ਜਦ ਇੱਕ ਤਾਰਾ ਅਸਮਾਨੀ ਟੁੱਟਦਾ
ਲੱਗਦਾ ਦ਼ੋਸ਼ ਬੇਦਰਦੀ ਚੰਨ ਤੇ
ਆਪਣੀ ਪੀੜ ਤਾਂ ਸਭ ਨੂੰ ਪਿਆਰੀ
ਕੀ ਬੀਤਦੀ ਕਿਸੇ ਹੋਰ ਦੇ ਮਨ ਤੇ
ਚੰਨ ਤੇ ਐਵੀਂ ਦਾਗ ਨੀਂ ਪੈਗੇ
ਓਹਨੇ ਵੀ ਜ਼ਖਮ ਹੰਢਾਏ ਹੋਣਗੇ
ਮੇਰੀ ਪੀੜ ਵੀ ਕੋਈ ਸੁਣਲੋ
ਕਦੇ ਵਾਸਤੇ ਉਸ ਪਾਏ ਹੋਣਗੇ
ਫਿਰ ਉਹਨੇ ਸਿੱਖ ਲਿਆ ਹੀ ਹੋਣਾ
ਦਿਲ ਦੇ ਜ਼ਖਮਾ ਨੂੰ ਕਿੰਝ ਸਹਿਣਾ
ਇਸ ਸਵਾਰਥੀ ਦੁਨੀਆਂ ਦੇ ਵਿੱਚ
ਕਿੰਝ ਬੇਦਰਦੀ ਬਣ ਕੇ ਰਹਿਣਾ
ਜੋ ਆਕੜ ਦੇ ਓਹੀ ਟੁੱਟਦੇ
ਸਮਝ ਲਿਆ ਹੋਣਾ ਇਹ ਦਸਤੂਰ
ਜੋ ਝੁੱਕ ਜਾਂਦੇ ਕਦੇ ਨਾਂ ਟੁੱਟਦੇ
ਜਿਵੇਂ ਲੰਮੇ ਨਾਰਿਅਲ ਅਤੇ ਖਜੂਰ
ਹਰ ਜੀ 19/08/2015
No comments:
Post a Comment