ਮੇਰੀ ਮੈਂ ਇਸ ਜਗ ਤੋਂ ਨਿਆਰੀ
ਮੇਰੀ ਮੈਂ ਮੈਨੂੰ ਸਭ ਤੋਂ ਪਿਆਰੀ
ਮੇਰੀ ਮੈਂ ਦਾ ਸਦਾ ਪਲੜਾ ਭਾਰੀ
ਨਾਂ ਵਿਚ ਰਸਤੇ ਇਹ ਕਦੇ ਰੁਕੀ ਹੈ
ਮੇਰੇ ਵਿਚ ਮੇਰੀ ਮੈਂ ਲੁਕੀ ਹੈ
ਮੇਰੀ ਮੈਂ ਤੇ ਮੇਰਾ ਰਿਸ਼ਤਾ ਹੈ ਪੱਕਾ
ਮੇਰੀ ਮੈਂ ਸਹਿੰਦੀ ਨਾਂ ਕਦੇ ਧੱਕਾ
ਮੇਰੀ ਮੈਂ ਚਲਾਵੇ ਹਰ ਥਾਂ ਆਪਣਾ ਸਿੱਕਾ
ਮੇਰੀ ਮੈਂ ਨੇ ਕਦੇ ਵੱਟੀ ਨਾਂ ਚੁੱਪੀ ਹੈ
ਮੇਰੇ ਵਿਚ ਮੇਰੀ ਮੈਂ ਲੁਕੀ ਹੈ
ਮੇਰੀ ਮੈਂ ਵਿਚ ਸਭ ਕਿਝ ਮੇਰਾ
ਮੇਰੀ ਮੈਂ ਵਿਚ ਕੁਝ ਵੀ ਨੀਂ ਤੇਰਾ
ਮੇਰੀ ਮੈਂ ਦਾ ਹਰ ਥਾਂ ਤੇ ਡੇਰਾ
ਜਿਧਰ ਦੇਖਾਂ ਹਰ ਥੈਂ ਛੁਪੀ ਹੈ
ਮੇਰੇ ਵਿਚ ਮੇਰੀ ਮੈਂ ਲੁਕੀ ਹੈ
ਮੈਂ ਨੀਂ ਮੰਨਦਾ ਮੇਰੀ ਮੈਂ ਬੁਰੀ ਹੈ
ਨਾਂ ਇਹਦੇ ਵਿਚ ਕੋਈ ਹਉਮੈਂ ਭਰੀ ਹੈ
ਨਾਂ ਇਹਨੇ ਕੋਈ ਮਾੜੀ ਗੱਲ ਕਰੀ ਹੈ
ਨਾਂ ਕਦੇ ਇਹ ਬੇਵਾਜਾਹ ਬੁੱਕੀ ਹੈ
ਮੇਰੇ ਵਿਚ ਮੇਰੀ ਮੈਂ ਲੁਕੀ ਹੈ
No comments:
Post a Comment