ਸੁਣ ਵਕ਼ਤ ਦੀ ਤੂੰ ਪੁਕਾਰ ਕੁੜੇ
ਉੱਠ ਕੇ ਹੁਣ ਹੰਭਲਾ ਮਾਰ ਕੁੜੇ
ਕਿਓਂ ਨਿਮੋਝੂਣੀ ਬੈਠੀ ਏਂ
ਚੱਕ ਜ਼ੁਲਮ ਦੇ ਵਿਰੁਧ ਤਲਵਾਰ ਕੁੜੇ
ਕੋਈ ਤੇਰੀ ਇਜ਼ਤ ਲੁਟਦਾ ਏ
ਕੋਈ ਵਿਚ ਚੋਰਾਹੇ ਕੁੱਟਦਾ ਏ
ਉੱਠ ਲੜ ਅਪਣੇ ਤੂੰ ਹੱਕਾਂ ਲਈ
ਉੱਠ ਲੜ ਅਪਣੇ ਤੂੰ ਹੱਕਾਂ ਲਈ
ਹੁਣ ਕੋਈ ਚੁੱਪੀ ਨਾਂ ਧਾਰ ਕੁੜੇ
ਕੋਈ ਭੰਡਦਾ ਤੈਨੂੰ ਗੀਤਾਂ ਵਿਚ
ਕੁਝ ਮਾੜੀਆਂ ਸਮਾਜੀ ਰੀਤਾਂ ਵਿਚ
ਤੈਨੂੰ ਲਾਲਸਾ ਦੀ ਦੇਵੀ ਬਣਾ ਦਿੱਤਾ
ਦੇ ਕੇ ਝੂਠਾ ਜਿਹਾ ਪਿਆਰ ਕੁੜੇ
ਬਣ ਮਾਲਕਿਨ ਆਪਣੀ ਕੁਖ ਦੀ ਨੀਂ
ਬਣ ਮਾਲਕਿਨ ਆਪਣੀ ਕੁਖ ਦੀ ਨੀਂ
ਆਪਣੇ ਹਰ ਇਕ ਸੁਖ ਦੁਖ ਦੀ ਨੀਂ
ਨਾਂ ਫੈਸਲਾ ਕਰਨ ਦੇ ਦੂਜਿਆਂ ਨੂੰ
ਹੁਣ ਵਰਤ ਆਪਣਾ ਅਧਿਕਾਰ ਕੁੜੇ
ਹਰ ਘਰ ਦੀ ਤੂੰ ਸੁਆਣੀ ਏਂ
ਹਰ ਵੰਸ ਦੀ ਤੂੰ ਕਹਾਣੀ ਏਂ
ਛਡ ਜਿੱਲਤਾਂ ਭਰੀ ਇਸ ਜਿੰਦਗੀ ਨੂੰ
ਬਣ ਸ਼ੇਰਨੀ ਮਾਰ ਲਲਕਾਰ ਕੁੜੇ
ਬਣ ਸ਼ੇਰਨੀ ਮਾਰ ਲਲਕਾਰ ਕੁੜੇ
ਛੱਡ ਮਾਂ ਵਾਲਾ ਨਾਂ ਹੱਕ ਕੁੜੇ
ਨਾਂ ਦੂਜਿਆਂ ਦੇ ਵੱਲ ਤੱਕ ਕੁੜੇ
ਹੱਕ ਮੰਗਿਆਂ ਜੇਕਰ ਨਹੀਂ ਮਿਲਦੇ
ਹੋਜਾ ਖੋਹਣ ਦੇ ਲਈ ਤਿਆਰ ਕੁੜੇ
ਸ਼ੁਭ ਮਾਂ ਦਿਵਸ, ਸਾਰੀਆਂ ਮਾਵਾਂ ਨੂੰ ...
ਸ਼ੁਭ ਮਾਂ ਦਿਵਸ, ਸਾਰੀਆਂ ਮਾਵਾਂ ਨੂੰ ...
No comments:
Post a Comment