ਸੋਚਿਆਂ ਨਹੀਂ ਸੀ ਇੰਝ ਵੀ ਹੋਵੇਗਾ ਕਦੇ ਖਵਾਬ ਦੇ ਵਿੱਚ
ਜੋ ਕੁੱਝ ਹੋ ਰਿਹਾ ਹੈ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਦੇਸ ਦਾ ਸੀ ਜੋ ਅੰਨਦਾਤਾ ਕੁਝ ਕੁ ਸਾਲ ਪਹਿਲਾਂ
ਫਾਹੇ ਲੈ ਰਿਹਾ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਜਿਹਨੂੰ ਮਾਣ ਸੀ ਆਪਣੇ ਗੱਭਰੂਆਂ ਮੁਟਿਆਰਾਂ ਤੇ
ਲੱਭਣੇ ਔਖੇ ਨੇ ਇਹ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਜਿੱਥੇ ਘਰਾਂ ਚ ਬਲਦੇ ਸੀ ਚੌਵੀ ਘੰਟੇ ਚੁੱਲ੍ਹੇ
ਬਲਦੇ ਨੇ ਸਿਵੇ ਚੋਵੀ ਘੰਟੇ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਧਿਆਨ ਨੂੰਹਾਂ ਦੀ ਇੱਜਤ ਸੀ ਸਿਰ ਦਾ ਤਾਜ਼ ਜਿੱਥੇ
ਰੁਲਣ ਵਿੱਚ ਚੌਰਾਹਿਆਂ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਆਉਂਦੇ ਬਾਹਰੋਂ ਸੀ ਜਿਥੇ ਲੋਕ ਰੋਜ਼ੀ ਰੋਟੀ ਦੇ ਲਈ
ਮਿਲਦੀ ਰੋਟੀ ਦੀ ਥਾਂ ਸੋਟੀ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਛਕਾਉਂਦੇ ਲੱਸੀ ਪਾਣੀ ਸੀ ਜਿੱਥੇ ਲੈ ਛਬੀਲਾਂ ਰਸਤਿਆਂ ਤੇ
ਛਕਾਉਂਦੇ ਛਬੀਲ ਤੇ ਚਾਹਤ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਜਿਹੜੇ ਲੁੱਟਣ ਲਈ ਮਸ਼ਹੂਰ ਸਨ ਲੁਟੇਰਿਆਂ ਨੂੰ
ਰਲਗੀ ਚੋਰਾਂ ਨਾਲ ਕੁੱਤੀ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਸੋਚਿਆਂ ਨਹੀਂ ਸੀ ਇੰਝ ਵੀ ਹੋਵੇਗਾ ਕਦੇ ਖਵਾਬ ਦੇ ਵਿੱਚ
ਜੋ ਕੁੱਝ ਹੋ ਰਿਹਾ ਹੈ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ
ਹਰ ਜੀ 26/05/2016
No comments:
Post a Comment