ਚੱਲ ਆਪਾਂ ਇੱਕ ਕਵਿਤਾ ਲਿਖੀਏ
ਬਹਿ ਕੇ ਨਦੀ ਕਿਨਾਰੇ
ਵਿੱਚ ਕਵਿਤਾ ਦੇ ਸਭ ਕੁਝ ਲਿਖੀਏ
ਧਰਤੀ ਸੂਰਜ ਚੰਨ ਤੇ ਤਾਰੇ
ਬਹਿ ਕੇ ਨਦੀ ਕਿਨਾਰੇ
ਵਿੱਚ ਕਵਿਤਾ ਦੇ ਸਭ ਕੁਝ ਲਿਖੀਏ
ਧਰਤੀ ਸੂਰਜ ਚੰਨ ਤੇ ਤਾਰੇ
ਤੂੰ ਜੋ ਤੱਕੇਂ ਉਹ ਮੈਂ ਵੇਖਾਂ
ਵਿੱਚ ਤੇਰੀਆੰ ਅੱਖਾਂ
ਤੂੰ ਥੱਕੇਂ ਨਾਂ ਕੁਦਰਤ ਤੱਕਦੀ
ਮੈਂ ਤੈਨੂੰ ਤੱਕਦਾ ਨਾਂ ਥੱਕਾਂ
ਵਿੱਚ ਤੇਰੀਆੰ ਅੱਖਾਂ
ਤੂੰ ਥੱਕੇਂ ਨਾਂ ਕੁਦਰਤ ਤੱਕਦੀ
ਮੈਂ ਤੈਨੂੰ ਤੱਕਦਾ ਨਾਂ ਥੱਕਾਂ
ਤੇਰੇ ਹਰ ਇੱਕ ਖਿਆਲ ਨੂੰ ਪੜ੍ਹਨਾ
ਮੈੰ ਤੇਰੀਆੰ ਅੱਖਾਂ ਚੋ ਸਿੱਖਾੰ
ਜੋ ਤੂੰ ਸੋਚੇਂ ਤੱਕ ਕੇ ਕੁਦਰਤ
ਉਹ ਕਾਗ਼ਜ਼ ਤੇ ਮੈਂ ਲਿੱਖਾਂ
ਮੈੰ ਤੇਰੀਆੰ ਅੱਖਾਂ ਚੋ ਸਿੱਖਾੰ
ਜੋ ਤੂੰ ਸੋਚੇਂ ਤੱਕ ਕੇ ਕੁਦਰਤ
ਉਹ ਕਾਗ਼ਜ਼ ਤੇ ਮੈਂ ਲਿੱਖਾਂ
ਇੱਕ ਇੱਕ ਅੱਖਰ ਜੋੜਕੇ ਮੈਂ ਫਿਰ
ਗੁੰਦਾਂ ਸ਼ਬਦਾਂ ਦੀ ਮਾਲ਼ਾ
ਵਿੱਚ ਕਵਿਤਾ ਦੇ ਚਿੱਤਰ ਦਿਆਂ ਉਹ
ਜੋ ਹੈ ਤੇਰੇ ਵਿੱਚ ਖਿਆਲਾਂ
ਗੁੰਦਾਂ ਸ਼ਬਦਾਂ ਦੀ ਮਾਲ਼ਾ
ਵਿੱਚ ਕਵਿਤਾ ਦੇ ਚਿੱਤਰ ਦਿਆਂ ਉਹ
ਜੋ ਹੈ ਤੇਰੇ ਵਿੱਚ ਖਿਆਲਾਂ
ਅਕਸਰ ਆਪਾਂ ਨਿੱਤ ਨਵੀਂ ਥਾਂ ਤੇ
ਇੰਝ ਬਹਿ ਕੇ ਕਵਿਤਾ ਲਿਖੀਏ
ਪਿਆਰ ਤੇ ਕੁਦਰਤ ਦੇ ਸੁਮੇਲ ਚੋ
ਜੀਵਣ ਦੀ ਜਾਂਚ ਸਿੱਖੀਏ
ਇੰਝ ਬਹਿ ਕੇ ਕਵਿਤਾ ਲਿਖੀਏ
ਪਿਆਰ ਤੇ ਕੁਦਰਤ ਦੇ ਸੁਮੇਲ ਚੋ
ਜੀਵਣ ਦੀ ਜਾਂਚ ਸਿੱਖੀਏ
ਹਰ ਜੀ ੦੭/੧੦/੨੦੧੬
No comments:
Post a Comment