ਮੈਂ ਲਿਖੀ ਜੋ ਪਿਛਲੀ ਕਵਿਤਾ
ਉਹ ਘਰਵਾਲੀ ਨੂੰ ਨਾਂ ਜੱਚੀ
ਇੱਕ ਹੱਥ ਉਸਨੇ ਜੁੱਤੀ ਫੜਲੀ
ਦੂਜੇ ਵਿਚ ਸੋਟੀ ਚੱਕੀ
ਲਾਉਣ ਵਾਲਿਆਂ ਲੁੱਤੀ ਲਾਕੇ
ਲਿਆ ਸੁਆਦ ਸੀ ਪੂਰਾ
ਉਸਨੇ ਵੀ ਲੈ ਗੋਡਿਆਂ ਥੱਲੇ
ਫੇਰਿਆ ਪੂਰਾ ਹੂਰਾ (ਮੁੱਕਾ)
ਕਿਸੇ ਨੇ ਆਪਣੀਂ ਸੋਟੀ ਦਿੱਤੀ
ਕਿਸੇ ਕਿਹਾ ਲਵਾ ਲੈ ਕੋਕੇ
ਦੇਵਣ ਹੱਲਾਸ਼ੇਰੀ ਰਲਕੇ
ਪਰ ਉਹਨੂੰ ਕੋਈ ਨਾਂ ਰੋਕੇ
ਅੱਗ ਲਗਾ ਕੇ ਡੱਬੂ ਵਾਂਗੂੰ
ਹਰ ਕੋਈ ਕੰਧ ਤੇ ਚੜ੍ਹ ਜੇ
ਹੋਰ ਮਾਰਨ ਲਈ ਆਖਣ ਉਹਨੂੰ
ਜੇ ਕੁੱਟਦੀ ਓਹ ਖੜ੍ਹ ਜੇ
ਕੁੱਟ ਕੁੱਟ ਕੇ ਜੋ ਮਰਨ ਵਾਲਾ ਸੀ
ਮੇਰਾ ਭੂਤ ਉਹਨੇ ਉਤਾਰਰਿਆ
ਮੇਰੇ ਸ਼ੁਭਚਿੰਤਕਾਂ ਦਾ ਵੀ
ਅੱਜ ਸੀਨਾ ਓਹਨੇ ਠਾਰਿਆ
ਕੰਨਾ ਨੂ ਹੱਥ ਲਾਕੇ ਛੁੱਟਿਆ
ਨਾਲੇ ਵਾਅਦਾ ਕੀਤਾ
ਮਰਨ ਬਾਰੇ ਨਾਂ ਕਦੇ ਲਿਖੂੰਗਾ
ਇਹ ਬਚਨ ਵੀ ਦਿੱਤਾ
HSD 15/12/2014
No comments:
Post a Comment