ਠਾਰੇ ਜੇਠ ਹਾੜ ਦੀਆਂ ਜੋ ਧੁੱਪਾਂ
ਤੋੜੇ ਬਿੰਡਿਆਂ ਦੀਆਂ ਉਹ ਚੁੱਪਾਂਜੋ ਲਿਆਵੇ ਮੀਂਹ ਦੇ ਛਰਾਟੇ
ਓਹ ਪਛੋਂ ਵਾਲੀ ਪੌਣ ਹੁੰਦੀ ਹੈ
ਜਿਹਨਾ ਖੂਹਾਂ ਤੇ ਲੋਕੀਂ ਜਾਂਦੇ
ਪਾਣੀ ਭਰ ਉਥੋਂ ਲਿਆਉਂਦੇ
ਉਹਨਾ ਖੂਹਾਂ ਦੇ ਦੁਆਲੇ
ਬਣੀ ਮੌਣ ਹੁੰਦੀ ਹੈ
ਜੋ ਸਾਧ ਜੱਟਾਂ ਨੂੰ ਬਣਾਵੇ
ਬਾਅਦ ਧੁੱਪ ਹਾੜ ਦੀ ਤੋਂ ਆਵੇ
ਬਾਅਦ ਧੁੱਪ ਹਾੜ ਦੀ ਤੋਂ ਆਵੇ
ਜਦੋਂ ਪੀਂਘਾਂ ਪਿੱਪਲੀ ਪੈਣ
ਉਹ ਰੁੱਤ ਸਾਉਣ ਹੁੰਦੀ ਹੈ
ਉਹ ਰੁੱਤ ਸਾਉਣ ਹੁੰਦੀ ਹੈ
ਜਿਹਨੂੰ ਨਿੰਮ ਥੱਲੇ ਡਾਹੀਏ
ਉੱਤੇ ਚਾਦਰ ਵਿਛਾਈਏ
ਪੈਂਦੋੰ ਕਸ ਜੋ ਉਹਨੂੰ ਰਖੇ
ਉਹ ਮੰਜੇ ਦੀ ਦੌਣ ਹੁੰਦੀ ਹੈ
ਜਿਥੇ ਲੱਖਾਂ ਕੱਠੇ ਰਹਿੰਦੇ
ਜਿਥੇ ਲੱਖਾਂ ਕੱਠੇ ਰਹਿੰਦੇ
ਕਦੇ ਟਿਕ ਕੇ ਨਾਂ ਬਹਿੰਦੇ
ਕੰਮ ਆਪਸ ਚ ਵੰਡ ਲੈਂਦੇ
ਓਹ ਕੀੜਿਆਂ ਦੀ ਭੌਣ ਹੁੰਦੀ ਹੈ
ਜਿਹੜੀ ਧਰਤੀ ਸੰਭਰ ਦੀ ਜਾਵੇ
ਪਵੇ ਮੀਂਹ ਤੇ ਉਹ ਭਿੱਜ ਜਾਵੇ
ਹਰ ਕੋਈ ਘੱਗਰੇ ਨੂੰ ਲ੍ਵਾਵੇ
ਹਰ ਕੋਈ ਘੱਗਰੇ ਨੂੰ ਲ੍ਵਾਵੇ
ਓਹ ਤਾਂ ਲੌਣ ਹੁੰਦੀ ਹੈ
ਬੰਦਾ ਮਰ ਜਦੋਂ ਜਾਂਦਾ
ਫੂਕ ਸਿਵਿਆਂ ਚ ਆਂਦਾ
ਜਦ ਦਸ ਦਿਨ ਬਾਦ ਕੋਈ ਨਾਉਂਦਾ
ਓਹ ਦਸਵੀਂ ਦੀ ਨਾਉਣ ਹੁੰਦੀ ਹੈ
HSD 06/01/15
No comments:
Post a Comment