੇ
ਵਿੱਚ ਸਿਆਲਾਂ ਸੇਕਦਾ ਧੁੱਪ ਵੀ
ਇੱਕੋ ਜਿਹੇ ਉਹ ਕੱਪੜੇ ਪਾਉਂਦਾ
ਹੋਵੇ ਜਿਹੜੀ ਮਰਜੀ ਚਾਹੇ ਰੁੱਤ ਵੀ
ਨਾਂ ਉਹ ਕਦੇ ਦੀਵਾ ਬੱਤੀ ਬਾਲਦਾ
ਹੋਵੇ ਚਾਹੇ ਹਨ੍ਹੇਰਾ ਘੁੱਪ ਵੀ
ਅਕਸਰ ਉਹਨੂੰ ਮੈ ਦੇਖ ਹੀ ਲੈਨਾ
ਪਰ ਕਦੇ ਕਦੇ ਉਹ ਜਾਂਦਾ ਛੁੱਪ ਵੀ
ਦੇਖਣ ਨੂੰ ਤਾਂ ਹੈ ਉਹ ਮੇਰੇ ਵਰਗਾ
ਪਤਾ ਨਹੀਂ ਉਹ ਹੈ ਮਨੁੱਖ ਵੀ
ਹਰ ਜੀ ੦੧-੦੭-੨੦੧

ਸ਼ਬਦ ਗੁਰੂ


ਪੜੋ ਵਿੱਦਿਆ ਵਿਚਾਰੀ ਕਰੋ ਪ੍ਰਉਪਕਾਰੀ
ਇਹੀ ਸ਼ਬਦ ਗੁਰੂ ਹੈ ਬਾਬਾ ਸਮਝਾ ਗਿਆ
ਬਿਨਾ ਗਿਆਨ ਦੇ ਨੀਂ ਬੰਦਾ ਕਦੇ ਬਣਦਾ ਮਨੁੱਖ
ਬਾਬਾ ਇਹੀ ਗੱਲ ਸਕੂਲੇ ਪਾਧੇ ਨੂੰ ਪੜ੍ਹਾ ਗਿਆ
ਨਾਂ ਦਿਖਾਵੇ ਵਿੱਚ ਬਾਬੇ ਕਦੀ ਕੀਤਾ ਸੀ ਯਕੀਨ
ਲਾਹ ਕੇ ਜਨੇਊੂ ਪੰਡਤ ਨੂੰ ਭੰਬਲ਼ਭੂਸੇ ਪਾ ਗਿਆ
ਜਿਹੜ੍ਹਾ ਕੰਮ ਕਰੋ, ਕਰੋ ਪੂਰਾ ਮਨ ਲਾਕੇ ਸਦਾ
ਵਿੱਚ ਮਸੀਤੇ ਕਾਜ਼ੀ ਦੇ ਪੱਲੇ ਬਾਬਾ ਪਾ ਗਿਆ
ਦਸਾਂ ਨੌਹਾਂ ਦੀ ਕਮਾਈ ਕਰੋ ਤੇ ਛਕੋ ਵੰਡ ਕੇ
ਤਾਹਿਓਂ ਢਲਦੀ ਉਮਰੇ ਬਾਬਾ ਹਲ਼ ਖੇਤਾਂ ਚ ਬਾਹ ਗਿਆ
ਰੱਬ ਵਸਦਾ ਨੀ ਦੁਆਰੇ ਹੈ ਮਜੂਦ ਹਰ ਥਾਂ ਤੇ
ਤਾਹਿਓਂ ਲੰਮਾ ਪੈ ਕੇ ਬਾਬਾ ਮੱਕੇ ਨੂੰ ਘੁਮਾ ਗਿਆ
ਕੀਤੀ ਪੂਜਾ ਦੀ ਮੁਖਾਲ਼ਫਤ ਸਦਾ ਹੀ ਬਾਬੇ ਨੇ
ਪਾਣੀ ਸੂਰਜ ਤੋਂ ਰੋਕ ਖੇਤਾਂ ਨੂੰ ਦੁਆ ਗਿਆ
ਤਕੜੇ ਦੀ ਨਾਂ ਕਦੇ ਬਾਬੇ ਕੀਤੀ ਸੀ ਪਰਵਾਹ
ਭਾਗੋ ਛੱਡ ਰੋਟੀ ਲਾਲੋ ਦੇ ਘਰੇ ਖਾ ਗਿਆ
ਸਾਦਾ ਖਾਕੇ ਸਾਦਾ ਰਹਿ ਕੇ ਹੱਥੀਂ ਕਰਕੇ ਕਮਾਈ
ਰਹਿਣਾ ਸਦਾ ਕਿੰਝ ਖੁਸ਼ ਬਾਬਾ ਸਮਝਾ ਗਿਆ
ਬਚਣਾ ਝੂਠ ਤੇ ਫਰੇਬ ਦੇ ਲੁਟੇਰਿਆਂ ਤੋਂ ਕਿੰਝ
ਤਾਹੀਂ ਸ਼ਬਦ ਗੁਰੂ ਦੇ ਲੜ ਬਾਬਾ ਲਾ ਗਿਆ
ਨਾਂ ਡੰਡਾ ਤਲਵਾਰ ਇੱਕੋ ਤਰਕ ਵਾਲਾ ਹਥਿਆਰ
ਵਰਤ ਸਾਰਿਆਂ ਨੂੰ ਬਾਬਾ ਵੇਖੋ ਵਾਹਿਣੀ ਪਾ ਗਿਆ
ਹਰ ਜੀ ੧੨/੦੭/੨੦੧੫

