ਲੱਖਾਂ ਮਣ ਭਾਵੇਂ ਹੋਵੇ ਪਾਣੀ
ਬੇਸ਼ੱਕ ਠਾਠਾਂ ਮਾਰਦਾ ਆਵੇ
ਜਦ ਤੱਕ ਦੋ ਕੰਢਿਆਂ ਚ ਨੀ ਵੱਗਦਾ
ਤਦ ਤੱਕ ਇਹ ਦਰਿਆ ਨਾਂ ਕਹਾਵੇ
ਨਿੱਕੀਆਂ ਨਿੱਕੀਆਂ ਕੂਲ੍ਹਾਂ ਮਿਲਕੇ
ਛੋਟੇ ਛੋਟੇ ਚੋ ਬਨਾਉਣ
ਨਾਲੇ ਨਾਲ ਨਦੀਆਂ ਦੇ ਮਿਲਕੇ
ਕੂਲ੍ਹਾਂ ਦਾ ਪਾਣੀ ਦਰਿਆ ਚ ਪਾਉਣ
ਉੱਚੇ ਥਾਂ ਤੋਂ ਨੀਵੇਂ ਥਾਂ ਨੂੰ
ਵਿਚ ਪਹਾੜਾਂ ਦੇ ਇਹ ਭੱਜਦਾ
ਸੱਪ ਵਾਂਗੂੰ ਵਲ੍ਹ ਖਾਕੇ ਤੁਰਦਾ
ਜਦ ਇਹ ਵਿਚ ਮੈਦਾਨੀ ਵੱਗਦਾ
ਆਪਣੇ ਨਾਲ ਪਿਆਰੇ ਮਿਲਣ ਦੀ
ਇਸ ਨੂੰ ਰਹਿੰਦੀ ਸਦਾ ਹੀ ਚਾਹ
ਚਾਹੇ ਇਹ ਸਮੁੰਦਰ ਹੋਵੇ
ਝੀਲ ਹੋਵੇ ਜਾਨ ਫਿਰ ਦਰਿਆ
ਕਿੰਨਾ ਕੁਝ ਨਿਰਭਰ ਹੈ ਇਸ ਤੇ
ਜਿਥੋਂ ਦੀ ਦਰਿਆ ਹੈ ਵਗਦਾ
ਜੇ ਧਰਤੀ ਤੇ ਦਰਿਆ ਨਾਂ ਹੁੰਦੇ
ਤਾਂ ਫਿਰ ਕੀ ਬਣਦਾ ਇਸ ਜਗ ਦਾ
ਇਸ ਵਿਚ ਵਗਦੇ ਨਿਰਮਲ ਜਲ ਦੀ
ਫਿਰ ਵੀ ਕਿਓਂ ਨੀ ਅਸੀਂ ਇਜ਼ਤ ਕਰਦੇ
ਧਰਮ, ਤਰੱਕੀ ਦੇ ਨਾਂ ਉੱਤੇ
ਪ੍ਰਦੂਸ਼ਣ ਨਾਲ ਇਸਨੂੰ ਰਹਿੰਦੇ ਭਰਦੇ
No comments:
Post a Comment