ਕਦੇ ਕੱਲੀ ਬਹਿਕੇ ਹੱਸਦੀ ਉਹ
ਕਦੇ ਇੱਧਰ ਉੱਧਰ ਨੱਸਦੀ ਉਹ
ਕਿਓਂ ਚੁੱਪ ਛਾਪ ਕਦੇ ਬਹਿ ਜਾਂਦੀ
ਇਹ ਸਮਝ ਨੀਂ ਲੱਗਦੀ
ਕਦੇ ਬੁੱਲ੍ਹਾਂ ਤੇ ਮੁਸਕਾਨ ਹੁੰਦੀ
ਕਦੇ ਰੱਜ ਕੇ ਉਹ ਸ਼ੈਤਾਨ ਹੁੰਦੀ
ਕਿਓਂ ਸੁਨਵੱਟਾ ਕਦੇ ਬਣ ਜਾਂਦੀ
ਇਹ ਸਮਝ ਨੀਂ ਲੱਗਦੀ
ਕਦੇ ਘਰ ਨੂੰ ਬੜਾ ਸਜਾਉਂਦੀ ਉਹ
ਕਦੇ ਨਵੀਆਂ ਸਕੀਮ ਬਣਾਉਂਦੀ ਉਹ
ਕਿਓਂ ਭੜਥੂ ਕਿੱਦਣੇ ਪਾ ਦਿੰਦੀ
ਇਹ ਸਮਝ ਨੀਂ ਲੱਗਦੀ
ਕਦੇ ਬੋਲਦੀ ਬੜੇ ਪਿਆਰ ਦੇ ਨਾਲ
ਗੱਲ ਕਰਦੀ ਬੜੇ ਸਤਿਕਾਰ ਦੇ ਨਾਲ
ਕਦੇ ਵੱਢ ਖਾਣ ਨੂੰ ਕਿਉਂ ਪੈਂਦੀ
ਇਹ ਸਮਝ ਨੀਂ ਲੱਗਦੀ
ਕਦੇ ਚੰਨ ਨੂੰ ਬਹਿ ਨਿਹਾਰਦੀ ਉਹ
ਕਦੇ ਖੁਦ ਨੂੰ ਬਹੁਤ ਸ਼ਿੰਗਾਰਦੀ ਉਹ
ਕਿਉਂ ਝੱਲ ਕਦੇ ਖਿਲਾਰ ਦਿੰਦੀ
ਇਹ ਸਮਝ ਨੀਂ ਲੱਗਦੀ
ਭਾਵੇਂ ਵੱਢ ਖਾਣ ਨੂੰ ਪੈਂਦੀ ਉਹ
ਭਾਵੇਂ ਝੱਲ ਖਿਲਾਰ ਕੇ ਰਹਿੰਦੀ ਉਹ
ਫਿਰ ਭੀ ਦਿਲ ਮੇਰੇ ਨੂੰ ਕਿਉਂ ਭਾਉਂਦੀ ਉਹ
ਇਹ ਸਮਝ ਨੀਂ ਲੱਗਦੀ
ਹਰ ਜੀ 27/05/0216
No comments:
Post a Comment