चाँद

वो चाँद को देखते रहे
और हम उनहे देखते रहे
बस देखते ही देखते
रात गुज़र गई
मैंने सोचा वो कुछ कहेंगे
वो भी शायद यही सोचते होंगे
बस ईसी क़शमकश में
सारी रात गुज़र गई
रात गुज़र गई
बात गुज़र गई
सूरज ऊदनो पे
प्रभात गुज़र गई
दिन गुज़रे
मौसम बदले
गरमी सर्दी और
बरसात गुज़र गई
न वो कुछ बोले
न हम कुछ बोले
बस यूँ ही ज़िंदगी
बे हिसाब गुज़र गई
हर जी १६/०७/२०१५

Monday, 12 January 2015

दिल्ली वालों से अपील



सभी दिल्ली वालों को मेरी सत्त श्री अकाल  
वोटों में  आपने यह   है रखना  ख्याल 
किसी की ना हो जाए कामयाब कोई  चाल 
बस अगले पांच साल सिर्फ  केजरीवाल 

चाहते हो कम अगर दिल्ली में मंहगाई 
उठा लो झाड़ू कर दिओ दिल्ली की सफाई 
बना दो इतहास यह २०१५ का साल 
बस अगले पांच साल सिर्फ  केजरीवाल 

न कोई थप्पड़ न कमल  की चर्चा 
हाथी का कैसे  उठा लोगे  खर्चा 
मुठीभर तीलों  का देखो कमाल 
बस अगले पांच साल सिर्फ  केजरीवाल
 
शाह मोदी और उनके चमचों से बचना 
राहुल सोनिआ की भी होगी  झूठी ही रचना 
मायावती भी कर सकती है आप पे सवाल 
बस अगले पांच साल सिर्फ  केजरीवाल

HSD ११/०१/२०१५ 

ਹਾਇਕੁ- 12

ਨਸ਼ੇ ਵਿਰੁੱਧ 
ਅਮਲੀਆਂ ਦਾ ਕੱਠ 
ਲਾਵੇ ਧਰਨਾ 

ਉਚੀ ਹੇਕ ਚ 
ਨਸ਼ੇ ਕਰਨੇ ਬੰਦ 
ਬੋਲੇ ਅਮਲੀ 

ਜੇਬ੍ਹ ਚ ਭੁੱਕੀ 
ਧਰਨੇ ਦੀ ਤਿਆਰੀ 
ਸ਼ੀਸ਼ੀ ਡੱਬ ਚ 

ਨਸ਼ੇ ਦੀ ਤੋੜ 
ਸਰਕਾਰੀ ਧਰਨਾ 
ਅਮਲੀ ਖੁਸ਼ 

ਨਸ਼ੇ ਖਿਲਾਫ਼ 
ਧਰਨੇ ਤੇ ਨਸ਼ੇੜੀ 
ਲਾਵੇ ਨਾਹਰੇ 

ਅੰਦਰ ਦਾਰੂ 
ਧਰਨੇ ਵਾਲੀ ਬੱਸ 
ਪੀਣ ਨਸ਼ੇੜੀ 

ਦੋਸਤੀ ਦਾ ਹੱਥ


ਅਗਰ ਹੱਥ ਫੜਨਾ ਹੈ 
ਐ ਦੋਸਤ 
ਤੋ ਇਸ ਤਰਾਂ ਫੜ 
ਕਿ ਹਾਥੀਆਂ ਨੂੰ ਲੰਘਣ ਲਈ 
ਰਸਤਾ ਬਦਲਣਾ ਪਵੇ 
ਨਹੀਂ ਤਾਂ ਸਲਾਮ 
ਦੂਰ ਤੋ ਹੀ ਚੰਗੀ ਹੈ 
HSD 26/12/14

