ਨਾਲ ਉਮਰ ਦੇ ਰੰਗ ਬਦਲ ਗਏ
ਕੰਮ ਕਰਨ ਦੇ ਸੰਦ ਬਦਲ ਗਏ
ਖਾਣਾ ਪੀਣਾ ਰਹਿਣਾ ਬਦਲ ਗਿਆ
ਮਸਤੀ ਕਰਨ ਦੇ ਢੰਗ ਬਦਲ ਗਏ
ਜੇਬ੍ਹ ਦੇ ਵਿਚ ਹੁਣ ਪੈਸਾ ਹੈਗਾ
ਜਿਆਦਾ ਕੁਝ ਹੁਣ ਖਾ ਨਹੀਂ ਸਕਦਾ
ਜਿਹਨੂੰ ਪਾਉਣ ਲਈ ਰਿਹਾ ਤਰਸਦਾ
ਓਹ ਕੱਪੜੇ ਹੁਣ ਪਾ ਨਹੀਂ ਸਕਦਾ
ਸਿਰ ਤੇ ਕੋਈ ਵਾਲ ਰਿਹਾ ਨੀ
ਚਿੱਟੀ ਹੁਣ ਦਾਹੜੀ ਵੀ ਹੋ ਗਈ
ਢਿੱਡ ਸੀ ਜੋ ਕੰਗ੍ਰੋੜ ਨਾਲ ਲਗਦਾ
ਹੁਣ ਉਹ ਦੀ ਵੀ ਵਾਹਵਾ ਹੋ ਗਈ
ਮੰਜੇ ਤੇ ਪੈ ਨੀਦ ਨਹੀਂ ਆਉਂਦੀ
ਤਾਰੇ ਹੁਣ ਮੈਂ ਗਿਣ ਨੀ ਸਕਦਾ
ਦੇਖਣ ਵਾਲੀ ਓਹ ਅੱਖ ਨਾਂ ਰਹਿ ਗਈ
ਆਹਟਾਂ ਹੁਣ ਮੈਂ ਸੁਣ ਨੀ ਸਕਦਾ
ਬੱਚਪਨ ਤੋਂ ਜੋ ਨਾਲ ਖੇਡਿਆ
ਪਤਾ ਨੀਂ ਰੁੱਸਿਆ ਕਿਹੜੀ ਗੱਲੋਂ
ਆਕੜ ਕੇ ਸੀ ਜੋ ਨਿੱਤ ਤੁਰਦਾ
ਹੁਣ ਨਜ਼ਰਾਂ ਚੱਕਦਾ ਨੀਂ ਥੱਲੋਂ
ਬੱਚਪਨ ਤੋਂ ਹੁਣ ਤੱਕ ਮੈਂ ਦੇਖੀ
ਇਸ ਜਿੰਦਗੀ ਦੀ ਅਜਬ ਕਹਾਣੀ
ਰੱਜੇ ਹੋਏ ਨੂੰ ਇੱਥੇ ਲੱਖ ਸੁਗਾਤਾਂ
ਪਰ ਲੋੜਵੰਦ ਨੂੰ ਮਿਲਦਾ ਨਾਂ ਪਾਣੀ
No comments:
Post a Comment