ਜਿੰਦਗੀ ਦਾ ਸਫ਼ਰ ਜੋ
ਹੱਥਾਂ ਤੇ ਗੋਡਿਆਂ ਭਰਨੇ
ਰੁੜਕੇ ਜੋ ਕੀਤਾ ਸੀ ਸ਼ੁਰੂ
ਕਦੇ ਨਿੱਕੀਆਂ ਨਿੱਕੀਆਂ
ਪੁਲਾਂਘਾਂ ਪੱਟ ਦਿਆਂ
ਕਦੇ ਗੱਡੇ ਤੇ ਚੜਕੇ
ਜਾਂ ਟਰਾਲੀ ਪਿਛੇ ਲਮਕ ਕੇ
ਸਾਇਕਲ ਜਾਂ ਸਕੂਟਰ
ਭ੍ਜੌਦਿਆਂ ਭ੍ਜੌਦਿਆਂ
ਬੱਸਾਂ ਟ੍ਰੇਨਾ ਚ ਧੱਕੇ ਖਾਕੇ
ਹਵਾਈ ਜਹਾਜ ਚ ਉਡਕੇ
ਆਪਣੇ ਉਸ ਛੋਟੇ ਜਿਹੇ
ਗਾਰੇ ਮਿੱਟੀ ਦੇ ਘਰ ਚੋਂ
ਜਿਸਨੂੰ ਮੇਰੀ ਮਾਂ ਤੇ ਭੈਣ
ਹਰ ਸਾਲ ਦਿਵਾਲੀ ਤੋਂ ਪਹਿਲਾਂ
ਲਿੱਪਦੀਆਂ ਤੇ ਪੋਚਦੀਆਂ
ਲਿੱਪਦੀਆਂ ਤੇ ਪੋਚਦੀਆਂ
ਲੈ ਆਇਆ ਹੈ ਮੈਨੂੰ
ਕੰਗ੍ਰੂਆਂ ਦੀ ਧਰਤੀ ਤੇ
ਵਸੇ ਇਕ ਖੂਬਸੂਰਤ
ਸ਼ਹਿਰ ਕੈਨ੍ਬ੍ਰ੍ਰਾ ਚ
ਜਿੱਥੇ ਨਾਂ ਗੱਡੇ ਨਾਂ ਟਰਾਲੀਆਂ
ਨਾਂ ਗਾਰੇ ਮਿੱਟੀ ਦਾ ਘਰ
ਨਾਂ ਘਰ ਨੂੰ ਲਿੱਪਣ ਵਾਲੀਆਂ
ਨਾਂ ਘਰ ਨੂੰ ਲਿੱਪਣ ਵਾਲੀਆਂ
ਪਰ ਹੈ ਇੱਥੇ ਮੇਰਾ ਹਮਸਫਰ
ਮੇਰਾ ਹਮਸਾਇਆ ਮੇਰਾ ਪਰਿਵਾਰ
ਤੇ ਬਣ ਗਿਆ ਇਹ ਮੇਰਾ ਘਰ
ਤੇ ਸ਼ਾਇਦ ਮੇਰੇ ਸਫਰ ਦਾ
ਹੋਵੇਗਾ ਇਹ ਆਖਰੀ ਪੜਾ
ਹੋਵੇਗਾ ਇਹ ਆਖਰੀ ਪੜਾ
No comments:
Post a Comment