ਕੁਝ ਵਾਅਦੇ



ਹਰ ਪਲ ਜਿੰਦਗੀ  ਜੀਣਾ ਸਿੱਖਣਾ
ਖਾਣਾ  ਕਿੰਝ ਮੈਂ ਚੀਣਾ  ਸਿੱਖਣਾ 
ਰਹਿਣਾ ਸਿੱਖਣਾ ਬਹਿਣਾ ਸਿੱਖਣਾ 
ਨਵੇਂ ਸਿਰੇ  ਤੋਂ  ਪੀਣਾ ਸਿੱਖਣਾ 

ਕਦੋਂ ਤੇ ਕੀ ਮੈਂ ਕਹਿਣਾ ਸਿੱਖਣਾ 
ਹਰ ਇੱਕ ਗੱਲ ਨੂੰ ਸਹਿਣਾ  ਸਿੱਖਣਾ 
ਭੂਤ ਭਵਿਖ ਦਾ ਚੱਕਰ ਛੱਡਕੇ 
ਹੁਣ ਦੇ ਵਿਚ ਮੈਂ ਰਹਿਣਾ ਸਿੱਖਣਾ 

ਨਾਲ ਸਾਦਗੀ  ਰਹਿਣਾ ਸਿੱਖਣਾ 
ਪੀਣ ਦਾ ਮਜ਼ਾ ਲੈਣਾ ਸਿੱਖਣਾ 
ਇੱਕ ਪੈੱਗ ਲੈਕੇ ਵਿਚ ਮਹਿਫਿਲ ਦੇ 
ਘੰਟਿਆਂ ਬੱਧੀ ਬਹਿਣਾ ਸਿੱਖਣਾ 

ਘੱਟ ਖਾਣਾ ਘੱਟ ਸੌਣਾ ਸਿੱਖਣਾ 
ਪਾਣੀ ਠੰਡੇ  ਨਾਲ ਨਾਉਣਾ ਸਿੱਖਣਾ 
ਆਪਣੇ ਵਿਚੋਂ ਮੈਂ ਨੂੰ ਕੱਢ ਕੇ 
ਨਿਮਰਤਾ ਨਾਲ ਜਿਓਣਾ ਸਿੱਖਣਾ 

ਊੜਾ ਆੜਾ ਪੜਨਾ ਸਿਖਣਾ 
ਉਚੇ ਦਰਖਤ ਤੇ ਚੜਨਾ ਸਿੱਖਣਾ 
ਹਲ ਦੇ ਨਾਲ ਮੁੜ ਕੱਢ ਹਲਾਈ 
ਸੁਹਾਗੇ ਉੱਤੇ ਖੜਨਾ ਸਿੱਖਣਾ 


ਗੁੱਸੇ ਨੂੰ ਕਾਬੂ ਕਰਨਾ ਸਿੱਖਣਾ 
ਵਿਚ ਟੋਭੇ ਦੇ ਤਰਨਾ  ਸਿੱਖਣਾ
ਮਿਹਨਤ ਤੇ ਮਜੂਰੀ ਵਾਲਾ  
ਰੋਟੀ ਲਈ ਕੰਮ ਕਰਨਾ ਸਿੱਖਣਾ  
ਨਵੇਂ ਸਾਲ ਦੀਆਂ  ਸਮੂੰਹ ਪੜਦੇ ਸੁਣਦਿਆਂ ਨੂੰ ਵਧਾਈਆਂ 

