ਅਕਸਰ ਪਤੰਗਾ ਖਿਚਿਆ ਆਉਂਦਾ
ਬਲਦੀ ਇਕ ਸ਼ਮਾ ਦੇ ਵੱਲ
ਜਦ ਸ਼ਮਾ ਦੇ ਨੇੜੇ ਜਾਂਦਾ
ਝੱਟ ਹੀ ਓਹ ਜਾਂਦਾ ਫਿਰ ਜਲ਼
ਕੀ ਇਸਨੂੰ ਮੈਂ ਪਿਆਰ ਕਹਾਂਗਾ
ਜਾਂ ਫੇਰ ਕਹਾਂਗਾ ਲਾਲਸਾ
ਕੀ ਇਹ ਹੈ ਇਕ ਜਾਲ ਮੌਤ ਦਾ
ਯਾ ਫੇਰ ਕੋਈ ਹੋਰ ਫਲਸਫਾ
ਇਕ ਪਿਆਰਾ ਦੂਜੈ ਨੂੰ ਸਾੜੇ
ਇਹ ਗੱਲ ਮੇਰੀ ਸਮਝੋਂ ਬਾਹਿਰ
ਯਾਰ ਤਾਂ ਇਕ ਦੂਜੇ ਲਈ ਮਰਦੇ
ਫਿਰ ਹੈ ਇਹ ਕਿਦਾਂ ਦਾ ਪਿਆਰ
ਕੀ ਸ਼ਮਾ ਆਪਣੇ ਬਚਾਓ ਖਾਤਿਰ
ਧਾਰ ਲੈਂਦੀ ਚੰਡੀ ਦਾ ਰੂਪ
ਮਾੜੀ ਸੋਚ ਜੋ ਇਸ ਵੱਲ ਵੱਧੇ
ਝੱਟ ਦਿੰਦੀ ਇਹ ਓਹਨੂੰ ਫੂਕ
ਇਸ ਸਮੇਂ ਦੀਓ ਕੁੜੀਓ ਚਿੜੀਓ
ਕੁਝ ਤੁਸੀਂ ਇਸ ਸ਼ਮਾ ਤੋਂ ਸਿਖੋ
ਹਰ ਇਕ ਅਜਿਹੇ ਪਤੰਗੇ ਨੂੰ ਤੁਸੀਂ
ਚੰਡੀ ਵਾਂਗੂੰ ਹਰ ਪਲ ਦਿਖੋ
No comments:
Post a Comment