ਮੈਂ ਉਹਨੂੰ ਮੰਨਦਾ ਹਾਂ
ਮੈਂ ਉਹਨੂੰ ਪੂਜਦਾ ਹਾਂ
ਪਰ ਲੋਕ ਦਿਖਾਵੇ ਲਈ
ਉਹਦੀ ਸਿੱਖਿਆ ਨਾਲ ਜੂਝਦਾ ਹਾਂ
ਉਸਦਾ ਸਿੱਖ ਕਹਾਉਣ ਲਈ
ਇੱਕ ਬਾਣਾ ਵੀ ਪਾਉਂਦਾ ਹਾਂ
ਉਸ ਬਾਣੇ ਪਿਛੇ ਸਦਾ
ਖੁਦ ਨੂੰ ਛੁਪਾਉਂਦਾ ਹਾਂ
ਲੋਕ ਦਿਖਾਵੇ ਲਈ ਸੇਧ
ਉਸਦੀ ਬਾਣੀ ਤੋਂ ਲੈਂਦਾ ਹਾਂ
ਪਰ ਕਰਦਾਂ ਹਾਂ ਮਰਜ਼ੀ
ਵਿੱਚ ਵਿਕਾਰਾਂ ਦੇ ਵਹਿੰਦਾ ਹਾਂ
ਮੈਂ ਪੁੰਨ ਵੀ ਕਰਦਾ ਹਾਂ
ਮੈਂ ਪਾਪ ਵੀ ਕਰਦਾ ਹਾਂ
ਹਰ ਦਿਨ ਉਸਦੀ ਬਾਣੀ ਦਾ
ਮੈਂ ਜਾਪੁ ਵੀ ਕਰਦਾ ਹਾਂ
ਮੈਂ ਸੇਵਾ ਵੀ ਕਰਦਾ ਹਾਂ
ਮੈਂ ਚੁਗਲੀ ਵੀ ਕਰਦਾ ਹਾਂ
ਇੱਕ ਦੇ ਵਿਰੁੱਧ ਦੂਜੇ ਦੇ
ਮੈਂ ਕੰਨ ਵੀ ਭਰਦਾ ਹਾਂ
ਹਰ ਸਾਲ ਧੂਮ ਧਾਮ ਨਾਲ
ਉਹਦਾ ਜਨਮ ਦਿਨ ਮਨਾਉਂਦਾ ਹਾਂ
ਕਰ ਲੋਕ ਕੱਠੇ
ਉਹਦੀ ਸ਼ੋਭਾ ਵੀ ਗਾਉਂਦਾ ਹਾਂ
ਕਰਨ ਲਈ ਢੌਂਗ
ਹਰ ਇੱਕ ਢੰਘ ਅਪਣਾਉਂਦਾ ਹਾਂ
ਉਹਦਾ ਨਾਂ ਵਰਤ ਕੇ
ਉਹਦਾ ਸਿੱਖ ਅਖਵਾਉਂਦਾ ਹਾਂ
ਹਰ ਜੀ 14/11/2016
No comments:
Post a Comment