HSD 30/12/14

ਸ਼ਬਦਾਵਲੀ

ਠਾਰੇ ਜੇਠ ਹਾੜ ਦੀਆਂ ਜੋ  ਧੁੱਪਾਂ 
ਤੋੜੇ ਬਿੰਡਿਆਂ ਦੀਆਂ ਉਹ ਚੁੱਪਾਂ
ਜੋ  ਲਿਆਵੇ ਮੀਂਹ ਦੇ ਛਰਾਟੇ
ਓਹ ਪਛੋਂ  ਵਾਲੀ ਪੌਣ ਹੁੰਦੀ ਹੈ 
ਜਿਹਨਾ ਖੂਹਾਂ ਤੇ ਲੋਕੀਂ ਜਾਂਦੇ 
ਪਾਣੀ ਭਰ ਉਥੋਂ ਲਿਆਉਂਦੇ 
ਉਹਨਾ ਖੂਹਾਂ ਦੇ ਦੁਆਲੇ 
ਬਣੀ ਮੌਣ ਹੁੰਦੀ ਹੈ 
ਜੋ ਸਾਧ ਜੱਟਾਂ ਨੂੰ ਬਣਾਵੇ
ਬਾਅਦ ਧੁੱਪ ਹਾੜ ਦੀ ਤੋਂ  ਆਵੇ 
ਜਦੋਂ ਪੀਂਘਾਂ ਪਿੱਪਲੀ ਪੈਣ
ਉਹ ਰੁੱਤ ਸਾਉਣ ਹੁੰਦੀ ਹੈ 
ਜਿਹਨੂੰ ਨਿੰਮ ਥੱਲੇ ਡਾਹੀਏ 
ਉੱਤੇ ਚਾਦਰ ਵਿਛਾਈਏ 
ਪੈਂਦੋੰ ਕਸ ਜੋ ਉਹਨੂੰ ਰਖੇ 
ਉਹ ਮੰਜੇ  ਦੀ ਦੌਣ ਹੁੰਦੀ ਹੈ

ਜਿਥੇ ਲੱਖਾਂ ਕੱਠੇ ਰਹਿੰਦੇ 
ਕਦੇ ਟਿਕ ਕੇ ਨਾਂ ਬਹਿੰਦੇ 
ਕੰਮ ਆਪਸ ਚ ਵੰਡ ਲੈਂਦੇ 
ਓਹ ਕੀੜਿਆਂ ਦੀ ਭੌਣ ਹੁੰਦੀ ਹੈ 

ਜਿਹੜੀ ਧਰਤੀ ਸੰਭਰ ਦੀ ਜਾਵੇ 
ਪਵੇ ਮੀਂਹ ਤੇ ਉਹ ਭਿੱਜ ਜਾਵੇ
ਹਰ ਕੋਈ ਘੱਗਰੇ ਨੂੰ ਲ੍ਵਾਵੇ 
ਓਹ ਤਾਂ ਲੌਣ ਹੁੰਦੀ ਹੈ
ਬੰਦਾ ਮਰ ਜਦੋਂ ਜਾਂਦਾ 
ਫੂਕ ਸਿਵਿਆਂ ਚ ਆਂਦਾ 
ਜਦ ਦਸ ਦਿਨ ਬਾਦ ਕੋਈ ਨਾਉਂਦਾ 
ਓਹ ਦਸਵੀਂ ਦੀ ਨਾਉਣ ਹੁੰਦੀ ਹੈ 
HSD 06/01/15

ਅਸੀਂ ਕੌਣ

ਅਸੀਂ ਕੌਣ ਹੁੰਨੇ ਆਂ 
ਕਦੇ ਰਾਮ ਹੁੰਨੇ ਆਂ
ਤੇ ਕਦੇ ਰਾਉਣ ਹੁੰਨੇ ਆਂ
ਕਿਤੇ  ਤੱਤੀਆਂ ਨੇ ਲੂਆਂ 
ਕਿਤੇ ਠੰਡੀ ਪੌਣ ਹੁੰਨੇ ਆਂ
ਕਦੇ ਜੇਠ ਦਾ ਮਹੀਨਾ 
ਕਦੇ ਸਾਉਣ ਹੁੰਨੇ ਆਂ
ਕਦੇ ਠੰਡੀ ਨਹਿਰ ਵਿਚਲਾ 
ਅਸੀਂ ਨਾਉਣ ਹੁੰਨੇ ਆਂ
ਜਿਹੜੀ ਕਸ ਦੇਵੀ ਮੰਜਾ 
ਓਹ ਕਦੇ  ਦੌਣ ਹੁੰਨੇ ਆਂ
ਕਦੇ ਤੂਤਾਂ ਵਾਲੈ ਖੂਹ ਦੀ 
ਅਸੀਂ ਮੌਣ ਹੁੰਨੇ ਆਂ
ਕਦੇ ਲੰਮੀ ਹੇਕ ਵਾਲਾ 
ਅਸੀਂ ਗਾਉਣ ਹੁੰਨੇ ਆਂ
ਕਦੇ ਕੀੜਿਆਂ ਮਕੌੜਿਆਂ ਦਾ 
ਭੌਣ ਹੁੰਨੇ ਆਂ
ਲੋਕੀਂ ਆਪੇ ਬੁਝ ਲੈਂਦੇ 
ਅਸੀਂ ਕੌਣ ਹੁੰਨੇ ਆਂ
HSD 06/01/15

