ਸ਼ਹਿਨਸ਼ੀਲਤਾ ਜਾਂ
ਰਾਜਨੀਤਕ ਸਹੀ ਕਰਣ
ਤੇ ਅਸ਼ਿਹਨਸ਼ੀਲਤਾ
ਇੱਕੋ ਹੀ ਸਿੱਕੇ ਦੇ
ਦੋ ਪਾਸੇ ਹਨ
ਮਾੜਾ ਸਦਾ ਸ਼ਹਿਨਸ਼ੀਲਤਾ
ਦਾ ਪ੍ਰਤੀਕ ਰਿਹਾ ਤੇ
ਤਕੜਾ ਅਸ਼ਿਹਨਸ਼ੀਲਤਾ ਦਾ
ਬਚਪਨ ਦੀ ਸ਼ਹਿਨਸ਼ੀਲਤਾ
ਜਵਾਨੀ ਚ ਅਸ਼ਿਹਨਸ਼ੀਲਤਾ
ਦਾ ਰੂਪ ਧਾਰਨ ਕਰ ਲੈਂਦੀ ਹੈ
ਰਾਜੇ ਨਾਲੋਂ ਪਰਜਾ ਹਮੇਸ਼ਾਂ
ਜਿਆਦਾ ਸ਼ਹਿਨਸ਼ੀਲ ਰਹ ਹੈ
ਅਸ਼ਿਹਨਸ਼ੀਲਤਾ ਜਦ
ਆਪਣੀਆਂ ਹੱਦਾਂ ਟੱਪ ਜਾਂਦੀ ਹੈ
ਜਾਂ ਟੱਪਣ ਦੀ ਕੋਸ਼ਿਸ਼ ਕਰਦੀ ਹੈ
ਤਾਂ ਵਿਦ੍ਰੋਹ ਦਾ ਜਨਮ ਹੁੰਦਾ ਹੈ
ਤੇ ਇਹ ਵਿਦ੍ਰੋਹ ਸਹਿਨਸ਼ੀਲਤਾ ਨੂੰ
ਅਸ਼ਿਹਨਸ਼ੀਲਤਾ ਵਿਚ ਬਦਲ ਦਿੰਦਾ ਹੈ
ਸ਼ਹਿਨਸ਼ੀਲਤਾ ਤੇ ਅਸ਼ਿਹਨਸ਼ੀਲਤਾ
ਜਿੰਦਗੀ ਦਾ ਹਿੱਸਾ ਹਨ
ਦੋਨਾ ਤੋਂ ਬਿਨਾ
ਜਿੰਦਗੀ ਅਧੂਰੀ ਹੈ
ਅਸ਼ਿਹਨਸ਼ੀਲਤਾ ਵਿਚ
ਅੱਖੜਤਾ ਹੈ ਤੇ
ਸ਼ਹਿਨਸ਼ੀਲਤਾ ਚ
ਜੀ ਹਜੂਰੀ ਹੈ
ਦੇਖਣ ਨੂੰ ਦੋਵੇ
ਲੱਗਦੇ ਇੱਕੋ ਜਿਹੇ
ਪਰ ਅਸਲ ਚ ਦੋਹਾਂ ਦੇ ਵਿਚ
ਅੰਤ ਦੀ ਦੂਰੀ ਹੈ
ਹਰ ਜੀ 11/03/2016
No comments:
Post a Comment