ਅੱਜ ਧਰਤੀ ਦਿਵਸ ਮੌਕੇ ਤੇ
ਮੈਂ ਇਹ ਇੱਕ ਕਸਮ ਖਾਵਾਂਗਾ
ਇਸਦੀ ਸੋਹਣੀ ਮਿੱਟੀ ਨੂੰ ਮੈਂ
ਚੱਕ ਕੇ ਮੱਥੇ ਉੱਤੇ ਲਾਵਾਂਗਾ
ਹਰ ਸਾਲ ਜਿਉਂਦੇ ਜੀ ਮੈਂ
ਇਸ ਤੇ ਪੌਦੇ ਰੁੱਖ ਉਗਾਵਾਂਗਾ
ਮੇਰਾ ਵਿਹੜਾ ਸੀ ਸੋਹਣਾ ਹੋਜੂ
ਫੁੱਲਾਂ ਨਾਲ ਇਹਨੂੰ ਜਦ ਸਜਾਵਾਂਗਾ
ਇਹਦੇ ਦਿੱਤੇ ਅੰਨ ਪਾਣੀ ਦਾ
ਥੋੜਾ ਬਹੁਤਾ ਤਾਂ ਮੁੱਲ ਚਕਾਵਾਂਗਾ
ਜਦ ਮੇਰਾ ਇੱਥੇ ਕੰਮ ਮੁੱਕ ਗਿਆ
ਇਹਦੀ ਬੁੱਕਲ ਚ ਜਾ ਸੌਂ ਜਾਵਾਂਗਾ
ਹਰ ਜੀ 22/04/2016
No comments:
Post a Comment