ਉਸਦੇ ਹਾਸੇ

ਓਹਦੇ ਹਾਸਿਆਂ ਦੀ ਅਵਾਜ਼
ਕਦੇ ਸੁਣੀ ਨਹੀਂ ਬੱਸ
ਮਹਿਸੂਸ ਹੀ ਕੀਤੀ ਹੈ
ਓਹ ਮੁਸਕਰਾਉਂਦੀ  ਤਾਂ
ਮੈਂ ਉਸਦੇ ਚਿੱਟੇ ਦੰਦਾ ਵੱਲ
ਵੇਖਦਾ ਵੇਖਦਾ
ਕਿਸੇ ਹੋਰ ਹੀ ਦੁਨੀਆਂ
ਚ ਚਲਾ ਜਾਂਨਾ
ਜਿਥੇ ਉਸਦੇ ਹਾਸੇ
ਪਾਣੀ ਦੇ ਵਹਿਣ
ਪੌਣਾ ਦਾ ਘੁਸਰ ਮੁਸਰ
ਪੰਛੀਆਂ ਦੀ ਚਹਿਕ
ਦੇ ਮਧੁਰ ਸੰਗੀਤ ਦਾ
ਰੂਪ ਧਾਰਣ ਕਰ
ਮੇਰੇ ਕੰਨਾ ਵਿਚ
ਰਸ ਘੋਲਕੇ
ਮੈਨੂੰ ਜਿੰਦਗੀ ਦੇ
ਸਭ ਤੋ ਸੁੰਦਰ
ਪਲਾਂ ਚ ਲੈ ਜਾਂਦੇ ਹਨ
HSD 22/12/2014

ਮੇਰੀ ਦੁਰਦਿਸ਼ਾ


ਮੈਂ ਲਿਖੀ ਜੋ ਪਿਛਲੀ ਕਵਿਤਾ 
ਉਹ ਘਰਵਾਲੀ ਨੂੰ ਨਾਂ ਜੱਚੀ 
ਇੱਕ ਹੱਥ ਉਸਨੇ ਜੁੱਤੀ ਫੜਲੀ 
ਦੂਜੇ ਵਿਚ ਸੋਟੀ ਚੱਕੀ 

ਲਾਉਣ ਵਾਲਿਆਂ ਲੁੱਤੀ ਲਾਕੇ 
ਲਿਆ ਸੁਆਦ ਸੀ ਪੂਰਾ 
ਉਸਨੇ ਵੀ ਲੈ ਗੋਡਿਆਂ ਥੱਲੇ 
ਫੇਰਿਆ ਪੂਰਾ ਹੂਰਾ (ਮੁੱਕਾ)

ਕਿਸੇ ਨੇ ਆਪਣੀਂ  ਸੋਟੀ ਦਿੱਤੀ  
ਕਿਸੇ ਕਿਹਾ ਲਵਾ ਲੈ ਕੋਕੇ 
ਦੇਵਣ ਹੱਲਾਸ਼ੇਰੀ ਰਲਕੇ 
ਪਰ ਉਹਨੂੰ  ਕੋਈ ਨਾਂ ਰੋਕੇ 

ਅੱਗ ਲਗਾ ਕੇ ਡੱਬੂ ਵਾਂਗੂੰ 
ਹਰ ਕੋਈ ਕੰਧ ਤੇ ਚੜ੍ਹ ਜੇ 
ਹੋਰ ਮਾਰਨ ਲਈ ਆਖਣ ਉਹਨੂੰ 
ਜੇ ਕੁੱਟਦੀ ਓਹ ਖੜ੍ਹ ਜੇ 

