ਤੇਰੇ ਮੇਰੇ ਪਿੰਡ ਦੇ ਰੰਗ ਬਦਲ ਗਏ
ਕੰਮ ਕਰਨ ਦੇ ਢੰਗ ਬਦਲ ਗਏ
ਗਲੀਆਂ ਬਦਲੀਆਂ ਘਰ ਬਦਲ ਗਏ
ਤੇ ਨਾਂ ਹੁਣ ਕਾਗ ਬਨੇਰੇ ਬੋਲਦੇ
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ
ਬਚਪਨ ਦੀਆਂ ਜੋ ਮਿੱਠੀਆਂ ਯਾਦਾਂ
ਲੁਕ ਕੇ ਬਹਿੰਦੇ ਵਿਚ ਕਮਾਦਾਂ
ਦੇਰ ਤੱਕ ਨੀ ਜਦ ਘਰ ਮੁੜਦੇ
ਤਦ ਘਰ ਵਾਲੇ ਸੀ ਟੋਲ੍ਹਦੇ
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ
ਛੋਟੀਆਂ ਛੋਟੀਆਂ ਖੇਡਾਂ ਖੇਡਦੇ
ਇੱਕ ਦੂਜੇ ਨੂੰ ਰਹਿੰਦੇ ਛੇੜਦੇ
ਘਿਰੇ ਬਿਨਾਂ ਅਸੀਂ ਵਿਵਾਦਾਂ
ਰਹਿੰਦੇ ਇੱਕ ਦੂਜੇ ਨੂੰ ਮਾਧੋਲਦੇ
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ
ਜਦ ਤੋਂ ਸੀ ਇਹ ਚੜ੍ਹੀ ਜਵਾਨੀ
ਜਦ ਹੋ ਗਈ ਸੀ ਅੱਖ ਮਸਤਾਨੀ
ਵੱਖਰੇ ਰਾਹਾਂ ਤੇ ਜਦ ਪੈਰ ਰੱਖਿਆ
ਲੱਗੇ ਕਦਮ ਮੈਨੂੰ ਡੋਲਦੇ
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ
ਕਿੰਨਾ ਚਿਰ ਮਿਲਿਆਂ ਨੂੰ ਹੋਇਆ
ਯਾਦਾਂ ਵਿਚ ਕਿੰਨੀ ਬਾਰ ਮੈਂ ਖੋਇਆ
ਤੇਰੀ ਇੱਕ ਹੁਣ ਝਲਕ ਪਾਉਣ ਲਈ
ਮੇਰੇ ਨੈਣ ਰਹਿੰਦੇ ਤੈਨੂੰ ਟੋਲ੍ਹਦੇ
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ
No comments:
Post a Comment