ਅੱਜ ਦੇ ਦਿਨ ਦੇਸ ਮੇਰੇ ਦੇ ਤਿੰਨ ਗਭਰੂ
ਅੰਗ੍ਰੇਜ਼ੀ ਸਰਕਾਰ ਨੇ ਫਾਂਸੀ ਚਾੜ੍ਹ ਦਿੱਤੇ ਸੀ
ਲਾਹ ਕੇ ਫੰਧੇ ਤੋ ਰੱਖ ਕੇ ਸਤਲੁੱਜ ਦੇ ਕੰਢੇ
ਰਾਤੋ ਰਾਤ ਹੀ ਓਹ ਤਿੰਨੇ ਸਾੜ ਦਿੱਤੇ ਸੀ
ਕੀ ਕਸੂਰ ਸੀ ਓਹਨਾ ਦਾ ਉਦੋਂ ਲੋਕੋ
ਆਪਣਾ ਹੱਕ ਹੀ ਤਾਂ ਓਹ ਮੰਗਦੇ ਸੀ
ਆਪਣੇ ਨਾਲ ਦੇ ਲੋਕਾਂ ਨੂੰ ਆਜ਼ਾਦੀ ਦੇ ਲਈ
ਓਹ ਵਿਚ ਬਸੰਤੀ ਰੰਗ ਦੇ ਰੰਗਦੇ ਸੀ
ਹੱਕ ਮੰਗਣਾ ਅਕਸਰ ਗੁਨਾਹ ਹੁੰਦਾ
ਚਾਹੇ ਜਿਸਦਾ ਵੀ ਦੁਨੀਆਂ ਤੇ ਰਾਜ ਹੋਵੇ
ਦੇਸ ਧ੍ਰੋਹੀ ਦੇ ਜੁਰਮ ਦਾ ਲਾ ਫਤਵਾ
ਹਾਕਮ ਕਰ ਬੰਦ ਦਿੰਦੇ ਜੋ ਵੀ ਅਵਾਜ਼ ਹੋਵੇ
ਹੁੰਦਾ ਅੱਜ ਵੀ ਓਹੋ ਹੀ ਚਾਰੇ ਪਾਸੇ
ਲਾਉਣਾ ਸੌਖਾ ਨੀਂ ਮੱਥਾ ਸਰਕਾਰ ਦੇ ਨਾਲ
ਡੰਡਾ ਪੀਰ ਬਣਿਆ ਦੇਖ ਭਕਤੀ ਦਾ
ਜਿਤ ਸਕਦਾ ਨੀ ਕੋਈ ਤਕਰਾਰ ਦੇ ਨਾਲ
ਕੀਤੀ ਸੀ ਸੋਹਣੇ ਭਵਿਖ ਦੀ ਕਾਮਨਾ ਉਹਨਾ
ਦੇ ਕੇ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਲਈ
ਕੁਰਸੀਆਂ ਮੱਲ ਕੇ ਬੈਠ ਗਏ ਅੰਗ੍ਰੇਜ਼ ਕਾਲੇ
ਜੁਮੇਵਾਰ ਨੇ ਜੋ ਦੇਸ਼ ਦੀ ਬਰਬਾਦੀ ਦੇ ਲਈ
ਪ੍ਰਵਾਨੇ ਆਜ਼ਾਦੀ ਦੇ ਮਰ ਕੇ ਸ਼ਹੀਦ ਹੁੰਦੇ
ਪਰ ਸੋਚ ਓਹਨਾ ਦੀ ਕਦੇ ਨਹੀਂ ਮਰਦੀ
ਸਮੇਂ ਸਮੇਂ ਤੇ ਕਢ ਕੇ ਲੈ ਹੀ ਆਉਂਦੇ
ਹੁੰਦੇ ਓਹਨਾ ਦੀ ਸੋਚ ਦੇ ਜੋ ਹਮਦਰਦੀ
ਹਰ ਜੀ 23/03/2016
No comments:
Post a Comment