ਕੁੱਟ ਕੁੱਟ ਕੇ ਜੋ ਮਰਨ ਵਾਲਾ ਸੀ 
ਮੇਰਾ ਭੂਤ ਉਹਨੇ ਉਤਾਰਰਿਆ 
ਮੇਰੇ ਸ਼ੁਭਚਿੰਤਕਾਂ ਦਾ ਵੀ 
ਅੱਜ ਸੀਨਾ ਓਹਨੇ ਠਾਰਿਆ 

ਕੰਨਾ ਨੂ ਹੱਥ ਲਾਕੇ ਛੁੱਟਿਆ 
ਨਾਲੇ ਵਾਅਦਾ ਕੀਤਾ 
ਮਰਨ ਬਾਰੇ ਨਾਂ ਕਦੇ ਲਿਖੂੰਗਾ 
ਇਹ ਬਚਨ ਵੀ ਦਿੱਤਾ 
HSD 15/12/2014

ਮੇਰੀ ਮਾਂ ਤੇ ਮੌਤ

 

ਮਾਂ ਮੇਰੀ ਨੇ ਟੁੱਕ ਖ੍ਵਾਕੇ 
ਚੂਰੀ ਕੁੱਟ ਡੱਬੇ ਵਿਚ ਪਾਕੇ 
ਚੁੰਮ ਕੇ ਚੱਟ ਕੇ ਛਾਤੀ ਨਾਲ ਲਾਕੇ 
ਪੜ ਬੱਚੇ ਤੂੰ ਸਕੂਲੇ ਜਾਕੇ
ਕਿੰਨੀਆਂ ਸਨ ਉਹਦੇ ਮਨ ਵਿਚ ਰੀਝਾਂ
ਮੇਰੇ ਤੋਂ ਸਨ ਕਿੰਨੀਆਂ  ਉਮੀਦਾਂ 
ਲੈਕੇ ਦਊਂ ਤੈਨੂੰ ਨਵੀਆਂ ਚੀਜ਼ਾਂ 
ਪਰ ਪੜ ਬੱਚੇ ਤੂੰ ਲਾਕੇ ਰੀਝਾਂ 

ਕਿਸੇ ਭੇੜੀਏ ਸਕੂਲ ਚ ਆਕੇ 
ਪੰਜ ਸੱਤ ਸਾਥੀ ਨਾਲ ਰਲਾਕੇ 
ਫੂਕਤੇ ਟੀਚਰ ਅੱਗਾਂ ਲਾਕੇ 
ਮਾਰੇ ਬੱਚੇ ਗੋਲੀ ਚਲਾਕੇ
ਕੌਮ ਮੇਰੀ ਚੋਂ ਗੈਰਤ ਮੁੱਕੀ 
ਤਾਹਿਓਂ ਧਾਰੀ ਸਭ ਨੇ ਚੁੱਪੀ
ਮਾਂ ਮੇਰੀ ਤਾਂ ਗਈ ਅੱਜ ਲੁੱਟੀ 
ਜਦ ਗੋਲੀ ਨੇ ਲੋਥ ਜ਼ਮੀਨ ਤੇ ਸੁੱਟੀ 

ਨਹੀਂ ਪਤਾ ਸੀ ਉਹਨੂੰ ਵਰਤੇਗਾ ਭਾਣਾ 
ਮੈਂ ਮੁੜਕੇ ਨੀਂ ਘਰ ਨੂੰ ਆਉਣਾ 
ਬੂਹੇ ਖੜ ਉਸ ਤੱਕਦੀ ਰਹਿਣਾ 
ਹੁਣ ਉਸਨੂੰ ਕਿਸ ਅੰਮੀ ਕਹਿਣਾ
ਕਲ਼ ਸਵੇਰੇ ਜਦ ਜਾਗੇਗੀ 
ਮੇਰੀ ਮੰਜੀ ਵੱਲ ਆਵੇਗੀ 
ਮੈਨੂੰ ਫੇਰ ਅਵਾਜ਼ ਲਾਵੇਗੀ 
ਫੇਰ ਬਸ ਓਹ ਗਸ਼ ਖਾਵੇਗੀ
ਓਹਨਾ 132 ਬੱਚਿਆਂ ਤੇ 9 ਟੀਚਰਾਂ ਨੂੰ ਸਮਰਪਤ
HSD 18/12/2014

