ਜੇ ਯਾਰ ਦੇ ਪਿਆਰ ਦਾ ਇਹਸਾਸ ਇੰਨਾ ਹੁੰਦਾ ਹੈ
ਤਾਂ ਰੱਬ ਦੇ ਪਿਆਰ ਦਾ ਇਹਸਾਸ ਕਿੰਨਾ ਹੋਵੇਗਾ
ਜੇ ਯਾਰ ਕੋਲ ਬਹਿਕੇ ਨਜ਼ਾਰਾ ਇੰਨਾ ਆਉਂਦਾ ਹੈ
ਤਾਂ ਰੱਬ ਕੋਲ ਬਹਿਣ ਦਾ ਨਜ਼ਾਰਾ ਕਿੰਨਾ ਹੋਵੇਗਾ
ਜੇ ਯਾਰਾਂ ਵਾਲੀ ਮਹਿਫਲ ਦਾ ਨਜ਼ਾਰਾ ਹੀ ਹੈ ਵੱਖਰਾ
ਤਾਂ ਰੱਬ ਵਾਲੀ ਮਹਿਫਲ ਦਾ ਨਜ਼ਾਰਾ ਕਿੰਨਾ ਹੋਵੇਗਾ
ਜੇ ਯਾਰਾਂ ਸੰਗ ਪੀਣ ਦਾ ਸੁਆਦ ਇੰਨਾ ਸੋਹਣਾ ਹੈ
ਤਾਂ ਰੱਬ ਨਾਲ ਪੀਣ ਦਾ ਸੁਆਦ ਕਿੰਨਾ ਹੋਵੇਗਾ
ਜੇ ਯਾਰ ਰੁਸ ਜਾਣ ਨਾਲ ਦਿਲ ਹੈ ਉਦਾਸ ਹੁੰਦਾ
ਤਾਂ ਰੱਬ ਰੁਸ ਜਾਣ ਨਾਲ ਦਿਲ ਨੂੰ ਕੀ ਹੋਵੇਗਾ
ਜੇ ਯਾਰ ਨੂੰ ਮਨਾਉਣ ਨਾਲ ਮਨ ਨੂੰ ਸਕੂਨ ਮਿਲੇ
ਤਾਂ ਰੱਬ ਨੂੰ ਮਨਾਉਣ ਨਾਲ ਮਨ ਨੂੰ ਕੀ ਹੋਵੇਗਾ
ਜੇ ਯਾਰ ਮੋਢੇ ਸਿਰ ਰੱਖ ਮਨ ਹੌਲਾ ਹੁੰਦਾ ਹੋਵੇ
ਤਾਂ ਰੱਬ ਦੇ ਮੋਢੇ ਤੇ ਸਿਰ ਰੱਖਕੇ ਕੀ ਹੋਵੇਗਾ
No comments:
Post a Comment