ਲਿਖਾਂ ਤਾਂ ਕਿਸਤਰਾਂ ਦਾ ਲਿਖਾਂ
ਦਿਖਾਂ ਤਾਂ ਕਿਸਤਰਾਂ ਦਾ ਦਿਖਾਂ
ਲਿਖਾਂ ਜੇ ਦਰਦ ਬਾਰੇ
ਤਾਂ ਲਗਦਾ ਸਭ ਨੂੰ ਮੈਂ ਦੁਖੀ
ਨਾਂ ਲਿਖਾਂ ਦਰਦ ਬਾਰੇ
ਤਾਂ ਕਵਿਤਾ ਬਣ ਜਾਂਦੀ ਹੈ ਰੁੱਖੀ
ਰੱਬ ਬਾਰੇ ਲਿਖਾਂ ਤਾਂ
ਮੈਨੂੰ ਬਣਾ ਦਿੰਦੇ ਨੇ ਆਸਤਿਕ
ਰੱਬ ਬਾਰੇ ਨਾਂ ਲਿਖਾਂ
ਤਾਂ ਮੈਂ ਹੋ ਜਾਂਦਾ ਹਾਂ ਨਾਸਤਿਕ
ਚੰਗਾ ਕੁਝ ਲਭਿਆ ਨੀ ਕਦੇ
ਲਿਖਣ ਲਈ ਧਰਮ ਦੇ ਬਾਰੇ
ਲਭ ਕੇ ਮੈਂ ਦੇਖ ਲਿਆ
ਹਰ ਇੱਕ ਰੱਬ ਦੇ ਦੁਆਰੇ
ਸਮਾਜਿਕ ਕੁਰੀਤੀ ਤੇ ਲਿਖਾਂ
ਤਾਂ ਗੱਲ ਮੇਰੇ ਘਰ ਦੀ ਹੈ ਲੱਗਦੀ
ਭਾਵੇਂ ਇਹ ਹਨੇਰੀ ਕਹਿਰ ਦੀ
ਹਰ ਘਰ ਵਿਚ ਹੈ ਵੱਗਦੀ
ਰਿਸ਼ਤਿਆਂ ਚ ਤਾਂ ਅੱਜ ਕਲ੍ਹ
ਲੱਭਦਾ ਹੈ ਖੋਖਲਾਪਣ
ਪਿਆਰ ਰਹਿਤ ਦਿਖਾਵਾ
ਮਤਲਬ ਤੇ ਚੋਚ੍ਲਾਪਣ
ਮੈਂ ਜੋ ਹਾਂ ਜਿਹਾ ਜਾ ਹਾਂ
ਉਹ ਮੈਂ ਦਿਖ ਨਹੀਂ ਸਕਦਾ
ਲਿਖਣਾ ਜੋ ਚਾਹੁੰਦਾ ਹਾਂ
ਉਹ ਮੈਂ ਲਿਖ ਨਹੀਂ ਸਕਦਾ
ਦਿਖਾਂ ਤਾਂ ਫੇਰ ਮੈਂ
ਕਿਸਤਰਾਂ ਦਾ ਦਿਖਾਂ
ਲਿਖਾਂ ਤਾਂ ਫੇਰ ਮੈਂ
ਕਿਸਤਰਾਂ ਦਾ ਲਿਖਾਂ
ਹਰ ਜੀ 08/04/2016
No comments:
Post a Comment