ਡੱਬੂਆਂ ਦੇ ਰੰਗ


ਡੱਬੂਆਂ ਦੇ ਮੈਂ ਰੰਗ ਨੇ ਦੇਖੇ 
ਅੱਗ ਲਾਉਣ ਦੇ ਢੰਗ ਨੇ ਦੇਖੇ 
ਮਾਸੂਮ ਜਿਹੇ ਚੇਹਰੇ ਬਣਾਕੇ 
ਫਿਰ ਚੜਦੇ ਉੱਤੇ ਕੰਧ ਨੇ ਦੇਖੇ
ਕਈ ਅੱਗ ਲਾਕੇ ਕੰਧ ਤੇ ਚੜਦੇ 
ਕਈ  ਮੁੜ ਘੁਰਨਿਆ ਵਿਚ ਜਾ ਵੜਦੇ 
ਧੁਖਦੀ ਤੇ ਫੂਕਾਂ ਮਾਰਨ ਲਈ 
ਕਈ ਵਾਰੀ ਲਈ ਲਾਈਨ ਚ ਖੜਦੇ
ਕਈਆਂ ਦੋ ਧਾਰੀ ਤਲਵਾਰ ਚਲਾਉਂਦੇ 
ਬਗਲ ਚ ਛੁਰੀ ਉਤੋਂ ਮਲ੍ਹਮ ਦਿਖਾਉਂਦੇ 
ਮਿੱਠਾ ਕਰਨ ਦਾ ਨਾਟਕ ਕਰਕੇ 
ਵੇਲ ਕਰੇਲੇ ਦੀ ਨਿੱਮ ਤੇ ਚੜਾਉਂਦੇ
ਗੁਣ ਡੱਬੂਆਂ ਦੇ ਰਲਦੇ ਮਿਲਦੇ 
ਮੌਕਾ ਵੇਖ ਫੁੱਲ ਵਾਂਗੂੰ ਖਿਲਦੇ 
ਦੇਖਣ ਕੰਧ ਤੇ ਚੜ੍ ਤਮਾਸ਼ਾ 
ਅੱਗ ਦੇ ਜਦੋਂ ਨੇ ਭਾਂਬੜ ਬਲਦੇ 

HDS 17/12/2014

ਮੇਰੀ ਦਿਸ਼ਾ

ਬਚਪਨ ਵਿਚ ਤੁਰ ਗਿਆ ਉਸ ਪਾਸੇ 
ਜਿਧਰ ਮਾਂ ਪਿਓ ਨੇ ਘੱਲਿਆ 
ਵਿਚ ਜਵਾਨੀ ਤੁਰ ਗਿਆ ਉਧਰ
ਲੈ ਜਿਧਰ ਨੂੰ ਦਿਲ  ਚੱਲਿਆ 

ਜਦ ਘਰਵਾਲੀ ਅੱਗੇ ਲੱਗ ਕੇ 
ਚਾਰ ਕੁ  ਲੈ ਲਈਆਂ ਲਾਵਾਂ
ਉਸ ਦਿਨ ਤੋਂ ਲੈ ਕੇ  ਹੁਣ ਤੱਕ 
ਬਸ ਉਸੀ ਦੇ ਪਿਛੇ ਜਾਵਾਂ 

ਲਹਿੰਦੀ ਉਮਰੇ ਰਾਹ ਦੇਖਣ ਲਈ 
ਐਨਕਾਂ ਦਿੱਤਾ ਸਹਾਰਾ 
ਜਿੰਦਗੀ ਦੇ  ਇਸ ਸਫਰ ਸੋਹਾਣੇ 
ਵਿਚ ਵੇਖ ਲਿਆ ਜੱਗ ਸਾਰਾ  

ਬਹੁਤੀ ਨਿੱਕਲੀ ਥੋੜੀ ਰਹਿਗੀ 
ਛੁੱਟਦੀ ਜਾਂਦੀ ਰੋਟੀ 
ਅੱਗੇ ਦਾ ਇਹ ਸਫਰ ਜੋ ਰਹਿੰਦਾ 
ਕੱਟ ਜੂ ਹੱਥ ਫੜ ਕੇ  ਸੋਟੀ 

ਤੁਰਨੋ ਜਦੋਂ ਜਵਾਬ ਦੇਣਗੀਆਂ 
ਮੇਰੀਆਂ ਇਹ ਦੋ ਲੱਤਾਂ  
ਚਾਰ ਭਾਈਆਂ ਦੇ ਮੋਢੇ ਚੜਕੇ 
ਮੈਂ ਆਖਰੀ ਵਹੀਰਾਂ ਘੱਤਾਂ 


HSD 08/12/2014