Thursday, 23 July 2015

ਸ਼ਬਦ ਗੁਰੂ


ਪੜੋ ਵਿੱਦਿਆ ਵਿਚਾਰੀ ਕਰੋ ਪ੍ਰਉਪਕਾਰੀ
ਇਹੀ ਸ਼ਬਦ ਗੁਰੂ ਹੈ ਬਾਬਾ ਸਮਝਾ ਗਿਆ
ਬਿਨਾ ਗਿਆਨ ਦੇ ਨੀਂ ਬੰਦਾ ਕਦੇ ਬਣਦਾ ਮਨੁੱਖ
ਬਾਬਾ ਇਹੀ ਗੱਲ ਸਕੂਲੇ ਪਾਧੇ ਨੂੰ ਪੜ੍ਹਾ ਗਿਆ
ਨਾਂ ਦਿਖਾਵੇ ਵਿੱਚ ਬਾਬੇ ਕਦੀ ਕੀਤਾ ਸੀ ਯਕੀਨ
ਲਾਹ ਕੇ ਜਨੇਊੂ ਪੰਡਤ ਨੂੰ ਭੰਬਲ਼ਭੂਸੇ ਪਾ ਗਿਆ
ਜਿਹੜ੍ਹਾ ਕੰਮ ਕਰੋ, ਕਰੋ ਪੂਰਾ ਮਨ ਲਾਕੇ ਸਦਾ
ਵਿੱਚ ਮਸੀਤੇ ਕਾਜ਼ੀ ਦੇ ਪੱਲੇ ਬਾਬਾ ਪਾ ਗਿਆ
ਦਸਾਂ ਨੌਹਾਂ ਦੀ ਕਮਾਈ ਕਰੋ ਤੇ ਛਕੋ ਵੰਡ ਕੇ
ਤਾਹਿਓਂ ਢਲਦੀ ਉਮਰੇ ਬਾਬਾ ਹਲ਼ ਖੇਤਾਂ ਚ ਬਾਹ ਗਿਆ
ਰੱਬ ਵਸਦਾ ਨੀ ਦੁਆਰੇ ਹੈ ਮਜੂਦ ਹਰ ਥਾਂ ਤੇ
ਤਾਹਿਓਂ ਲੰਮਾ ਪੈ ਕੇ ਬਾਬਾ ਮੱਕੇ ਨੂੰ ਘੁਮਾ ਗਿਆ
ਕੀਤੀ ਪੂਜਾ ਦੀ ਮੁਖਾਲ਼ਫਤ ਸਦਾ ਹੀ ਬਾਬੇ ਨੇ
ਪਾਣੀ ਸੂਰਜ ਤੋਂ ਰੋਕ ਖੇਤਾਂ ਨੂੰ ਦੁਆ ਗਿਆ
ਤਕੜੇ ਦੀ ਨਾਂ ਕਦੇ ਬਾਬੇ ਕੀਤੀ ਸੀ ਪਰਵਾਹ
ਭਾਗੋ ਛੱਡ ਰੋਟੀ ਲਾਲੋ ਦੇ ਘਰੇ ਖਾ ਗਿਆ
ਸਾਦਾ ਖਾਕੇ ਸਾਦਾ ਰਹਿ ਕੇ ਹੱਥੀਂ ਕਰਕੇ ਕਮਾਈ
ਰਹਿਣਾ ਸਦਾ ਕਿੰਝ ਖੁਸ਼ ਬਾਬਾ ਸਮਝਾ ਗਿਆ
ਬਚਣਾ ਝੂਠ ਤੇ ਫਰੇਬ ਦੇ ਲੁਟੇਰਿਆਂ ਤੋਂ ਕਿੰਝ
ਤਾਹੀਂ ਸ਼ਬਦ ਗੁਰੂ ਦੇ ਲੜ ਬਾਬਾ ਲਾ ਗਿਆ
ਨਾਂ ਡੰਡਾ ਤਲਵਾਰ ਇੱਕੋ ਤਰਕ ਵਾਲਾ ਹਥਿਆਰ
ਵਰਤ ਸਾਰਿਆਂ ਨੂੰ ਬਾਬਾ ਵੇਖੋ ਵਾਹਿਣੀ ਪਾ ਗਿਆ
ਹਰ ਜੀ ੧੨/੦੭/੨੦੧੫

No comments:

Post a Comment