ਜਿਓਂ ਜਿਓਂ ਉਮਰ ਵਧਦੀ ਇਹ ਤਾਂ ਨਿਖ੍ਰਦਾ ਹੀ ਜਾਵੇ
ਪਤਾ ਨੇ ਆਟਾ ਲੈਕੇ ਕਿਹੜੀ ਚੱਕੀ ਤੋਂ ਇਹ ਖਾਵੇ
ਕੈਸੋਆਣੇ ਦਾ ਵਾਸੀ ਫਿਰ ਵੀ ਚਿੱਟੇ ਇਹਦੇ ਦੰਦ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ
ਜਦ ਵੀ ਇਹਨੂੰ ਮਿਲਦੇ ਹੁੰਦੀ ਹੋਠਾਂ ਤੇ ਮੁਸਕਾਨ
ਝਲਕਨ ਕਦੇ ਨਾਂ ਦੇਵੇ ਚਾਹੇ ਕਿੰਨਾਂ ਵੀ ਪਰੇਸ਼ਾਨ
ਚਿੱਟੇ ਵਾਲਾਂ ਉੱਤੇ ਪਤਾਨੀਂ ਲਾਉਂਦਾ ਕਿਹੜਾ ਰੰਗ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ
ਕਾਫੀ ਡੂੰਘਾ ਹੈ ਇਸਨੂੰ ਸਾਇੰਸ ਦੇ ਨਾਲ ਪਿਆਰ
ਸਾਇੰਸ ਤੋਂ ਬਾਹਰ ਕੁਝ ਵੀ ਇਹ ਮੰਨਣ ਨੂੰ ਨਾਂ ਤਿਆਰ
ਸਾਇੰਸ ਦੇ ਨਾਲ ਸਿਧ ਕਰਨ ਦੇ ਲਭਦਾ ਰਹਿੰਦਾ ਢੰਗ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ
ਮੇਜ਼ਬਾਨੀ ਦਾ ਸ਼ੌਕ ਹੈ ਪੂਰਾ ਨਾਲੇ ਮਹਿਫ਼ਲ ਸੁਜਾਉਣ ਦਾ
ਕਦੇ ਨਹੀਂ ਗੁਆਉਂਦਾ ਮੌਕਾ ਬੇਲੀਆਂ ਨੂੰ ਘੁਮਾਉਣ ਦਾ
ਸ਼ਾਮ ਹੁੰਦੀ ਹੀ ਖੋਲ ਬਹਿੰਦਾ ਬੋਤਲ ਜੋ ਹੁੰਦੀ ਬੰਦ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ
No comments:
Post a Comment