ਬਚਪਨ ਵਿਚ ਤੁਰ ਗਿਆ ਉਸ ਪਾਸੇ
ਜਿਧਰ ਮਾਂ ਪਿਓ ਨੇ ਘੱਲਿਆ
ਵਿਚ ਜਵਾਨੀ ਤੁਰ ਗਿਆ ਉਧਰ
ਲੈ ਜਿਧਰ ਨੂੰ ਦਿਲ ਚੱਲਿਆ
ਜਦ ਘਰਵਾਲੀ ਅੱਗੇ ਲੱਗ ਕੇ
ਚਾਰ ਕੁ ਲੈ ਲਈਆਂ ਲਾਵਾਂ
ਉਸ ਦਿਨ ਤੋਂ ਲੈ ਕੇ ਹੁਣ ਤੱਕ
ਬਸ ਉਸੀ ਦੇ ਪਿਛੇ ਜਾਵਾਂ
ਲਹਿੰਦੀ ਉਮਰੇ ਰਾਹ ਦੇਖਣ ਲਈ
ਐਨਕਾਂ ਦਿੱਤਾ ਸਹਾਰਾ
ਜਿੰਦਗੀ ਦੇ ਇਸ ਸਫਰ ਸੋਹਾਣੇ
ਵਿਚ ਵੇਖ ਲਿਆ ਜੱਗ ਸਾਰਾ
ਬਹੁਤੀ ਨਿੱਕਲੀ ਥੋੜੀ ਰਹਿਗੀ
ਛੁੱਟਦੀ ਜਾਂਦੀ ਰੋਟੀ
ਅੱਗੇ ਦਾ ਇਹ ਸਫਰ ਜੋ ਰਹਿੰਦਾ
ਕੱਟ ਜੂ ਹੱਥ ਫੜ ਕੇ ਸੋਟੀ
ਤੁਰਨੋ ਜਦੋਂ ਜਵਾਬ ਦੇਣਗੀਆਂ
ਮੇਰੀਆਂ ਇਹ ਦੋ ਲੱਤਾਂ
ਚਾਰ ਭਾਈਆਂ ਦੇ ਮੋਢੇ ਚੜਕੇ
ਮੈਂ ਆਖਰੀ ਵਹੀਰਾਂ ਘੱਤਾਂ
HSD 08/12/2014
ਜਿਧਰ ਮਾਂ ਪਿਓ ਨੇ ਘੱਲਿਆ
ਵਿਚ ਜਵਾਨੀ ਤੁਰ ਗਿਆ ਉਧਰ
ਲੈ ਜਿਧਰ ਨੂੰ ਦਿਲ ਚੱਲਿਆ
ਜਦ ਘਰਵਾਲੀ ਅੱਗੇ ਲੱਗ ਕੇ
ਚਾਰ ਕੁ ਲੈ ਲਈਆਂ ਲਾਵਾਂ
ਉਸ ਦਿਨ ਤੋਂ ਲੈ ਕੇ ਹੁਣ ਤੱਕ
ਬਸ ਉਸੀ ਦੇ ਪਿਛੇ ਜਾਵਾਂ
ਲਹਿੰਦੀ ਉਮਰੇ ਰਾਹ ਦੇਖਣ ਲਈ
ਐਨਕਾਂ ਦਿੱਤਾ ਸਹਾਰਾ
ਜਿੰਦਗੀ ਦੇ ਇਸ ਸਫਰ ਸੋਹਾਣੇ
ਵਿਚ ਵੇਖ ਲਿਆ ਜੱਗ ਸਾਰਾ
ਬਹੁਤੀ ਨਿੱਕਲੀ ਥੋੜੀ ਰਹਿਗੀ
ਛੁੱਟਦੀ ਜਾਂਦੀ ਰੋਟੀ
ਅੱਗੇ ਦਾ ਇਹ ਸਫਰ ਜੋ ਰਹਿੰਦਾ
ਕੱਟ ਜੂ ਹੱਥ ਫੜ ਕੇ ਸੋਟੀ
ਤੁਰਨੋ ਜਦੋਂ ਜਵਾਬ ਦੇਣਗੀਆਂ
ਮੇਰੀਆਂ ਇਹ ਦੋ ਲੱਤਾਂ
ਚਾਰ ਭਾਈਆਂ ਦੇ ਮੋਢੇ ਚੜਕੇ
ਮੈਂ ਆਖਰੀ ਵਹੀਰਾਂ ਘੱਤਾਂ
HSD 08/12/2014
No comments:
Post a Comment