ਇਸ ਦਾ ਮਤਲਬ ਇਹ ਨਹੀਂ
ਕਿ ਮੈਂ ਨਰਾਜ਼ ਹਨ
ਨਾਹੀਂ ਇਹ
ਕਿ ਮੈਂ ਆਜ਼ਾਦ ਹਾਂ
ਚੁੱਪ ਇਸ ਕਰਕੇ ਵੀ ਨਹੀਂ
ਕਿ ਮੈਂ ਡਰ ਗਿਆ
ਜਾਂ ਇਸ ਕਰਕੇ ਹਾਂ
ਕਿ ਮੈਂ ਮਰ ਗਿਆ
ਮੇਰੀ ਚੁੱਪੀ ਦਾ ਕਾਰਨ
ਮੇਰੀ ਪ੍ਰੇਸ਼ਾਨੀ ਵੀ ਨਹੀਂ
ਤੇ ਇਸ ਵਿਚ ਸ਼ਾਮਲ
ਤੇਰੀ ਸ਼ੈਤਾਨੀ ਵੀ ਨਹੀਂ
ਮੈਂ ਚੁੱਪ ਇਸ ਕਰਕੇ ਵੀ ਨਹੀਂ
ਕਿ ਮੈਂ ਕੋਈ ਘੜਤਾਂ ਘੜਦਾਂ
ਤੇ ਨਾਂ ਹੀ ਚੁੱਪ ਇਸ ਕਰਕੇ ਹਾਂ
ਕਿ ਮੈਂ ਤੇਰੇ ਤੋਂ ਸੜਦਾਂ
ਮੇਰੀ ਚੁੱਪੀ ਦਾ ਕਾਰਨ
ਮੇਰਾ ਕੁਝ ਖੋ ਜਾਣਾ ਵੀ ਨਹੀਂ
ਤੇ ਇਸ ਨੂੰ ਧਾਰਨ ਵਿਚ
ਰੱਬ ਦਾ ਕੋਈ ਭਾਣਾ ਵੀ ਨਹੀਂ
ਇਸ ਕਰਕੇ ਵੀ ਮੈਂ ਚੁੱਪ ਨਹੀਂ
ਕਿ ਮੈਂ ਬਿਮਾਰ ਹਾਂ
ਨਾਹੀਂ ਇਸ ਕਰਕੇ ਚੁੱਪ ਹਾਂ
ਕਿ ਮੈਂ ਬੇਕਰਾਰ ਹਾਂ
ਮੈਂ ਚੁੱਪ ਇਸ ਕਰਕੇ ਵੀ ਨਹੀਂ
ਕਿ ਮੈਂ ਕੁਝ ਸੋਚਦਾਂ
ਨਾਂਹੀ ਇਸ ਕਰਕੇ ਹਾਂ
ਕਿ ਮੈਂ ਕੁਝ ਪਾਉਣ ਲਈ ਲੋਚਦਾਂ
ਮੈਂ ਤਾਂ ਬਸ ਚੁੱਪ ਹਾਂ
ਇਹ ਦੇਖਣ ਲਈ
ਕਿ ਕੀ ਮੈਂ ਕਦੇ
ਚੁੱਪ ਵੀ ਰਹਿ ਸਕਦਾਂ
ਹਰ ਜੀ 01/09/2016
No comments:
Post a Comment