ਮਾਂ ਮੇਰੀ ਨੇ ਟੁੱਕ ਖ੍ਵਾਕੇ
ਚੂਰੀ ਕੁੱਟ ਡੱਬੇ ਵਿਚ ਪਾਕੇ
ਚੁੰਮ ਕੇ ਚੱਟ ਕੇ ਛਾਤੀ ਨਾਲ ਲਾਕੇ
ਪੜ ਬੱਚੇ ਤੂੰ ਸਕੂਲੇ ਜਾਕੇ
ਕਿੰਨੀਆਂ ਸਨ ਉਹਦੇ ਮਨ ਵਿਚ ਰੀਝਾਂ
ਮੇਰੇ ਤੋਂ ਸਨ ਕਿੰਨੀਆਂ ਉਮੀਦਾਂ
ਲੈਕੇ ਦਊਂ ਤੈਨੂੰ ਨਵੀਆਂ ਚੀਜ਼ਾਂ ਮੇਰੇ ਤੋਂ ਸਨ ਕਿੰਨੀਆਂ ਉਮੀਦਾਂ
ਪਰ ਪੜ ਬੱਚੇ ਤੂੰ ਲਾਕੇ ਰੀਝਾਂ
ਕਿਸੇ ਭੇੜੀਏ ਸਕੂਲ ਚ ਆਕੇ
ਪੰਜ ਸੱਤ ਸਾਥੀ ਨਾਲ ਰਲਾਕੇ
ਫੂਕਤੇ ਟੀਚਰ ਅੱਗਾਂ ਲਾਕੇ
ਮਾਰੇ ਬੱਚੇ ਗੋਲੀ ਚਲਾਕੇ
ਕੌਮ ਮੇਰੀ ਚੋਂ ਗੈਰਤ ਮੁੱਕੀ
ਤਾਹਿਓਂ ਧਾਰੀ ਸਭ ਨੇ ਚੁੱਪੀ
ਮਾਂ ਮੇਰੀ ਤਾਂ ਗਈ ਅੱਜ ਲੁੱਟੀ
ਜਦ ਗੋਲੀ ਨੇ ਲੋਥ ਜ਼ਮੀਨ ਤੇ ਸੁੱਟੀ
ਨਹੀਂ ਪਤਾ ਸੀ ਉਹਨੂੰ ਵਰਤੇਗਾ ਭਾਣਾ
ਮੈਂ ਮੁੜਕੇ ਨੀਂ ਘਰ ਨੂੰ ਆਉਣਾ
ਬੂਹੇ ਖੜ ਉਸ ਤੱਕਦੀ ਰਹਿਣਾ
ਹੁਣ ਉਸਨੂੰ ਕਿਸ ਅੰਮੀ ਕਹਿਣਾ
ਕਲ਼ ਸਵੇਰੇ ਜਦ ਜਾਗੇਗੀ
ਮੇਰੀ ਮੰਜੀ ਵੱਲ ਆਵੇਗੀ
ਮੈਨੂੰ ਫੇਰ ਅਵਾਜ਼ ਲਾਵੇਗੀ
ਫੇਰ ਬਸ ਓਹ ਗਸ਼ ਖਾਵੇਗੀ
ਓਹਨਾ 132 ਬੱਚਿਆਂ ਤੇ 9 ਟੀਚਰਾਂ ਨੂੰ ਸਮਰਪਤ
HSD 18/12/2014
No comments:
Post a Comment