ਮੇਰੇ ਲਈ ਗੁਲਾਮੀ ਤਾਂ
ਕਾਫੀ ਜਾਣੀ ਪਹਿਚਾਣੀ ਹੈ
ਪਰ ਮੰਗ ਬੋਲਣ ਦੀ ਆਜਾਦੀ ਦੀ
ਨਵੀਂ ਨਹੀਂ ਪੁਰਾਣੀ ਹੀ ਹੈ
ਬਚਪਨ ਤੋਂ ਲੈਕੇ ਹੁਣ ਤੱਕ
ਮੈਂ ਇਸ ਹਕ਼ ਲਈ ਲੜਦਾ ਰਿਹਾਂ ਹਾਂ
ਪਰ ਗੁਲਾਮੀ ਦਾ ਹੀ ਪੱਲਾ
ਮੈਂ ਹਰ ਵਾਰ ਫੜਦਾ ਰਿਹਾਂ ਹਾਂ
ਕੀ ਬੋਲਣਾ ਕਦੋਂ ਬੋਲਣਾ
ਜਦ ਮੈਨੂੰ ਇਹ ਸਿਖਾਇਆ ਸੀ
ਤਦ ਗੁਲਾਮੀ ਦੀ ਪੌੜੀ ਦਾ ਮੈਨੂੰ
ਪਹਿਲਾ ਡੰਡਾ ਫੜਾਇਆ ਸੀ
ਨਾਂ ਕਦੇ ਬੋਲ ਸਕਿਆਂ ਮਰਜ਼ੀ ਨਾਲ
ਮੈਂ ਵਿਚ ਸਰਕਾਰੇ ਯਾ ਦਰਬਾਰੇ
ਨਾਂ ਮੰਦਿਰ ਨਾਂ ਮਸਜਿਦ ਵਿਚ
ਨਾਂ ਗਿਰਜੇ, ਨਾਂ ਗੁਰਦਵਾਰੇ
ਨਾਂ ਦੇਖੀ ਅਜਾਦੀ ਬੋਲਣ ਦੀ
ਮਿਲੀ ਹੋਈ ਕਿਸੇ ਰਾਜੇ ਰਾਣੇ ਨੂੰ
ਫਿਰ ਮੈਂ ਕਮਲਾ ਕਿਓਂ ਭਾਲਾਂ
ਜਦ ਮਿਲੀ ਨਾਂ ਇਹ ਕਿਸੇ ਸਿਆਣੇ ਨੂੰ
ਨਾਂ ਸੀ ਬੋਲਣ ਵਾਲੀ ਅਜਾਦੀ ਕਦੇ
ਨਾਂ ਅੱਗੇ ਨੂੰ ਹੋਵੇਗੀ
ਮੇਰੇ ਵਾਂਗੂੰ ਪਾ ਹਾਰ ਗੁਲਾਮੀ ਦੇ
ਦੁਨੀਆਂ ਹਰ ਚੋਰਾਹੇ ਚ ਖ੍ਲੋਵੇਗੀ
ਹਰ ਜੀ 11/03/2016
No comments:
Post a Comment