ਗੱਲ ਕਰਾਂ ਮੈਂ ਸੱਭਿਆਚਾਰ ਦੀ ਅੱਜ
ਉਸ ਗੁਮ ਚੁੱਕੇ ਕਿਰਦਾਰ ਦੀ ਅੱਜ
ਨਾਲੇ ਚਾਦਰੇ ਤੇ ਸਲਵਾਰ ਦੀ ਅੱਜ
ਇੱਕ ਲੋਟੂ ਹਾਕਮ ਸਰਕਾਰ ਦੀ ਅੱਜ
ਲੱਭਦੇ ਜੰਗਲ ਨਾਂ ਬੇਲੇ ਪੰਜਾਬ ਚ ਹੁਣ
ਪਰ ਲੱਭਦੇ ਬਹੁਤ ਨੇ ਵੇਹਲੇ ਪੰਜਾਬ ਚ ਹੁਣ
ਮੋੜ ਮੋੜ ਤੇ ਖੋਲ੍ਹੇ ਡੇਰੇਬਾਬਿਆਂ ਨੇ
ਫਿਰਦੇ ਹਜਾਰਾਂ ਹੀ ਚੇਲੇ ਪੰਜਾਬ ਚ ਹੁਣ
ਗਲੀ ਮੁਹੱਲਿਆਂ ਚੋਂ ਸਭਿਆਚਾਰ ਗੁੰਮਿਆ
ਰਿਸ਼ਤੇਦਾਰਾਂ ਗੁਆਂਢੀਆਂ ਚੋਂ ਪਿਆਰ ਗੁੰਮਿਆ
ਧੀਆਂ ਭੈਣਾਂ ਦੀਆਂ ਇੱਜਤਾਂ ਦੇ ਮੁੱਲ ਪੈਂਦੇ
ਹੁਣ ਤਾਂ ਵੱਡਿਆਂ ਦਾ ਵੀ ਸਤਿਕਾਰ ਗੁੰਮਿਆ
ਨਸ਼ੇ ਖਾ ਖਾ ਕੇ ਪੰਜਾਬੀ ਨੇ ਮਰੀ ਜਾਂਦੇ
ਕੁੱਤੇ ਬਿੱਲੀਆਂ ਗਾਵਾਂ ਪਿੱਛੇ ਨੇ ਲੜੀ ਜਾਂਦੇ
ਮਾਂ ਬਾਪ ਨੂੰ ਘਰ ਵਿੱਚ ਨਾਂ ਮਿਲੇ ਰੋਟੀ
ਲੰਗਰ ਦ੍ਵਾਰਿਆਂ ਮੰਦਰਾਂ ਚ ਨੇ ਕਰੀ ਜਾਂਦੇ
ਕੱਪੜੇ ਬਦਨ ਤੋਂ ਨਿੱਤ ਹੀ ਘਟੀ ਜਾਂਦੇ
ਲੀਰਾਂ ਜੀਆਂ ਨਾਲ ਬਦਨ ਨੂੰ ਢਕੀ ਜਾਂਦੇ
ਗਰੀਬ ਗੁਰਬੇ ਨੂੰ ਮੰਗਿਆ ਨਾਲ ਮਿਲੇ ਝੱਗਾ
ਰੁਮਾਲੇ ਚੁੰਨੀਆਂ ਨਾਲ ਰੱਬ ਨੂੰ ਢਕੀ ਜਾਂਦੇ
ਹਰ ਮੋੜ ਤੇ ਠੇਕੇ ਨੇ ਖੋਲ੍ਹ ਦਿੱਤੇ
ਜ਼ਹਿਰ ਪਾਣੀਆਂ ਦੇ ਵਿੱਚ ਵੀ ਘੋਲ ਦਿੱਤੇ
ਯੂਵਾ ਪੀੜੀ ਨੂੰ ਲਾਕੇ ਨਸ਼ੇ ਉੱਤੇ
ਵਰਤਮਾਨ ਤੇ ਭਵਿੱਖ ਪੰਜਾਬ ਦੇ ਰੋਲ ਦਿੱਤੇ
ਲੋਟੂ ਲੀਡਰਾਂ ਦੀ ਹਾਲਤ ਹੈ ਬੜੀ ਚੰਗੀ
ਹੱਕ ਮੰਗਣ ਤੇ ਲੱਗੀ ਹੈ ਪੰਜਾਬ ਚ ਪਬੰਦੀ
ਸੇਵਾ ਹੁੰਦੀ ਹੈ ਨਿੱਤ ਬੇਰੁਜਗਾਰਿਆਂ ਦੀ
ਜਥੇਦਾਰਾਂ ਦੀ ਅੱਜ ਕੱਲ੍ਹ ਹੈ ਪੂਰੀ ਝੰਡੀ
ਜੇ ਬਚਾਉਣਾ ਹੈ ਪੰਜਾਬ ਦਾ ਸਭਿਆਚਾਰ ਲੋਕੋ
ਜੇ ਕਰਨਾ ਹੈ ਪੈਦਾ ਪੰਜਾਬ ਚ ਰੋਜ਼ਗਾਰ ਲੋਕੋ
ਲਿਆਓ ਲੱਭਕੇ ਕਿਤੋਂ ਵੀ ਇਮਾਨਦਾਰ ਲੀਡਰ
ਬਦਲਾਅ ਲਈ ਵਰਤੋ ਆਪਣਾ ਵੋਟਾਂ ਦਾ ਅਧਿਕਾਰ ਲੋਕੋ
ਹਰ ਜੀ 22/06/2016
No comments:
Post a Comment