ਹਰ ਪਲ ਜਿੰਦਗੀ ਜੀਣਾ ਸਿੱਖਣਾ
ਖਾਣਾ ਕਿੰਝ ਮੈਂ ਚੀਣਾ ਸਿੱਖਣਾ
ਰਹਿਣਾ ਸਿੱਖਣਾ ਬਹਿਣਾ ਸਿੱਖਣਾ
ਨਵੇਂ ਸਿਰੇ ਤੋਂ ਪੀਣਾ ਸਿੱਖਣਾ
ਕਦੋਂ ਤੇ ਕੀ ਮੈਂ ਕਹਿਣਾ ਸਿੱਖਣਾ
ਹਰ ਇੱਕ ਗੱਲ ਨੂੰ ਸਹਿਣਾ ਸਿੱਖਣਾ
ਭੂਤ ਭਵਿਖ ਦਾ ਚੱਕਰ ਛੱਡਕੇ
ਹੁਣ ਦੇ ਵਿਚ ਮੈਂ ਰਹਿਣਾ ਸਿੱਖਣਾ
ਨਾਲ ਸਾਦਗੀ ਰਹਿਣਾ ਸਿੱਖਣਾ
ਪੀਣ ਦਾ ਮਜ਼ਾ ਲੈਣਾ ਸਿੱਖਣਾ
ਇੱਕ ਪੈੱਗ ਲੈਕੇ ਵਿਚ ਮਹਿਫਿਲ ਦੇ
ਘੰਟਿਆਂ ਬੱਧੀ ਬਹਿਣਾ ਸਿੱਖਣਾ
ਘੱਟ ਖਾਣਾ ਘੱਟ ਸੌਣਾ ਸਿੱਖਣਾ
ਪਾਣੀ ਠੰਡੇ ਨਾਲ ਨਾਉਣਾ ਸਿੱਖਣਾ
ਆਪਣੇ ਵਿਚੋਂ ਮੈਂ ਨੂੰ ਕੱਢ ਕੇ
ਨਿਮਰਤਾ ਨਾਲ ਜਿਓਣਾ ਸਿੱਖਣਾ
ਊੜਾ ਆੜਾ ਪੜਨਾ ਸਿਖਣਾ
ਉਚੇ ਦਰਖਤ ਤੇ ਚੜਨਾ ਸਿੱਖਣਾ
ਹਲ ਦੇ ਨਾਲ ਮੁੜ ਕੱਢ ਹਲਾਈ
ਸੁਹਾਗੇ ਉੱਤੇ ਖੜਨਾ ਸਿੱਖਣਾ
ਗੁੱਸੇ ਨੂੰ ਕਾਬੂ ਕਰਨਾ ਸਿੱਖਣਾ
ਵਿਚ ਟੋਭੇ ਦੇ ਤਰਨਾ ਸਿੱਖਣਾ
ਮਿਹਨਤ ਤੇ ਮਜੂਰੀ ਵਾਲਾ
ਰੋਟੀ ਲਈ ਕੰਮ ਕਰਨਾ ਸਿੱਖਣਾ
ਨਵੇਂ ਸਾਲ ਦੀਆਂ ਸਮੂੰਹ ਪੜਦੇ ਸੁਣਦਿਆਂ ਨੂੰ ਵਧਾਈਆਂ
HSD 30/12/14
No comments:
Post a Comment