Thursday, 23 July 2015

ਮੇਰਾ ਪਿੰਡ


ਮੈ ਵੀ ਸੀ ਪੰਜਾਬ ਦਾ ਵਾਸੀ
ਪਿੰਡ ਮੇਰਾ ਸੀ ਸੋਹਣਾ ਪੁਆਧੀ
ਪੰਜਾਹ ਕੁ ਘਰਾਂ ਛੋਟਾ ਿਜਹਾ ਮਾਜਰਾ
ਸਾਢੇ ਕੁ ਚਾਰ ਸੌ ਦੀ ਸੀ ਅਬਾਦੀ
ਜੰਮਣ ਵੇਲ਼ੇ ਸੀ ਜਿਲ੍ਹਾ ਅੰਬਾਲਾ
ਫੇਰ ਰੋਪੜ ਹੁਣ ਮੋਹਾਲੀ ਹੋ ਗਿਆ
ਚੰਡੀਗੜ੍ਹ ਜਦ ਤੋੰ ਬਣੀ ਹੈ ਇੱਥੇ
ਪੁਆਧ ਤਾਂ ਅਪਣੀ ਹੋੰਦ ਹੀ ਖੋ ਗਿਆ
ਜਿਸ ਗਲੀ ਵਿੱਚ ਘਰ ਸੀ ਮੇਰਾ
ਲੰਬੀ ਗਲੀ ੳੱੁਹਨੂੰ ਸਨ ਕਹਿੰਦੇ
ਆਪਸ ਵਿੱਚ ਮਿਲਾਪ ਸੀ ਚੰਗਾ
ਜਿਹੜੇ ਦਸ ਘਰ ਗਲ਼ੀ ਵਿੱਚ ਰਹਿੰਦੇ
ਗਿੱਲ ਬਿਲਿੰਗ ਤੇ ਮੁੰਡੀ ਗੋਤਾਂ ਦੀ
ਸੀ ਭਰਮਾਰ ਮੇਰੇ ਇਸ ਪਿੰਡ ਵਿੱਚ
ਢੀੰਡਸਿਆਂ ਦਾ ਕੱਲਾ ਘਰ ਸੀ
ਵਸਿਆ ਸੀ ਬਾਹਰੋ ਆ ਇਸ ਪਿੰਡ ਵਿੱਚ
ਹਰ ਕਿੱਤੇ ਦੇ ਲੋਕ ਸਨ ਪਿੰਡ ਿਵੱਚ
ਪਰ ਨਾਂ ਘੁਮਿਆਰ ਨਾਂ ਛੀੰਬਾ ਤੇਲ਼ੀ
ਬਾਕੀ ਸਭ ਦੇ ਪਿੰਡ ਵਿੱਚ ਸਨ ਬਾੜੇ
ਪਰ ਆਸਾ ਰਾਮ ਦੀ ਸੀ ਹਵੇਲੀ
ਨੌਕਰੀ ਕਰਨ ਵਾਲੇ ਸਨ ਘਰ ਘਰ ਵਿੱਚ
ਦਿਤੇ ਪਿੰਡ ਨੇ ਇੰਜਨੀਅਰ ਤੇ ਡਾਕਟਰ
ਫੌਜੀ ਡਰਾਈਵਰ ਕਲਰਕ ਤੇ ਕਾਮੇ
ਦਿੱਤੇ ਸਾਇੰਸਦਾਨ ਪੱਤਰਕਾਰ ਤੇ ਮਾਸਟਰ
ਚੰਡੀਗੜ ਤੋੰ ਸਰਹਿੰਦ ਵਲ ਨੂੰ
ਅੱਠ ਕੁ ਕੋਹ ਤੇ ਨਿਆਮੀਆਂ ਪਿੰਡ ਪੈੰਦਾ
ਿਪੰਡ ਛੱਡੇ ਨੂੰ ਕਈ ਸਾਲ ਹੋ ਗਏ
ਹੁਣ ਮੈ ਨਿਆਮੀਆਂ ਹੋਮਸਟੈਡ ਚ ਰਹਿੰਦਾ

ਹਰ ਜੀ 27/05/2015

No comments:

Post a Comment